ਨਾਓਮੀ ਓਸਾਕਾ ਨੇ ਸ਼ੇਅਰ ਕੀਤੀ ਬਿਕਨੀ ਦੀ ਤਸਵੀਰ
Saturday, Jul 11, 2020 - 02:33 AM (IST)
ਨਵੀਂ ਦਿੱਲੀ- ਟੈਨਿਸ ਜਗਤ ਦੀ ਨਵੀ ਸਨਸਨੀ ਨਾਓਮੀ ਓਸਾਕਾ ਸੋਸ਼ਲ ਮੀਡੀਆ 'ਤੇ ਆਪਣੀ ਬਿਕਨੀ ਫੋਟੋ ਸ਼ੇਅਰ ਕਰ ਚਰਚਾ 'ਚ ਆ ਗਈ ਹੈ। ਲਾਕਡਾਊਨ ਦੇ ਦੌਰਾਨ ਘਰ 'ਚ ਹੀ ਅਭਿਆਸ ਕਰ ਰਹੀ ਨਾਓਮੀ ਨੇ ਸੰਭਵਤ : ਪਹਿਲੀ ਵਾਰ ਖੁਦ ਦੇ ਬਿਕਨੀ 'ਚ ਹੋਣ 'ਤੇ ਕਈ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਹਨ। ਨਾਓਮੀ ਨੇ ਜਿਵੇਂ ਹੀ ਇਹ ਕਦਮ ਚੁੱਕਿਆ, ਸੋਸ਼ਲ ਮੀਡੀਆ 'ਤੇ ਬੈਠੇ ਟੈਨਿਸ ਫੈਂਸ ਨੇ ਇਸਦਾ ਖੂਬ ਸਵਾਗਤ ਕੀਤਾ। ਨਾਓਮੀ ਦੀ ਉਸ ਫੋਟੋ ਨੂੰ ਕੁਝ ਹੀ ਘੰਟਿਆਂ 'ਚ ਹੀ ਲੱਖਾਂ ਲਾਈਕ ਮਿਲ ਗਏ। ਹਾਲਾਂਕਿ ਕਈਆਂ ਨੇ ਨਾਓਮੀ ਨੂੰ ਅਜਿਹਾ ਨਾ ਕਰਨ ਦੇ ਲਈ ਵੀ ਕਿਹਾ। ਉਨ੍ਹਾਂ ਨੇ ਲਿਖਿਆ- 'ਤੁਸੀਂ ਪਹਿਲਾਂ ਬਹੁਤ ਹੀ ਖੂਬਸੂਰਤ ਹੋ।'
ਦੱਸ ਦੇਈਏ ਕਿ ਨਾਓਮੀ ਨੂੰ ਟੈਨਿਸ ਜਗਤ ਦੀ ਉਭਰਦੀ ਹੋਈ ਖਿਡਾਰਨਾਂ 'ਚੋਂ ਇਕ ਮੰਨਿਆ ਜਾ ਰਿਹਾ ਹੈ। ਨਾਓਮੀ ਪਹਿਲੀ ਵਾਰ ਚਰਚਾ 'ਚ ਉਦੋਂ ਆਈ ਸੀ, ਜਦੋਂ 2018 'ਚ ਉਸ ਨੇ ਯੂ. ਐੱਸ. ਏ. ਓਪਨ ਦਾ ਖਿਤਾਬ ਜਿੱਤਿਆ। 2019 'ਚ ਜਦੋਂ ਉਹ ਆਸਟਰੇਲੀਆ ਓਪਨ ਜਿੱਤੀ ਤਾਂ ਉਹ ਵੂਮੈਨ ਰੈਂਕਿੰਗ 'ਚ ਵੀ ਇਕ ਨੰਬਰ 'ਤੇ ਆ ਗਈ। ਹਾਲਾਂਕਿ ਨਾਓਮੀ ਦਾ ਫ੍ਰੈਂਚ ਤੇ ਵਿੰਬਲਡਨ 'ਚ ਪ੍ਰਦਰਸ਼ਨ ਜ਼ਿਆਦਾ ਵਧੀਆ ਨਹੀਂ ਰਿਹਾ ਹੈ। ਲੰਮੇ ਸਮੇਂ ਤੋਂ ਲਾਕਡਾਊਨ ਦੇ ਕਾਰਨ ਟੈਨਿਸ ਨਹੀਂ ਖੇਡ ਸਕੀ।