ਸ਼ਤਰੰਜ ਦੀਆਂ ਗੀਟੀਆਂ ਨਾਲ ਬਣੇ ਧੋਨੀ ਦੇ ਸਭ ਤੋਂ ਵੱਡੇ ਚਿੱਤਰ ਦੀ ਘੁੰਡ ਚੁਕਾਈ

07/06/2019 1:48:25 AM

ਠਾਣੇ— ਭਾਰਤੀ ਵਿਕਟਕੀਪਰ ਬੱਲੇਬਾਜ਼ ਮਹਿੰਦਰ ਸਿੰਘ ਧੋਨੀ ਦੇ 38ਵੇਂ ਜਨਮ ਦਿਨ ਤੋਂ ਪਹਿਲਾਂ ਉਸ ਦੇ ਸ਼ਤਰੰਜ ਦੀਆਂ ਗੀਟੀਆਂ ਨਾਲ ਬਣੇ ਦੁਨੀਆ ਦੇ ਸਭ ਤੋਂ ਵੱਡੇ ਚਿੱਤਰ ਦੀ ਘੁੰਡ ਚੁਕਾਈ ਕੀਤੀ ਗਈ ਹੈ। ਇਸ ਚਿੱਤਰ ਨੂੰ ਠਾਣੇ ਦੇ ਮਾਲ ਵਿਚ ਰੱਖਿਆ ਜਾਵੇਗਾ। ਧੋਨੀ ਦੇ ਇਸ ਚਿੱਤਰ ਨੂੰ ਰਿਕਾਰਡਧਾਰੀ ਥ੍ਰੀ ਡੀ ਕਲਾਕਾਰ ਅਬਾਸਾਹੇਬ ਸ਼ਿਵਾਲੇ ਨੇ ਬਣਾਇਆ ਹੈ। ਇਹ ਚਿੱਤਰ 20 ਫੁੱਟ ਵੱਡਾ ਹੈ ਅਤੇ ਇਸ ਨੂੰ ਸ਼ਤਰੰਜ ਦੇ ਇਕ ਲੱਖ 41 ਹਜ਼ਾਰ ਟੁਕੜਿਆਂ ਨਾਲ ਬਣਾਇਆ ਗਿਆ ਹੈ। ਸ਼ਿਵਾਲੇ ਇਸ ਤੋਂ ਪਹਿਲਾਂ ਬਾਲੀਵੁੱਡ ਦੇ ਬਿੱਗ ਬੀ ਅਮਿਤਾਭ ਬੱਚਨ ਤੇ ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਦੇ ਵੀ ਚਿੱਤਰ ਬਣਾ ਚੁੱਕਾ ਹੈ।


Gurdeep Singh

Content Editor

Related News