ਆਇਰਲੈਂਡ ਦੌਰੇ ਤੋਂ ਪਹਿਲਾਂ ਬੁਮਰਾਹ ਦੀ ਫਿਟਨੈੱਸ ਨੂੰ ਲੈ ਕੇ ਵੱਡੀ ਅਪਡੇਟ, ਜੈ ਸ਼ਾਹ ਨੇ ਸਾਂਝੀ ਕੀਤੀ ਜਾਣਕਾਰੀ

Thursday, Jul 27, 2023 - 10:44 PM (IST)

ਆਇਰਲੈਂਡ ਦੌਰੇ ਤੋਂ ਪਹਿਲਾਂ ਬੁਮਰਾਹ ਦੀ ਫਿਟਨੈੱਸ ਨੂੰ ਲੈ ਕੇ ਵੱਡੀ ਅਪਡੇਟ, ਜੈ ਸ਼ਾਹ ਨੇ ਸਾਂਝੀ ਕੀਤੀ ਜਾਣਕਾਰੀ

ਸਪੋਰਟਸ ਡੈਸਕ: ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਦੀ ਫਿਟਨੈੱਸ ਦੇ ਪ੍ਰਸ਼ੰਸਕਾਂ ਲਈ ਚੰਗੀ ਖ਼ਬਰ ਸਾਹਮਣੇ ਆਈ ਹੈ। ਜਸਪ੍ਰੀਤ ਬੁਮਰਾਹ ਆਇਰਲੈਂਡ ਖ਼ਿਲਾਫ਼ ਸੀਰੀਜ਼ ਤੋਂ ਭਾਰਤੀ ਟੀਮ ਵਿਚ ਵਾਪਸੀ ਕਰਦੇ ਨਜ਼ਰ ਆ ਸਕਦੇ ਹਨ। ਬੀ.ਸੀ.ਸੀ.ਆਈ. ਸਕੱਤਰ ਜੈ ਸ਼ਾਹ ਨੇ ਇਸ ਦੇ ਸੰਕੇਤ ਦਿੱਤੇ ਹਨ। ਜੈ ਸ਼ਾਹ ਨੇ ਏ.ਐੱਨ.ਆਈ. ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜਸਪ੍ਰੀਤ ਬੁਮਰਾਹ ਪੂਰੀ ਤਰ੍ਹਾਂ ਫਿੱਟ ਹਨ ਤੇ ਉਹ ਆਇਰਲੈਂਡ ਸੀਰੀਜ਼ ਲਈ ਜਾ ਸਕਦੇ ਹਨ। ਇਸ ਤੋਂ ਪਹਿਲਾਂ ਰੋਹਿਤ ਸ਼ਰਮਾ ਨੇ ਵੀ ਬਿਆਨ ਦਿੱਤਾ ਸੀ ਕਿ ਉਹ ਵਿਸ਼ਵ ਕੱਪ ਵਿਚ ਬੁਮਰਾਹ ਨੂੰ ਟੀਮ ਵਿਚ ਵੇਖਣਾ ਚਾਹੁੰਦੇ ਹਨ। 

ਇਹ ਖ਼ਬਰ ਵੀ ਪੜ੍ਹੋ - IND vs WI: ਫ਼ਿਰਕੀ 'ਚ ਫਸੀ ਵੈਸਟ ਇੰਡੀਜ਼ ਦੀ ਟੀਮ, 114 ਦੌੜਾਂ 'ਤੇ ਹੀ ਸਿਮਟੀ ਪਾਰੀ

ਵੈਸਟ ਇੰਡੀਜ਼ ਖ਼ਿਲਾਫ਼ ਪਹਿਲੇ ਵਨ ਡੇਅ ਮੁਕਾਬਲੇ ਤੋਂ ਪਹਿਲਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਭਾਰਤੀ ਕਪਤਾਨ ਰੋਹਿਤ ਸ਼ਰਮਾ ਨੇ ਕਿਹਾ ਕਿ ਬੁਮਰਾਹ ਦੇ ਕੋਲ ਬਹੁਤ ਤਜ਼ੁਰਬਾ ਹੈ। ਉਹ ਗੰਭੀਰ ਸੱਟ ਤੋਂ ਬਾਅਦ ਵਾਪਸੀ ਕਰ ਰਿਹਾ ਹੈ। ਹਾਲਾਂਕਿ ਉਨ੍ਹਾਂ ਆਇਰਲੈਂਡ ਖ਼ਿਲਾਫ਼ ਬੁਮਰਾਹ ਦੇ ਖੇਡਣ 'ਤੇ ਖ਼ਦਸ਼ਾ ਪ੍ਰਗਟ ਕਰਦਿਆਂ ਕਿਹਾ ਸੀ ਕਿ ਉਨ੍ਹਾਂ ਨੂੰ ਨਹੀਂ ਪਤਾ ਕਿ ਬੁਮਰਾਹ ਆਇਰਲੈਂਡ ਜਾਵੇਗਾ ਜਾਂ ਨਹੀ, ਕਿਉਂਕਿ ਅਜੇ ਟੀਮ ਦਾ ਐਲਾਨ ਨਹੀਂ ਹੋਇਆ। ਭਾਰਤੀ ਕਪਤਾਨ ਨੇ ਕਿਹਾ ਕਿ ਉਹ ਖੇਡ ਪਾਉਂਦਾ ਹੈ ਤਾਂ ਚੰਗਾ ਹੈ। ਸਾਨੂੰ ਉਮੀਦ ਹੈ ਕਿ ਉਹ ਵਿਸ਼ਵ ਕੱਪ ਤੋਂ ਪਹਿਲਾਂ ਖੇਡੇ। ਸਭ ਕੁਝ ਉਸ ਦੀ ਰਿਕਵਰੀ 'ਤੇ ਹੀ ਨਿਰਭਰ ਹੈ, ਫ਼ਿਲਹਾਲ ਸਭ ਸਕਾਰਾਤਮਕ ਲੱਗ ਰਿਹਾ ਹੈ। 

ਇਹ ਖ਼ਬਰ ਵੀ ਪੜ੍ਹੋ - ਕੇਂਦਰ ਸਰਕਾਰ ਨੇ 635 ਨਿਊਜ਼ ਵੈੱਬਸਾਈਟਸ ਤੇ 120 YouTube Channels ਕੀਤੇ ਬਲਾਕ, ਜਾਣੋ ਕੀ ਹੈ ਵਜ੍ਹਾ

ਦੱਸ ਦਈਏ ਕਿ ਬੁਮਰਾਹ ਨੇ ਮਾਰਚ ਵਿਚ ਪਿੱਠ ਦੀ ਦਰਦ ਲਈ ਸਰਜਰੀ ਕਰਵਾਈ ਸੀ। ਉਸ ਮਗਰੋਂ ਉਹ ਰਿਕਵਰੀ ਕਰ ਰਿਹਾ ਹੈ। ਉਸ ਨੇ ਭਾਰਤੀ ਟੀਮ ਲਈ ਆਖ਼ਰੀ ਮੁਕਾਬਲਾ ਪਿਛਲੇ ਸਾਲ ਸਤੰਬਰ ਵਿਚ ਆਸਟ੍ਰੇਲੀਆ ਖ਼ਿਲਾਫ਼ ਖੇਡਿਆ ਸੀ। ਆਇਰਲੈਂਡ ਵਿਚ ਲੜੀ ਤੋਂ ਬਾਅਦ ਭਾਰਤ ਨੂੰ ਸ਼੍ਰੀਲੰਕਾ ਤੇ ਪਾਕਿਸਤਾਨ ਵਿਚ ਹੋਣ ਵਾਲਾ ਏਸ਼ੀਆ ਕੱਪ ਖੇਡਣਾ ਹੈ। ਇਸ ਮਗਰੋਂ ਆਸਟ੍ਰੇਲੀਆ ਦੇ ਖ਼ਿਲਾਫ਼ ਤਿੰਨ ਮੈਚਾਂ ਦੀ ਘਰੇਲੂ ਵਨ ਡੇਅ ਸੀਰੀਜ਼ ਖੇਡੀ ਜਾਵੇਗੀ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News