IPL 2022 'ਚ ਵੱਡਾ ਬਦਲਾਅ : ਦੋ ਗਰੁੱਪ 'ਚ ਵੰਡੀਆਂ ਟੀਮਾਂ, ਜਾਣੋ ਕਿਸ ਗਰੁੱਪ 'ਚ ਹੈ ਤੁਹਾਡੀ ਪਸੰਦੀਦਾ ਟੀਮ

Friday, Feb 25, 2022 - 06:04 PM (IST)

IPL 2022 'ਚ ਵੱਡਾ ਬਦਲਾਅ : ਦੋ ਗਰੁੱਪ 'ਚ ਵੰਡੀਆਂ ਟੀਮਾਂ, ਜਾਣੋ ਕਿਸ ਗਰੁੱਪ 'ਚ ਹੈ ਤੁਹਾਡੀ ਪਸੰਦੀਦਾ ਟੀਮ

ਮੁੰਬਈ- ਆਈ. ਪੀ. ਐੱਲ. (ਇੰਡੀਅਨ ਪ੍ਰੀਮੀਅਰ ਲੀਗ) 2022 'ਚ ਸਾਰੀਆਂ 10 ਟੀਮਾਂ 14 ਲੀਗ ਮੈਚ ਖੇਡਣਗੀਆਂ ਜਿਸ 'ਚ ਹਰੇਕ ਟੀਮ ਪੰਜ ਟੀਮਾਂ ਦੇ ਖ਼ਿਲਾਫ਼ ਦੋ ਤੇ ਚਾਰ ਟੀਮਾਂ ਦੇ ਖ਼ਿਲਾਫ਼ ਇਕ-ਇਕ ਮੈਚ ਖੇਡੇਗੀ। ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਨੇ ਸ਼ੁੱਕਰਵਾਰ ਨੂੰ ਇਕ ਬਿਆਨ 'ਚ ਇਸ ਦੀ ਪੁਸ਼ਟੀ ਕੀਤੀ।

ਇਹ ਵੀ ਪੜ੍ਹੋ : ਭਾਰਤੀ ਸ਼ਤਰੰਜ ਖਿਡਾਰੀ ਅਨਵੇਸ਼ ਉਪਾਧਿਆਏ ਵੀ ਯੂਕ੍ਰੇਨ ’ਚ ਫਸੇ

ਜਦਕਿ ਇਸ ਸੀਜ਼ਨ ਆਈ. ਪੀ. ਐੱਲ. ਦੀਆਂ ਦੋ ਸਭ ਤੋਂ ਸਫ਼ਲ ਟੀਮਾਂ ਮੁੰਬਈ ਇੰਡੀਅਨਜ਼ ਤੇ ਚੇਨਈ ਸੁਪਰ ਕਿੰਗਜ਼ ਵੱਖ-ਵੱਖ ਸਮੂਹ 'ਚ ਰਹਿਣਗੀਆਂ। ਮੁੰਬਈ ਨੂੰ ਜਿੱਥੇ ਕੋਲਕਾਤਾ ਨਾਈਟ ਰਾਈਡਰਜ਼, ਰਾਜਸਥਾਨ ਰਾਇਲਜ਼, ਦਿੱਲੀ ਕੈਪੀਟਲਸ ਤੇ ਲਖਨਊ ਸੁਪਰ ਜਾਇੰਟਸ ਦੇ ਨਾਲ ਗਰੁੱਪ ਏ 'ਚ, ਜਦਕਿ ਚੇਨਈ ਨੂੰ ਸਨਰਾਈਜ਼ਰਜ਼ ਹੈਦਰਾਬਾਦ, ਰਾਇਲ ਚੈਲੰਜਰਜ਼ ਬੈਂਗਲੁਰੂ, ਪੰਜਾਬ ਕਿੰਗਜ਼ ਤੇ ਗੁਜਰਾਤ ਟਾਈਟਨਸ ਦੇ ਨਾਲ ਗਰੁੱਪ ਬੀ 'ਚ ਰੱਖਿਆ ਗਿਆ ਹੈ। ਬੀ. ਸੀ. ਸੀ. ਆਈ. ਨੇ ਟੀਮਾਂ ਵਲੋਂ ਆਈ. ਪੀ. ਐੱਲ. ਖਿਤਾਬ ਜਿੱਤਣ ਦੀ ਗਿਣਤੀ ਤੇ ਫਾਈਨਲ ਖੇਡਣ ਦੀ ਗਿਣਤੀ ਦੇ ਮੱਦੇਨਜ਼ਰ ਸੀਡਿੰਗ ਸਿਸਟਮ ਦੇ ਆਧਾਰ 'ਤੇ ਗਰੁੱਪ ਬਣਾਏ ਹਨ।

PunjabKesari

ਬੀ. ਸੀ. ਸੀ. ਆਈ. ਨੇ ਬਿਆਨ 'ਚ ਕਿਹਾ ਕਿ ਆਈ. ਪੀ. ਐੱਲ. ਦੀ ਗਵਰਨਿੰਗ ਕੌਂਸਲ ਨੇ ਵੀਰਵਾਰ ਨੂੰ ਹੋਈ ਆਪਣੀ ਬੈਠਕ 'ਚ ਆਈ. ਪੀ. ਐੱਲ. 2022 ਸੀਜ਼ਨ ਦੇ ਸਬੰਧ 'ਚ ਕਈ ਮਹੱਤਵਪੂਰਨ ਫ਼ੈਸਲੇ ਲਏ ਹਨ। ਇਸ ਦੇ ਤਹਿਤ ਹਵਾਈ ਯਾਤਰਾ ਤੋਂ ਬਚਣ ਲਈ ਆਈ. ਪੀ. ਐੱਲ. ਦਾ 15 ਸੀਜ਼ਨ ਇਕ ਹੀ ਹਬ 'ਚ ਬਾਇਓ-ਬਬਲ (ਜੈਵ ਸੁਰੱਖਿਅਤ ਵਾਤਾਵਰਣ) 'ਚ ਖੇਡਿਆ ਜਾਵੇਗਾ। ਹਵਾਈ ਯਾਤਰਾ ਨੂੰ ਕੋਰੋਨਾ ਇਨਫੈਕਸ਼ਨ ਦੇ ਪ੍ਰਸਾਰ ਲਈ ਇਕ ਵੱਡਾ ਖ਼ਤਰਾ ਮੰਨਿਆ ਜਾਂਦਾ ਹੈ, ਜਿਸ 'ਚ ਖਿਡਾਰੀ ਤੇ ਲੀਗ/ਮੈਚ ਪ੍ਰਭਾਵਿਤ ਹੁੰਦੇ ਹਨ।

ਇਹ ਵੀ ਪੜ੍ਹੋ : ਰਵਿੰਦਰ ਜਡੇਜਾ 'ਤੇ ਚੜ੍ਹਿਆ 'ਪੁਸ਼ਪਾ' ਦਾ ਖ਼ੁਮਾਰ, ਵਿਕਟ ਲੈ ਕੇ ਇੰਝ ਮਨਾਇਆ ਜਸ਼ਨ (ਵੀਡੀਓ)

ਬੀ. ਸੀ. ਸੀ. ਆਈ. ਵਲੋਂ ਜਾਰੀ ਬਿਆਨ ਦੇ ਮੁਤਾਬਕ ਪੰਜ ਵਾਰ ਦਾ ਆਈ. ਪੀ. ਐੱਲ. ਖ਼ਿਤਾਬ ਜੇਤੂ ਮੁੰਬਈ ਇੰਡੀਅਨਜ਼ ਆਪਣੇ ਗਰੁੱਪ ਦੀਆਂ ਚਾਰ ਟੀਮਾਂ ਕੋਲਕਾਤਾ, ਰਾਜਸਥਾਨ, ਦਿੱਲੀ ਤੇ ਸੁਪਰ ਜਾਇੰਟਸ ਦੇ ਖ਼ਿਲਾਫ਼ ਦੋ -ਦੋ ਮੈਚਾਂ ਦੇ ਇਲਾਵਾ ਦੂਜੇ ਗਰੁੱਪ ਦੀ ਟੀਮ ਚੇਨਈ ਦੇ ਖ਼ਿਲਾਫ਼ ਦੋ ਤੇ ਹੈਦਰਾਬਾਦ, ਬੈਂਗਲੁਰੂ, ਪੰਜਾਬ ਤੇ ਗੁਜਰਾਤ ਦੇ ਨਾਲ ਇਕ-ਇਕ ਮੈਚ ਖੇਡੇਗਾ।

PunjabKesari

ਇਸੇ ਤਰ੍ਹਾਂ ਸਾਬਕਾ ਜੇਤੂ ਚੇਨਈ ਸੁਪਰਕਿੰਗਜ਼ ਆਪਣੇ ਗਰੁੱਪ 'ਚ ਹੈਦਰਾਬਾਦ, ਬੈਂਗਲੁਰੂ, ਪੰਜਾਬ ਤੇ ਗੁਜਰਾਤ ਦੇ ਨਾਲ ਦੋ-ਦੋ ਮੈਚਾਂ ਦੇ ਇਲਾਵਾ ਮੁੰਬਈ ਦੇ ਨਾਲ ਦੋ ਤੇ ਕੋਲਕਾਤਾ, ਰਾਜਸਥਾਨ, ਦਿੱਲੀ ਤੇ ਸੁਪਰ ਜਾਇੰਟਸ ਦੇ ਖ਼ਿਲਾਫ਼ ਇਕ-ਇਕ ਮੈਚ ਖੇਡੇਗਾ। ਇਸੇ ਤਰ੍ਹਾਂ ਬਾਕੀ ਟੀਮਾਂ ਵੀ ਆਪਣੇ 14 ਲੀਗ ਮੁਕਾਬਲੇ ਖੇਡਣਗੀਆਂ। ਬੀ. ਸੀ. ਸੀ. ਆਈ. ਨੇ ਸਭ ਤੋਂ ਜ਼ਿਆਦਾ ਖ਼ਿਤਾਬ ਜਿੱਤਣ ਵਾਲੀ ਟੀਮਾਂ ਮੁੰਬਈ ਤੇ ਚੇਨਈ ਸੁਪਰਕਿੰਗਜ਼ ਨੂੰ ਦੋਵੇਂ ਸਮੂਹ ਦੀਆਂ ਚੋਟੀ ਦੀਆਂ ਟੀਮਾਂ ਬਣਾਇਆ ਹੈ।

ਇਹ ਵੀ ਪੜ੍ਹੋ : ਅਲੈਗਜ਼ੈਂਡਰ ਜ਼ੇਵਰੇਵ 'ਤੇ ਲੱਗਾ 40 ਹਜ਼ਾਰ ਡਾਲਰ ਦਾ ਜੁਰਮਾਨਾ, ਪੁਰਸਕਾਰ ਰਾਸ਼ੀ ਅਤੇ ਰੈਂਕਿਗ ਅੰਕ ਵੀ ਗਵਾਏ

ਜ਼ਿਕਰਯੋਗ ਹੈ ਕਿ ਟੂਰਨਾਮੈਂਟ 26 ਮਾਰਚ ਤੋਂ ਸ਼ੁਰੂ ਹੋਵੇਗਾ ਤੇ 29 ਮਈ ਨੂੰ ਫਾਈਨਲ ਖੇਡਿਆ ਜਾਵੇਗਾ। ਪੂਰਾ ਟੂਰਨਾਮੈਂਟ ਮਹਾਰਾਸ਼ਟਰ 'ਚ ਆਯੋਜਿਤ ਹੋਵੇਗਾ, ਜਿਸ 'ਚ ਮੁੰਬਈ 'ਚ 55, ਪੁਣੇ 'ਚ 15 ਮੈਚ ਖੇਡੇ ਜਾਣਗੇ। ਲੀਗ ਪੜਾਅ ਲਈ ਚਾਰ ਸਟੇਡੀਅਮਾਂ ਦੀ ਪਛਾਣ ਕੀਤੀ ਗਈ ਹੈ, ਜਿਸ 'ਚ ਵਾਨਖੇੜੇ ਸਟੇਡੀਅਮ 'ਚ 20, ਬ੍ਰੇਬੋਰਨ ਸਟੇਡੀਅਮ 'ਚ 15, ਡੀ. ਵਾਈ. ਪਾਟਿਲ ਸਟੇਡੀਅਮ 'ਚ 20 ਤੇ ਅੰਤ 'ਚ ਗਹੁੰਜੇ 'ਚ ਮਹਾਰਾਸ਼ਟਰ ਕ੍ਰਿਕਟ ਸੰਘ (ਐੱਮ. ਸੀ. ਏ.) ਦੇ ਮੈਦਾਨ 'ਚ 15 ਮੈਚਾਂ ਦਾ ਆਯੋਜਨ ਹੋਵੇਗਾ। ਇਸ ਤੋਂ ਇਲਾਵਾ ਇਸ ਵਾਰ ਟੂਰਨਾਮੈਂਟ ਦਰਸ਼ਕਾਂ ਦੀ ਮੌਜੂਦਗੀ 'ਚ ਖੇਡਿਆ ਜਾਵੇਗਾ, ਜਿਸ ਦੀ ਆਈ. ਪੀ. ਐੱਲ. ਦੇ ਪ੍ਰਧਾਨ ਬ੍ਰਿਜੇਸ਼ ਪਟੇਲ ਨੇ ਵੀ ਪੁਸ਼ਟੀ ਕੀਤੀ ਹੈ। ਉਨ੍ਹਾਂ ਨੇ ਹਾਲਾਂਕਿ ਕਿਹਾ ਕਿ ਮਹਾਰਾਸ਼ਟਰ ਸਰਕਾਰ ਦੀ ਨੀਤੀ ਦੇ ਮੁਤਾਬਕ ਦਰਸ਼ਕਾਂ ਨੂੰ ਇਜਾਜ਼ਤ ਦਿੱਤੀ ਜਾਵੇਗੀ। 

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


author

Tarsem Singh

Content Editor

Related News