WTC Points Table ਵਿੱਚ ਹੋਇਆ ਵੱਡਾ ਫੇਰਬਦਲ, ਜਾਣੋ ਭਾਰਤ ਦੀ ਸਥਿਤੀ ਬਾਰੇ

02/07/2024 2:20:04 PM

ਸਪੋਰਟਸ ਡੈਸਕ- ਵਿਸ਼ਵ ਟੈਸਟ ਚੈਂਪੀਅਨਸ਼ਿਪ 2023-25 ਦੇ ਫਾਈਨਲ ਵਿੱਚ ਪਹੁੰਚਣ ਲਈ 9 ਟੀਮਾਂ ਵਿਚਕਾਰ ਮੁਕਾਬਲਾ ਜਾਰੀ ਹੈ। WTC ਫਾਈਨਲ ਤੋਂ ਠੀਕ ਪਹਿਲਾਂ, ਅੰਕ ਸੂਚੀ ਵਿੱਚ ਚੋਟੀ ਦੀਆਂ 2 ਟੀਮਾਂ ਨੂੰ ਫਾਈਨਲ ਵਿੱਚ ਜਾਣ ਦਾ ਮੌਕਾ ਮਿਲੇਗਾ। ਇਸ ਦੌਰਾਨ ਭਾਰਤੀ ਟੀਮ ਨੂੰ ਡਬਲਯੂ. ਟੀ. ਸੀ. ਦੇ ਅੰਕ ਸੂਚੀ ਵਿੱਚ ਭਾਰੀ ਨੁਕਸਾਨ ਦਾ ਸਾਹਮਣਾ ਕਰਨਾ ਪਿਆ ਹੈ। ਕੁਝ ਦਿਨ ਪਹਿਲਾਂ ਹੀ ਟੀਮ ਇੰਡੀਆ ਇੰਗਲੈਂਡ ਖਿਲਾਫ ਟੈਸਟ ਮੈਚ ਜਿੱਤ ਕੇ ਦੂਜੇ ਸਥਾਨ 'ਤੇ ਪਹੁੰਚ ਗਈ ਸੀ ਪਰ ਹੁਣ ਉਹ ਇਕ ਵਾਰ ਫਿਰ ਟਾਪ-2 ਤੋਂ ਬਾਹਰ ਹੋ ਗਈ ਹੈ ਅਤੇ ਇਕ ਨਵੀਂ ਟੀਮ ਟਾਪ-2 'ਚ ਦਾਖਲ ਹੋ ਗਈ ਹੈ।

ਇਹ ਵੀ ਪੜ੍ਹੋ : ਹਾਕੀ ਖਿਡਾਰੀ ਵਰੁਣ ਕੁਮਾਰ 'ਤੇ ਨਾਬਾਲਗਾ ਨਾਲ ਜਬਰ-ਜ਼ਿਨਾਹ ਕਰਨ ਦਾ ਇਲਜ਼ਾਮ, FIR ਦਰਜ

ਇਹ ਟੀਮ ਸਿਖਰ 'ਤੇ ਪਹੁੰਚ ਗਈ
ਨਿਊਜ਼ੀਲੈਂਡ ਅਤੇ ਦੱਖਣੀ ਅਫਰੀਕਾ ਵਿਚਾਲੇ ਟੈਸਟ ਸੀਰੀਜ਼ ਖੇਡੀ ਜਾ ਰਹੀ ਹੈ। ਇਸ ਸੀਰੀਜ਼ ਦਾ ਪਹਿਲਾ ਮੈਚ ਕੀਵੀ ਟੀਮ ਯਾਨੀ ਨਿਊਜ਼ੀਲੈਂਡ ਨੇ 281 ਦੌੜਾਂ ਨਾਲ ਜਿੱਤਿਆ ਸੀ। ਇਸ ਮੈਚ 'ਚ ਜਿੱਤ ਨਾਲ ਉਹ WTC ਦੀ ਅੰਕ ਸੂਚੀ 'ਚ ਪਹਿਲੇ ਸਥਾਨ 'ਤੇ ਪਹੁੰਚ ਗਿਆ ਹੈ। ਨਿਊਜ਼ੀਲੈਂਡ ਦੇ ਸਿਖਰ 'ਤੇ ਆਉਣ ਨਾਲ ਟੀਮ ਇੰਡੀਆ ਅਤੇ ਆਸਟ੍ਰੇਲੀਆ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਟੀਮ ਇੰਡੀਆ ਹੁਣ ਦੂਜੇ ਸਥਾਨ ਤੋਂ ਤੀਜੇ ਸਥਾਨ 'ਤੇ ਪਹੁੰਚ ਗਈ ਹੈ। ਜਦੋਂਕਿ ਆਸਟ੍ਰੇਲੀਆ ਦੀ ਟੀਮ ਪਹਿਲੇ ਸਥਾਨ ਤੋਂ ਦੂਜੇ ਸਥਾਨ 'ਤੇ ਪਹੁੰਚ ਗਈ ਹੈ। ਨਿਊਜ਼ੀਲੈਂਡ ਦੀ ਟੀਮ ਇਸ ਚੱਕਰ 'ਚ ਪਹਿਲੀ ਵਾਰ ਸਿਖਰ 'ਤੇ ਪਹੁੰਚੀ ਹੈ ਅਤੇ ਉਹ ਆਪਣੀ ਰੈਂਕਿੰਗ ਬਰਕਰਾਰ ਰੱਖਣਾ ਚਾਹੇਗੀ।

ਕਿਹੋ ਜਿਹਾ ਰਿਹਾ WTC ਵਿੱਚ ਹੁਣ ਤੱਕ ਦਾ ਸਫਰ
WTC ਦੇ ਇਸ ਚੱਕਰ ਵਿੱਚ ਨਿਊਜ਼ੀਲੈਂਡ ਦੀ ਟੀਮ ਨੇ ਕੁੱਲ ਤਿੰਨ ਮੈਚ ਖੇਡੇ ਹਨ। ਜਿੱਥੇ ਉਨ੍ਹਾਂ ਨੇ ਦੋ ਮੈਚ ਜਿੱਤੇ ਅਤੇ ਸਿਰਫ਼ ਇੱਕ ਮੈਚ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ। ਨਿਊਜ਼ੀਲੈਂਡ ਦੀ ਟੀਮ 66.66 ਪੀ. ਟੀ. ਸੀ. ਅੰਕਾਂ ਨਾਲ ਪਹਿਲੇ ਸਥਾਨ 'ਤੇ ਹੈ। ਪਹਿਲੇ ਡਬਲਯੂ. ਟੀ. ਸੀ. ਫਾਈਨਲ ਦੀ ਚੈਂਪੀਅਨ ਟੀਮ ਨਿਊਜ਼ੀਲੈਂਡ ਨੇ ਇਸ ਚੱਕਰ ਦੀ ਸ਼ੁਰੂਆਤ ਬਹੁਤ ਵਧੀਆ ਕੀਤੀ ਹੈ। ਉਸ ਨੂੰ ਡਬਲਯੂ. ਟੀ. ਸੀ. ਦੇ ਦੂਜੇ ਚੱਕਰ ਵਿੱਚ ਛੇਵਾਂ ਸਥਾਨ 'ਤੇ ਰਹਿਣਾ ਪਿਆ ਸੀ।

ਇਹ ਵੀ ਪੜ੍ਹੋ : ਕ੍ਰਿਕਟ ਮੈਚ ਦੌਰਾਨ No Ball ਨੂੰ ਲੈ ਕੇ ਹੋਈ ਬਹਿਸ, 3 ਖਿਡਾਰੀਆਂ ਨੇ ਕੁੱਟ-ਕੁੱਟ ਕਰ ਦਿੱਤਾ ਬੇਰਹਿਮੀ ਨਾਲ ਕਤਲ

ਟੀਮ ਇੰਡੀਆ ਦਾ ਹਾਲ
ਭਾਰਤੀ ਟੀਮ ਇੰਗਲੈਂਡ ਦੇ ਖਿਲਾਫ ਘਰੇਲੂ ਮੈਦਾਨ 'ਤੇ ਟੈਸਟ ਸੀਰੀਜ਼ ਵੀ ਖੇਡ ਰਹੀ ਹੈ। ਇੰਗਲੈਂਡ ਨੇ ਇਸ ਸੀਰੀਜ਼ ਦੇ ਪਹਿਲੇ ਮੈਚ 'ਚ ਉਨ੍ਹਾਂ ਨੂੰ ਹਰਾਇਆ ਸੀ। ਟੀਮ ਇੰਡੀਆ ਨੇ ਦੂਜਾ ਮੈਚ ਜਿੱਤ ਲਿਆ ਸੀ। ਮੌਜੂਦਾ ਸਮੇਂ 'ਚ ਟੀਮ ਇੰਡੀਆ 6 ਮੈਚਾਂ 'ਚ ਤਿੰਨ ਜਿੱਤਾਂ, ਦੋ ਹਾਰਾਂ ਅਤੇ ਇਕ ਡਰਾਅ ਦੇ ਨਾਲ WTC ਅੰਕ ਸੂਚੀ 'ਚ ਤੀਜੇ ਸਥਾਨ 'ਤੇ ਹੈ। ਟੀਮ ਇੰਡੀਆ ਦੇ 52.77 ਪੀ. ਟੀ. ਸੀ. ਅੰਕ ਹਨ। ਭਾਰਤ ਤੋਂ ਬਿਲਕੁਲ ਉਪਰ ਆਸਟਰੇਲਿਆਈ ਟੀਮ 55 ਪੀ. ਟੀ. ਸੀ. ਅੰਕਾਂ ਨਾਲ ਦੂਜੇ ਸਥਾਨ ’ਤੇ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ।


Tarsem Singh

Content Editor

Related News