ਪਹਿਲੇ ਮੁਕਾਬਲੇ ''ਚ ਕਰਾਰੀ ਹਾਰ ਮਗਰੋਂ ਟੀਮ ਇੰਡੀਆ ਦੀਆਂ ਵਧੀਆਂ ਮੁਸ਼ਕਲਾਂ !

Thursday, Jun 26, 2025 - 11:56 AM (IST)

ਪਹਿਲੇ ਮੁਕਾਬਲੇ ''ਚ ਕਰਾਰੀ ਹਾਰ ਮਗਰੋਂ ਟੀਮ ਇੰਡੀਆ ਦੀਆਂ ਵਧੀਆਂ ਮੁਸ਼ਕਲਾਂ !

ਸਪੋਰਟਸ ਡੈਸਕ- ਇੰਗਲੈਂਡ ਖ਼ਿਲਾਫ਼ 5 ਟੈਸਟ ਮੈਚਾਂ ਦੀ ਲੜੀ ਦੇ ਪਹਿਲੇ ਮੁਕਾਬਲੇ 'ਚ ਭਾਰਤੀ ਟੀਮ ਨੂੰ 5 ਸੈਂਕੜਿਆਂ ਦੇ ਬਾਵਜੂਦ 5 ਵਿਕਟਾਂ ਨਾਲ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਇਸ ਮੁਕਾਬਲੇ 'ਚ ਪਹਿਲੀ ਪਾਰੀ 'ਚ ਭਾਰਤ ਵੱਲੋਂ ਜਿੱਥੇ ਯਸ਼ਸਵੀ ਜਾਇਸਵਾਲ, ਸ਼ੁੱਭਮਨ ਗਿੱਲ ਤੇ ਰਿਸ਼ਭ ਪੰਤ ਨੇ ਸੈਂਕੜੇ ਜੜੇ ਸਨ, ਉੱਥੇ ਹੀ ਦੂਜੀ ਪਾਰੀ 'ਚ ਕੇ.ਐੱਲ. ਰਾਹੁਲ ਤੇ ਰਿਸ਼ਭ ਪੰਤ ਨੇ ਸੈਂਕੜੇ ਜੜੇ ਸਨ, ਪਰ ਇਸ ਸਭ ਦੇ ਬਾਵਜੂਦ ਭਾਰਤੀ ਗੇਂਦਬਾਜ਼ ਟੀਚੇ ਦਾ ਬਚਾਅ ਨਹੀਂ ਕਰ ਸਕੇ ਤੇ ਇੰਗਲੈਂਡ ਨੇ ਬੈਨ ਡਕੇਟ(149) ਦੇ ਸ਼ਾਨਦਾਰ ਸੈਂਕੜੇ ਤੇ ਬਾਕੀ ਬੱਲੇਬਾਜ਼ਾਂ ਦੇ ਯੋਗਦਾਨ ਸਦਕਾ ਮੁਕਾਬਲਾ ਆਪਣੇ ਨਾਂ ਕਰ ਲਿਆ। 

PunjabKesari

ਆਈ.ਪੀ.ਐੱਲ. 'ਚ ਸ਼ਾਨਦਾਰ ਪ੍ਰਦਰਸ਼ਨ ਕਰ ਕੇ ਆਰੇਂਜ ਕੈਪ ਆਪਣੇ ਨਾਂ ਕਰਨ ਮਗਰੋਂ ਅੰਤਰਰਾਸ਼ਟਰੀ ਕ੍ਰਿਕਟ 'ਚ ਡੈਬਿਊ ਕਰ ਰਹੇ ਨੌਜਵਾਨ ਬੱਲੇਬਾਜ਼ ਸਾਈ ਸੁਦਰਸ਼ਨ ਲਈ ਇਹ ਮੈਚ ਬਿਲਕੁਲ ਵੀ ਯਾਦਗਾਰ ਨਹੀਂ ਹੋਵੇਗਾ। ਉਹ ਇਸ ਮੈਚ ਨੂੰ ਇਕ ਬੁਰੀ ਯਾਦ ਵਾਂਗ ਭੁੱਲਣਾ ਚਾਹੇਗਾ, ਕਿਉਂਕਿ ਉਹ ਇਸ ਮੈਚ 'ਚ ਛਾਪ ਛੱਡਣ 'ਚ ਬਿਲਕੁਲ ਨਾਕਾਮ ਰਿਹਾ। 

PunjabKesari

ਇਹ ਵੀ ਪੜ੍ਹੋ- ਪੰਜਾਬੀਆਂ ਦੀ ਪਹਿਲੀ ਪਸੰਦ ਬਣੇ ਇਸ ਦੇਸ਼ ਨੇ ਦਿੱਤਾ ਵੱਡਾ ਝਟਕਾ ; ਹੁਣ 5 ਨਹੀਂ, 10 ਸਾਲ...

ਉਸ ਨੇ ਇਸ ਮੁਕਾਬਲੇ ਦੀ ਪਹਿਲੀ ਪਾਰੀ 'ਚ ਬਿਨਾਂ ਖਾਤਾ ਖੋਲ੍ਹੇ ਹੀ 4 ਗੇਂਦਾਂ ਖੇਡ ਕੇ ਆਪਣੀ ਵਿਕਟ ਗੁਆ ਦਿੱਤੀ, ਜਦਕਿ ਦੂਜੀ ਪਾਰੀ 'ਚ ਵੀ ਉਹ 48 ਗੇਂਦਾਂ ਖੇਡ ਕੇ 30 ਦੌੜਾਂ ਬਣਾਉਣ ਮਗਰੋਂ ਪੈਵੇਲੀਅਨ ਪਰਤ ਗਿਆ। ਇਕ ਸਮੇਂ ਇਹ ਮੁਕਾਬਲਾ ਭਾਰਤ ਦੀ ਪਕੜ 'ਚ ਲੱਗ ਰਿਹਾ ਸੀ, ਪਰ ਬਾਅਦ 'ਚ ਗੇਂਦਬਾਜ਼ਾਂ ਦਾ ਪ੍ਰਦਰਸ਼ਨ ਵੀ ਉਮੀਦ ਮੁਤਾਬਕ ਨਹੀਂ ਰਿਹਾ, ਜਿਸ ਕਾਰਨ ਟੀਮ ਨੂੰ ਵੱਡਾ ਸਕੋਰ ਖੜ੍ਹਾ ਕਰਨ ਦੇ ਬਾਵਜੂਦ ਹਾਰ ਦਾ ਸਾਹਮਣਾ ਕਰਨਾ ਪਿਆ। ਟੀਮ ਇੰਡੀਆ ਹੁਣ ਇਸ ਲੜੀ 'ਚ 0-1 ਨਾਲ ਪਿੱਛੇ ਚੱਲ ਰਹੀ ਹੈ, ਜਦਕਿ ਲੜੀ ਦਾ ਅਗਲਾ ਮੁਕਾਬਲਾ 2 ਜੁਲਾਈ ਤੋਂ ਬਰਮਿੰਘਮ 'ਚ ਖੇਡਿਆ ਜਾਵੇਗਾ। 

PunjabKesari

ਪਰ ਇਸ ਮੁਕਾਬਲੇ ਤੋਂ ਪਹਿਲਾਂ ਹੀ ਭਾਰਤੀ ਕ੍ਰਿਕਟ ਟੀਮ ਨੂੰ ਵੱਡਾ ਝਟਕਾ ਲੱਗਾ ਹੈ, ਜਿੱਥੇ ਪਹਿਲੇ ਮੁਕਾਬਲੇ ਦੇ ਆਖ਼ਰੀ ਦਿਨ ਸਾਈ ਸੁਦਰਸ਼ਨ ਨੂੰ ਮੋਢੇ 'ਤੇ ਸੱਟ ਲੱਗ ਗਈ ਸੀ, ਜਿਸ ਮਗਰੋਂ ਉਨ੍ਹਾਂ ਦਾ ਇਸ ਮੁਕਾਬਲੇ 'ਚ ਖੇਡ ਸਕਣਾ ਮੁਸ਼ਕਲ ਜਾਪਦਾ ਹੈ। ਜੇਕਰ ਉਹ ਜ਼ਖ਼ਮੀ ਹੋਣ ਕਾਰਨ ਮੈਦਾਨ 'ਤੇ ਨਹੀਂ ਉਤਰਦੇ ਤਾਂ ਟੀਮ ਮੈਨੇਜਮੈਂਟ ਇਕ ਹੋਰ ਨੌਜਵਾਨ ਖਿਡਾਰੀ ਅਭਿਮੰਨਿਊ ਈਸ਼ਵਰਨ ਨੂੰ ਮੌਕਾ ਦੇ ਸਕਦੀ ਹੈ। ਈਸ਼ਵਰਨ ਨੂੰ ਟੈਸਟ ਫਾਰਮੈਟ ਦਾ ਸਪੈਸ਼ਲਿਸਟ ਮੰਨਿਆ ਜਾਂਦਾ ਹੈ, ਜਿਸ ਕਾਰਨ ਉਹ ਸਾਈ ਦੀ ਜਗ੍ਹਾ ਟੀਮ 'ਚ ਸ਼ਾਮਲ ਹੋਣ ਦੇ ਪ੍ਰਮੁੱਖ ਦਾਅਵੇਦਾਰ ਹਨ। ਉਸ ਤੋਂ ਇਲਾਵਾ ਧਰੁਵ ਜੁਰੇਲ ਦਾ ਨਾਂ ਵੀ ਇਸ ਲਿਸਟ 'ਚ ਸ਼ਾਮਲ ਹੈ।

PunjabKesari

ਇਹ ਵੀ ਪੜ੍ਹੋ- ਸਾਬਕਾ ਜੱਜ ਸਣੇ 972 ਲੋਕ PFI ਦੇ ਨਿਸ਼ਾਨੇ 'ਤੇ ! NIA ਨੇ ਅਦਾਲਤ 'ਚ ਕੀਤਾ ਸਨਸਨੀਖੇਜ਼ ਖ਼ੁਲਾਸਾ

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਲੜੀ ਦੇ ਪਹਿਲੇ ਮੁਕਾਬਲੇ 'ਚ ਗੇਂਦਬਾਜ਼ਾਂ ਦੇ ਖ਼ਰਾਬ ਪ੍ਰਦਰਸ਼ਨ ਮਗਰੋਂ ਤੇਜ਼ ਗੇਂਦਬਾਜ਼ ਹਰਸ਼ਿਤ ਰਾਣਾ ਨੂੰ ਵੀ ਟੀਮ 'ਚੋਂ ਬਾਹਰ ਕਰ ਦਿੱਤਾ ਗਿਆ ਹੈ। ਉਨ੍ਹਾਂ ਦੀ ਜਗ੍ਹਾ ਟੀਮ ਅਰਸ਼ਦੀਪ ਸਿੰਘ ਨੂੰ ਮੌਕਾ ਦੇ ਸਕਦੀ ਹੈ। ਫਿਲਹਾਲ ਟੀਮ ਕਿਸ ਟੀਮ ਕੌਂਬੀਨੇਸ਼ਨ ਨਾਲ ਮੈਦਾਨ 'ਤੇ ਉਤਰੇਗੀ, ਇਹ ਤਾਂ ਸਮਾਂ ਹੀ ਦੱਸੇਗਾ। 

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

Harpreet SIngh

Content Editor

Related News