ਚੇਨਈ ਸੁਪਰਕਿੰਗਜ਼ ਨੂੰ ਲੱਗਾ ਵੱਡਾ ਝਟਕਾ, ਸਟਾਰ ਆਲਰਾਊਂਡਰ ਹੋਇਆ ਆਈ.ਪੀ.ਐੱਲ. 2024 'ਚੋਂ ਬਾਹਰ
Friday, Nov 24, 2023 - 01:40 PM (IST)
ਸਪੋਰਟਸ ਡੈਸਕ– ਇੰਗਲੈਂਡ ਦਾ ਸਟਾਰ ਆਲਰਾਊਂਡਰ ਬੇਨ ਸਟੋਕਸ ਕਾਰਜਭਾਰ ਪ੍ਰਭੰਧਨ ਕਾਰਨ ਇੰਡੀਅਨ ਪ੍ਰੀਮੀਅਰ ਲੀਗ ਦਾ 2024 ਸੈਸ਼ਨ ਨਹੀਂ ਖੇਡੇਗਾ। ਉਸਦੀ ਟੀਮ ਚੇਨਈ ਸੁਪਰ ਕਿੰਗਜ਼ ਨੇ ਵੀਰਵਾਰ ਨੂੰ ਇਸ ਗੱਲ ਦੀ ਪੁਸ਼ਟੀ ਕੀਤੀ। ਸਟੋਕਸ ਆਈ.ਆਈ.ਪੀ. ਐੱਲ. -2023 ਤੋਂ ਪਹਿਲਾਂ ਚੇਨਈ ਸੁਪਰ ਕਿੰਗਜ਼ ਨਾਲ ਜੁੜਿਆ ਸੀ, ਪਰ ਗੋਡੇ ਦੀ ਸੱਟ ਕਾਰਨ ਦੋ ਹੀ ਮੈਚ ਖੇਡ ਸਕਿਆ ਸੀ।
ਇਹ ਵੀ ਪੜ੍ਹੋ- ਸ਼ੰਮੀ ਨੇ ਸਾਂਝਾ ਕੀਤਾ WC2015 ਦਾ ਦਰਦ, ਡਾਕਟਰਾਂ ਨੇ ਕਿਹਾ ਸੀ ਖੇਡਣਾ ਤਾਂ ਦੂਰ ਹੁਣ ਤੁਰ ਵੀ ਨਹੀਂ ਸਕੋਗੇ
ਸੀ.ਐੱਸ.ਕੇ. ਨੇ ਸਟੋਕਸ ਨੂੰ 16 ਕਰੋੜ 25 ਲੱਖ ਰੁਪਏ ਵਿਚ ਖਰੀਦਿਆ ਸੀ, ਜਿਹੜਾ ਉਸਦਾ ਸਭ ਤੋਂ ਮਹਿੰਗਾ ਖਿਡਾਰੀ ਰਿਹਾ। ਉਹ ਦੋ ਮੈਚਾਂ ਵਿਚ 15 ਦੌੜਾਂ ਹੀ ਬਣਾ ਸਕਿਆ ਤੇ ਇਸ ਦੌਰਾਨ ਉਸ ਨੇ ਇਕ ਹੀ ਓਵਰ ਕੀਤਾ। ਸਟੋਕਸ ਨੇ ਵਿਸ਼ਵ ਕੱਪ ਲਈ ਵਨ ਡੇ ਕ੍ਰਿਕਟ ਤੋਂ ਸੰਨਿਆਸ ਦਾ ਆਪਣਾ ਫੈਸਲਾ ਬਦਲਿਆ ਸੀ ਪਰ ਸਾਬਕਾ ਚੈਂਪੀਅਨ ਇੰਗਲੈਂਡ ਨਿਰਾਸ਼ਾਜਨਕ ਪ੍ਰਦਰਸ਼ਨ ਤੋਂ ਬਾਅਦ 7ਵੇਂ ਸਥਾਨ ’ਤੇ ਰਿਹਾ ਸੀ ਤੇ ਟਾਪ-4 'ਚ ਵੀ ਜਗ੍ਹਾ ਨਹੀਂ ਬਣਾ ਸਕਿਆ ਸੀ।
ਇਹ ਵੀ ਪੜ੍ਹੋ- ਮੁੜ ਵਿਵਾਦਾਂ 'ਚ ਘਿਰੇ ਸਾਬਕਾ ਕ੍ਰਿਕਟਰ ਐੱਸ. ਸ਼੍ਰੀਸੰਥ, ਜਾਣੋ ਕੀ ਹੈ ਪੂਰਾ ਮਾਮਲਾ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8