IPL : ਮੁੰਬਈ ਇੰਡੀਅਨਜ਼ ਨੂੰ ਵੱਡਾ ਝਟਕਾ, ਇਹ ਖਿਡਾਰੀ ਪਰਤਿਆ ਵਤਨ

Monday, Apr 29, 2019 - 04:50 PM (IST)

IPL : ਮੁੰਬਈ ਇੰਡੀਅਨਜ਼ ਨੂੰ ਵੱਡਾ ਝਟਕਾ, ਇਹ ਖਿਡਾਰੀ ਪਰਤਿਆ ਵਤਨ

ਮੁੰਬਈ : ਮੁੰਬਈ ਇੰਡੀਅਨਜ਼ ਦੇ ਆਸਟਰੇਲੀਆਈ ਤੇਜ਼ ਗੇਂਦਬਾਜ਼ ਜੇਸਨ ਬਿਹਨਡ੍ਰਾਫ ਅਗਲੇ ਮਹੀਨੇ ਇੰਗਲੈਂਡ ਵਿਚ ਹੋਣ ਵਾਲੇ ਵਿਸ਼ਵ ਕੱਪ ਤੋਂ ਪਹਿਲਾਂ ਰਾਸ਼ਟਰੀ ਟੀਮ ਦੇ ਕੈਂਪ ਨਾਲ ਜੁੜਨ ਲਈ ਵਤਨ ਰਵਾਨਾ ਹੋ ਗਏ ਹਨ। ਸਾਬਕਾ ਕਪਤਾਨ ਸਟੀਵਨ ਸਮਿਥ ਅਤੇ ਸਲਾਮੀ ਬੱਲੇਬਾਜ਼ ਡੇਵਿਡ ਵਾਰਨਰ ਇਕ ਪਾਸੇ ਮੈਚ ਖੇਡਣ ਤੋਂ ਬਾਅਦ ਰਵਾਨਾ ਹੋਣਗੇ ਜਦਕਿ ਮਾਰਕਸ ਸਟੋਨਿਸ ਵੀ 2 ਮਈ ਤੋਂ ਸ਼ੁਰੂ ਹੋਣ ਵਾਲੇ ਕੈਂਪ ਲਈ ਵਰਨ ਪਰਤਣਗੇ। ਬਿਹਨਡ੍ਰਾਫ ਆਸਟਰੇਲੀਆ ਅਤੇ ਪਾਕਿਸਤਾਨ ਦੀ ਸੀਰੀਜ਼ ਸਮਾਪਤ ਹੋਣ ਤੋਂ ਬਾਅਦ ਮੁੰਬਈ ਇੰਡੀਅਨਜ਼ ਨਾਲ ਜੁੜੇ ਸੀ। ਉਸ ਨੇ ਫੋਨ ਕਰ ਕੇ ਵਤਨ ਪਰਤਣ ਦਾ ਐਲਾਨ ਕੀਤਾ। ਇਹ ਗੇਂਦਬਾਜ਼ 5 ਆਈ. ਪੀ. ਐੱਲ. ਮੈਚ ਖੇਡਿਆ ਸੀ ਜਿਸ ਵਿਚ ਉਸ ਨੇ 165 ਦੌੜਾਂ ਦੇ ਕੇ 5 ਵਿਕਟਾਂ ਹਾਸਲ ਕੀਤੀਆਂ ਸੀ।


Related News