ਬਿਆਂਕਾ ਆਂਦ੍ਰੀਸਕੂ ਸੱਟ ਕਾਰਨ ਅਮਰੀਕੀ ਓਪਨ ਤੋਂ ਹਟੀ

Monday, Aug 28, 2023 - 07:05 PM (IST)

ਬਿਆਂਕਾ ਆਂਦ੍ਰੀਸਕੂ ਸੱਟ ਕਾਰਨ ਅਮਰੀਕੀ ਓਪਨ ਤੋਂ ਹਟੀ

ਸਪੋਰਟਸ ਡੈਸਕ : ਬਿਆਂਕਾ ਆਂਦ੍ਰੀਸਕੂ ਨੇ ਪਿੱਠ ਦੀ ਸੱਟ ਕਾਰਨ ਸ਼ਨੀਵਾਰ ਨੂੰ ਅਮਰੀਕੀ ਓਪਨ ਟੈਨਿਸ ਗ੍ਰੈਂਡ ਸਲੈਮ ਤੋਂ ਹਟਣ ਦਾ ਫੈਸਲਾ ਕੀਤਾ। ਉਸਨੇ 2019 ਵਿੱਚ ਸਾਲ ਦਾ ਆਖਰੀ ਗ੍ਰੈਂਡ ਸਲੈਮ ਖਿਤਾਬ ਜਿੱਤਿਆ ਸੀ। ਪੌਲਾ ਬਾਡੋਸਾ ਨੇ ਵੀ ਸੱਟ ਕਾਰਨ ਟੂਰਨਾਮੈਂਟ ਤੋਂ ਹਟਣ ਦਾ ਫੈਸਲਾ ਕੀਤਾ, ਜਿਸ ਨਾਲ ਵੀਨਸ ਵਿਲੀਅਮਜ਼ ਨੂੰ ਪਹਿਲੇ ਦੌਰ ਵਿੱਚ ਇੱਕ ਨਵੀਂ ਵਿਰੋਧੀ ਦਾ ਸਾਹਮਣਾ ਕਰਨਾ ਹੋਵੇਗਾ। ਅਮਰੀਕੀ ਟੈਨਿਸ ਐਸੋਸੀਏਸ਼ਨ ਨੇ ਆਂਦ੍ਰੀਸਕੂ ਦੇ ਹਟਣ ਦਾ ਐਲਾਨ ਕੀਤਾ ਪਰ ਉਸ ਦੀ ਸੱਟ ਦੇ ਵੇਰਵੇ ਨਹੀਂ ਦਿੱਤੇ।

ਨੋਟ -ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


author

Tarsem Singh

Content Editor

Related News