ਟੋਕੀਓ ਪੈਰਾਲੰਪਿਕ : ਭਾਵਿਨਾ ਤੇ ਸੋਨਲ ਡਬਲਜ਼ ਕੁਆਰਟਰ ਫ਼ਾਈਨਲ ''ਚ ਚੀਨੀ ਜੋੜੀ ਤੋਂ ਹਾਰੀਆਂ

08/31/2021 11:21:16 AM

ਸਪੋਰਟਸ ਡੈਸਕ- ਭਾਰਤੀ ਪੈਡਲਰ ਭਾਵਿਨਾਬੇਨ ਪਟੇਲ ਤੇ ਸੋਨਲ ਪਟੇਲ ਨੂੰ ਮੰਗਲਵਾਰ ਨੂੰ ਟੋਕੀਓ ਪੈਰਾਲੰਪਿਕ 'ਚ ਮਹਿਲਾ ਡਬਲਜ਼ (ਕਲਾਸ 4-5) ਦੇ ਕੁਆਰਟਰ ਫਾਈਨਲ 'ਚ ਚੀਨ ਦੀ ਝੋਊ ਯਿੰਗ ਤੇ ਝਾਂਗ ਬੀਆਨ ਦੇ ਹੱਥੋਂ 0-3 ਨਾਲ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ।
ਇਹ ਵੀ ਪੜ੍ਹੋ : ਵਾਸ਼ਿੰਗਟਨ ਸੁੰਦਰ ਸੱਟ ਕਾਰਨ IPL 2021 ਦੇ ਬਾਕੀ ਸੈਸ਼ਨ ਤੋਂ ਬਾਹਰ, ਇਸ ਖਿਡਾਰੀ ਨੂੰ ਮਿਲਿਆ ਮੌਕਾ

ਭਾਵਿਨਾ ਤੇ ਸੋਨਲ ਦੀ ਜੋੜੀ ਡਬਲਜ਼ ਵਰਗ ਕੁਆਰਟਰ ਫਾਈਨਲ ਮੈਚ 'ਚ 4-5 ਤੇ ਕੁਲ ਮਿਲਾ ਕੇ 0-2 ਨਾਲ ਹਾਰ ਗਈ। ਝੋਊ ਯਿੰਗ ਨੇ ਵੀ ਕੁਆਰਟਰ ਫ਼ਾਈਨਲ ਦੇ ਦੂਜੇ ਦੌਰ 'ਚ ਭਾਵਿਨਾ ਨੂੰ ਤਿੰਨ ਸੈੱਟਾਂ 'ਚ ਹਰਾਇਆ ਤੇ ਨਤੀਜੇ ਵਜੋਂ ਭਾਰਤੀ ਪੱਖ ਕੁਲ ਮਿਲਾ ਕੇ 0-2 ਨਾਲ ਮੈਚ ਹਾਰ  ਗਿਆ।

ਚੀਨੀ ਜੋੜੀ ਨੇ ਸ਼ਾਨਦਾਰ ਸ਼ੁਰੂਆਤ ਕਰਦੇ ਹੋਏ ਪਹਿਲਾ ਗੇਮ 11-4 ਨਾਲ ਆਪਣੇ ਨਾਂ ਕੀਤਾ। ਝੋਊ ਯਿੰਗ ਤੇ ਝਾਂਗ ਬੀਆਨ ਹਾਵੀ ਰਹੀਆਂ ਤੇ ਭਾਰਤੀ ਜੋੜੀ ਨੂੰ ਵਾਪਸੀ ਦਾ ਮੌਕਾ ਨਹੀਂ ਦਿੱਤਾ। ਦੂਜੇ ਦੌਰ 'ਚ ਭਾਵਿਨਾ ਤੇ ਸੋਨਲ ਦੀ ਭਾਰਤੀ ਟੀਮ ਨੇ ਕੁਝ ਅੰਕ ਹਾਸਲ ਕੀਤੇ ਪਰ ਚੀਨੀ ਪੱਖ ਨੇ 11-4 ਨਾਲ ਆਸਾਨੀ ਨਾਲ ਜਿੱਤ ਦਰਜ ਕੀਤੀ ਤੇ ਆਤਮਵਿਸ਼ਵਾਸ ਦੇ ਦਮ 'ਤੇ ਝੋਊ ਯਿੰਗ ਤੇ ਝਾਂਗ ਬੀਆਨ ਨੇ ਤੀਜੇ ਦੌਰ 'ਚ 11-2 ਨਾਲ ਜਿੱਤ ਨਾਲ 3-0 ਨਾਲ ਮੈਚ ਜਿੱਤ ਲਿਆ।
ਇਹ ਵੀ ਪੜ੍ਹੋ : ਟੋਕੀਓ ਪੈਰਾਲੰਪਿਕ : ਤੀਰਅੰਦਾਜ਼ ਰਾਕੇਸ਼ ਕੁਮਾਰ ਨਿੱਜੀ ਕੰਪਾਉਂਡ ਦੇ ਕੁਆਰਟਰ ਫ਼ਾਈਨਲ 'ਚ ਹਾਰੇ

ਭਾਵਿਨਾ ਨੇ ਐਤਵਾਰ ਨੂੰ ਮਹਿਲਾ ਸਿੰਗਲ-ਕਲਾਸ-4 'ਚ ਚੀਨ ਦੀ ਝੋਊ ਯਿੰਗ ਨਾਲ 3-0 ਤੋਂ ਫ਼ਾਈਨਲ 'ਚ ਹਾਰਨ ਦੇ ਬਾਅਦ ਚਾਂਦੀ ਦਾ ਤਮਗ਼ਾ ਜਿੱਤਿਆ ਸੀ। ਇਸ ਚਾਂਦੀ ਦੇ ਤਮਗ਼ੇ ਨਾਲ ਭਾਵਿਨਾ ਭਾਰਤ ਲਈ ਪੈਰਾਲੰਪਿਕ 'ਚ ਤਮਗ਼ਾ ਜਿੱਤਣ ਵਾਲੀ ਪਹਿਲੀ ਟੇਬਲ ਟੈਨਿਸ ਖਿਡਾਰੀ ਬਣ ਗਈ ਤੇ ਭਾਰਤੀ ਪੈਰਾਲੰਪਿਕ ਕਮੇਟੀ ਆਫ਼ ਇੰਡੀਆ (ਪੀ. ਸੀ. ਆਈ.) ਪ੍ਰਮੁੱਖ ਦੀਪਾ ਮਲਿਕ ਦੇ ਬਾਅਦ ਇਹ ਉਪਲੱਬਧੀ ਹਾਸਲ ਕਰਨ ਵਾਲੀ ਦੂਜੀ ਮਹਿਲਾ ਪੈਰਾ ਐਥਲੀਟ ਹੈ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


Tarsem Singh

Content Editor

Related News