ਭਵਾਨੀ ਦੇਵੀ ਨੇ ਮੰਗੀ ਮੁਆਫੀ, ਪਾਬੰਦੀ ’ਤੇ ਮੁੜ ਵਿਚਾਰ ਕਰਨ ਦੀ ਅਪੀਲ
Wednesday, Jun 24, 2026 - 12:09 PM (IST)
ਨਵੀਂ ਦਿੱਲੀ- ਏਸ਼ੀਆਈ ਤਲਵਾਰਬਾਜ਼ੀ ਚੈਂਪੀਅਨਸ਼ਿਪ ’ਚ ਟੀਮ ਮੁਕਾਬਲੇ ਦੌਰਾਨ ਆਪਣੇ ਰਵੱਈਏ ਲਈ ਬਿਨਾਂ ਸ਼ਰਤ ਮੁਆਫੀ ਮੰਗਦੇ ਹੋਏ ਭਾਰਤ ਦੀ ਸਟਾਰ ਤਲਵਾਰਬਾਜ਼ ਭਵਾਨੀ ਦੇਵੀ ਨੇ ਉਸ ’ਤੇ ਲਾਈ ਗਈ ਦੋ ਮਹੀਨਿਆਂ ਦੀ ਪਾਬੰਦੀ ’ਤੇ ਮੁੜ ਵਿਚਾਰ ਕਰਨ ਦੀ ਅਪੀਲ ਕੀਤੀ ਹੈ। ਭਾਰਤੀ ਤਲਵਾਰਬਾਜ਼ੀ ਸੰਘ (ਐੱਫ. ਏ. ਆਈ.) ਨੇ ਮੀਡੀਆ ਬਿਆਨ ’ਚ ਕਿਹਾ, ‘‘ਮਾਮਲੇ ਦੀ ਗੰਭੀਰਤਾ ਨੂੰ ਸਮਝਦੇ ਹੋਏ ਭਵਾਨੀ ਦੇਵੀ ਨੇ ਬਿਨਾਂ ਸ਼ਰਤ ਮੁਆਫੀ ਮੰਗੀ ਹੈ ਤੇ ਖੇਡ ਦੇ ਨਿਯਮਾਂ, ਅਧਿਕਾਰੀਆਂ ਤੇ ਮੁੱਲਾਂ ਦੇ ਪ੍ਰਤੀ ਆਪਣਾ ਗਹਿਰਾ ਸਤਿਕਾਰ ਪ੍ਰਗਟ ਕੀਤਾ ਹੈ।’’
ਬਿਆਨ ਦੇ ਅਨੁਸਾਰ, ‘‘ਪਾਬੰਦੀ ’ਤੇ ਮੁੜ ਵਿਚਾਰ ਕਰਨ ਤੇ ਉਸ ਨੂੰ ਘੱਟ ਕਰਨ ਜਾਂ ਹਟਾਉਣ ਦੇ ਲਈ ਵਿਸ਼ਵ ਸੰਸਥਾ (ਐੱਫ. ਆਈ. ਈ.) ਨੂੰ ਬੇਨਤੀ ਪੱਤਰ ਭੇਜਿਆ ਗਿਆ ਹੈ।’’ ਅਪੀਲ ’ਚ ਭਵਾਨੀ ਦੇ ਕੌਮਾਂਤਰੀ ਕਰੀਅਰ ਦੌਰਾਨ ਬਿਹਤਰੀਨ ਅਨੁਸ਼ਾਸਨੀ ਰਿਕਾਰਡ ਦਾ ਹਵਾਲਾ ਦਿੱਤਾ ਗਿਆ ਹੈ ਤੇ ਦੱਸਿਆ ਗਿਆ ਹੈ ਕਿ ਉਹ ਪਹਿਲਾਂ ਕਦੇ ਵੀ ਇਸ ਤਰ੍ਹਾਂ ਦੀ ਕਿਸੇ ਘਟਨਾ ’ਚ ਸ਼ਾਮਲ ਨਹੀਂ ਰਹੀ ਹੈ।
