ਭਾਰਤ ਵਿਰੁੱਧ ਟੀ-20 ਸੀਰੀਜ਼ ਤੋਂ ਪਹਿਲਾਂ ਸ਼੍ਰੀਲੰਕਾਈ ਖਿਡਾਰੀਆਂ ਦੀ ਮਦਦ ਕਰ ਰਿਹੈ ਭਰੂਚਾ : ਜੈਸੂਰੀਆ

Thursday, Jul 25, 2024 - 12:26 PM (IST)

ਭਾਰਤ ਵਿਰੁੱਧ ਟੀ-20 ਸੀਰੀਜ਼ ਤੋਂ ਪਹਿਲਾਂ ਸ਼੍ਰੀਲੰਕਾਈ ਖਿਡਾਰੀਆਂ ਦੀ ਮਦਦ ਕਰ ਰਿਹੈ ਭਰੂਚਾ : ਜੈਸੂਰੀਆ

ਪੱਲੇਕੇਲੇ, (ਭਾਸ਼ਾ)– ਸ਼੍ਰੀਲੰਕਾ ਦੇ ਅੰਤ੍ਰਿਮ ਮੁੱਖ ਕੋਚ ਸਨਥ ਜੈਸੂਰੀਆ ਨੇ ਬੁੱਧਵਾਰ ਨੂੰ ਖੁਲਾਸਾ ਕੀਤਾ ਕਿ ਆਈ. ਪੀ. ਐੱਲ. ਟੀਮ ਰਾਜਸਥਾਨ ਰਾਇਲਜ਼ ਦੇ ਹਾਈ ਪ੍ਰਫਾਰਮੈਂਸ ਨਿਰਦੇਸ਼ਕ ਜੂਬਿਨ ਭਰੂਚਾ ਨੇ ਭਾਰਤ ਵਿਰੁੱਧ ਆਗਾਮੀ ਟੀ-20 ਲੜੀ ਦੀਆਂ ਤਿਆਰੀਆਂ ਵਿਚ ਉਨ੍ਹਾਂ ਦੇ ਬੱਲੇਬਾਜ਼ਾਂ ਦੀ ਮਦਦ ਕੀਤੀ ਹੈ ਤੇ ਉਸ ਨੂੰ ਉਮੀਦ ਹੈ ਕਿ ਟੀਮ ਰੋਹਿਤ ਸ਼ਰਮਾ ਤੇ ਵਿਰਾਟ ਕੋਹਲੀ ਵਰਗੇ ਸਟਾਰ ਖਿਡਾਰੀਆਂ ਦੇ ਸੰਨਿਆਸ ਦਾ ਫਾਇਦਾ ਚੁੱਕੇਗੀ।

ਰੋਹਿਤ, ਕੋਹਲੀ ਤੇ ਆਲਰਾਊਂਡ ਰਵਿੰਦਰ ਜਡੇਜਾ ਨੇ ਪਿਛਲੇ ਮਹੀਨੇ ਭਾਰਤ ਦੀ ਵਿਸ਼ਵ ਕੱਪ ਜਿੱਤ ਤੋਂ ਬਾਅਦ ਟੀ-20 ਕੌਮਾਂਤਰੀ ਮੈਚਾਂ ਤੋਂ ਸੰਨਿਆਸ ਲੈ ਲਿਆ ਸੀ। ਸ਼੍ਰੀਲੰਕਾ ਵਿਰੁੱਧ ਟੀ-20 ਲੜੀ 27 ਜੁਲਾਈ ਤੋਂ ਇੱਥੇ ਸ਼ੁਰੂ ਹੋਵੇਗੀ। ਜੈਸੂਰੀਆ ਨੇ ਖੁਲਾਸਾ ਕੀਤਾ ਕਿ ਸ਼੍ਰੀਲੰਕਾ ਦੇ ਕੁਝ ਖਿਡਾਰੀਆਂ ਦੇ ਲੰਕਾ ਪ੍ਰੀਮੀਅਰ ਲੀਗ (ਐੱਲ. ਪੀ. ਐੱਲ.) ਨਾਲ ਜੁੜਿਆ ਹੋਣ ਦੇ ਬਾਵਜੂਦ ਭਰੂਚਾ ਦੇ ਨਾਲ 6 ਦਿਨ ਦੇ ਕੈਂਪ ਦਾ ਆਯੋਜਨ ਕੀਤਾ ਗਿਆ।


author

Tarsem Singh

Content Editor

Related News