ਭਾਕਰ-ਅਨਮੋਲ ਨੇ ਏਅਰ ਪਿਸਟਲ ਮਿਕਸਡ ''ਚ ਸੋਨ ਤਮਗਾ ਜਿੱਤਿਆ

Tuesday, Mar 27, 2018 - 12:46 PM (IST)

ਭਾਕਰ-ਅਨਮੋਲ ਨੇ ਏਅਰ ਪਿਸਟਲ ਮਿਕਸਡ ''ਚ ਸੋਨ ਤਮਗਾ ਜਿੱਤਿਆ

ਸਿਡਨੀ (ਬਿਊਰੋ)— ਮਨੂੰ ਭਾਖਰ ਅਤੇ ਅਨਮੋਲ ਨੇ 10 ਮੀਟਰ ਏਅਰ ਪਿਸਟਲ ਮਿਕਸਡ ਮੁਕਾਬਲੇ 'ਚ ਕੁਆਲੀਫਿਕੇਸ਼ਨ 'ਚ ਵਿਸ਼ਵ ਰਿਕਾਰਡ ਦੇ ਨਾਲ ਅੱਜ ਇੱਥੇ ਸੋਨ ਤਮਗਾ ਜਿੱਤਿਆ ਜੋ ਭਾਰਤ ਦਾ ਆਈ.ਐੱਸ.ਐੱਸ.ਐੱਫ. ਜੂਨੀਅਰ ਵਿਸ਼ਵ ਕੱਪ ਨਿਸ਼ਾਨੇਬਾਜ਼ੀ 'ਚ ਸਤਵਾਂ ਸੋਨ ਤਮਗਾ ਹੈ। ਗਨੇਮਤ ਸ਼ੇਖਾਂ ਨੇ ਮਹਿਲਾਵਾਂ ਦੀ ਜੂਨੀਅਰ ਸਕੀਟ 'ਚ ਫਾਈਨਲ 'ਚ 36 ਅੰਕ ਬਣਾ ਕੇ ਕਾਂਸੀ ਦਾ ਤਮਗਾ ਹਾਸਲ ਕੀਤਾ ਹੈ। 

ਭਾਖਰ ਅਤੇ ਅਨਮੋਲ ਨੇ ਆਪਣੇ ਮੁਕਾਬਲੇ 'ਚ ਸ਼ੁਰੂ ਤੋਂ ਹੀ ਦਬਦਬਾ ਬਣਾਏ ਰੱਖਿਆ। ਉਨ੍ਹਾਂ ਨੇ ਕੁਆਲੀਫਿਕੇਸ਼ਨ 'ਚ ਸਭ ਤੋਂ ਜ਼ਿਆਦਾ ਸਕੋਰ ਬਣਾਇਆ ਅਤੇ ਇਸ ਵਿਚਾਲੇ ਜੂਨੀਅਰ ਕੁਆਲੀਫਿਕੇਸ਼ਨ ਦਾ ਨਵਾਂ ਵਿਸ਼ਵ ਰਿਕਾਰਡ ਵੀ ਸਥਾਪਤ ਕੀਤਾ। ਅਨਮੋਲ ਅਤੇ ਭਾਖਰ ਨੇ 770 ਅੰਕ ਦੇ ਨਾਲ ਇਹ ਰਿਕਾਰਡ ਬਣਾਇਆ। ਇਸ ਦੇ ਬਾਅਦ ਫਾਈਨਲ 'ਚ ਵੀ ਉਨ੍ਹਾਂ ਨੇ ਪਹਿਲੀ ਸੀਰੀਜ਼ ਤੋਂ ਹੀ ਆਪਣਾ ਚੰਗਾ ਪ੍ਰਦਰਸ਼ਨ ਜਾਰੀ ਰੱਖਿਆ। ਉਹ ਆਪਣੇ ਕਰੀਬੀ ਮੁਕਾਬਲੇਬਾਜ਼ ਚੀਨ ਦੇ ਲਿਊ ਜਿਨਆਵੋ ਅਤੇ ਲੀ ਝੁਈ ਨਾਲ ਫਰਕ ਲਗਾਤਾਰ ਵਧਾਉਂਦੇ ਰਹੇ। ਉਨ੍ਹਾਂ ਨੇ ਅੰਤ 'ਚ 478.9 ਅੰਕ ਬਣਾਏ ਜੋ ਵਰਤਮਾਨ ਵਿਸ਼ਵ ਰਿਕਾਰਡ ਤੋਂ ਸਿਰਫ 1.8 ਅੰਕ ਘੱਟ ਹੈ।

 


ਚੀਨ ਨੇ ਚਾਂਦੀ ਅਤੇ ਕਾਂਸੀ ਤਮਗੇ ਦੋਵੇਂ ਜਿੱਤੇ। ਲਿਊ ਜਿਨਯਾਗੋਂ ਅਤੇ ਲੀ ਝੁਈ 473.3 ਅੰਕ ਦੇ ਨਾਲ ਦੂਜੇ ਜਦਕਿ ਵਾਂਗ ਝੇਹਾਓ ਅਤੇ ਝਿਯੋ ਝਿਆਝੂਆਨ 410.7 ਅੰਕ ਬਣਾ ਕੇ ਤੀਜੇ ਸਥਾਨ 'ਤੇ ਰਹੇ।  ਭਾਰਤ ਦੀ ਦੂਜੀ ਟੀਮ 'ਚ 18 ਸਾਲਾ ਗੌਰਵ ਰਾਣਾ ਅਤੇ 19 ਸਾਲਾ ਮਹਿਮਾ ਤੁਰਹੀ ਅਗਰਵਾਲ ਸ਼ਾਮਲ ਸਨ। ਇਹ ਦੋਵੇਂ ਤਮਗਿਆਂ ਤੋਂ ਖੁੰਝੇ ਗਏ। ਉਨ੍ਹਾਂ ਨੂੰ ਫਾਈਨਲ 'ਚ 38 ਸ਼ਾਟ ਦੇ ਬਾਅਦ ਬਾਹਰ ਹੋਣਾ ਪਿਆ ਤੱਦ ਉਨ੍ਹਾਂ ਨੇ 370.2 ਅੰਕ ਬਣਾਏ ਸਨ ਅਤੇ ਉਹ ਚੌਥੇ ਸਥਾਨ 'ਤੇ ਸਨ। ਭਾਰਤ ਹੁਣ 7 ਸੋਨ ਸਣੇ 17 ਤਮਗੇ ਲੈ ਕੇ ਦੂਜੇ ਸਥਾਨ 'ਤੇ ਚਲ ਰਹੇ ਹਨ। ਚੀਨ 8 ਸੋਨ ਸਣੇ 21 ਤਮਗੇ ਲੈ ਕੇ ਚੋਟੀ 'ਤੇ ਹੈ।


Related News