ਭੱਜੀ ਨੇ ਸ਼ੇਅਰ ਕੀਤੀ ਕ੍ਰੋਏਸ਼ੀਆ ਟੀਮ ਦੀ ਮੈਚ ਫੀਸ ਡੋਨੇਟ ਕਰਨ ਦੀ ਫੇਕ ਨਿਊਜ਼
Wednesday, Jul 25, 2018 - 02:38 AM (IST)
ਜਲੰਧਰ - ਭਾਰਤੀ ਕ੍ਰਿਕਟਰ ਹਰਭਜਨ ਸਿੰਘ ਨੇ ਕ੍ਰੋਏਸ਼ੀਆ ਟੀਮ ਵੱਲੋਂ ਵਿਸ਼ਵ ਕੱਪ ਵਿਚ ਜਿੱਤੀ ਮੈਚ ਫੀਸ ਡੋਨੇਟ ਕਰਨ ਦੀ ਇਕ ਖਬਰ ਨੂੰ ਆਪਣੇ ਟਵਿਟਰ ਅਕਾਊਂਟ 'ਤੇ ਸ਼ੇਅਰ ਕਰ ਦਿੱਤਾ। ਹਰਭਜਨ ਦੇ ਫੈਨਸ ਜਦੋਂ ਇਸ ਖਬਰ ਦੀ ਤਹਿ ਤਕ ਗਏ ਤਾਂ ਇਹ ਝੂਠੀ ਨਿਕਲੀ। ਦਰਅਸਲ 17 ਜੁਲਾਈ ਨੂੰ ਕ੍ਰੋਏਸ਼ੀਆਈ ਕੋਚ ਜਲਾਟਕੋ ਦੇ ਇਕ ਫੇਕ ਅਕਾਊਂਟ ਤੋਂ ਖਬਰ ਵਾਇਰਲ ਹੋਈ ਸੀ ਕਿ ਪੂਰੀ ਟੀਮ ਵਿਸ਼ਵ ਕੱਪ ਤੋਂ ਜਿੱਤੇ 21 ਮਿਲੀਅਨ ਡਾਲਰ ਅਨਾਥ ਬੱਚਿਆਂ ਨੂੰ ਦਾਨ ਕਰੇਗੀ। ਹਾਲਾਂਕਿ ਇਸ ਖਬਰ ਦੇ ਅਗਲੇ ਹੀ ਦਿਨ ਕ੍ਰੋਏਸ਼ੀਆਈ ਟੀਮ ਦੇ ਬੁਲਾਰੇ ਨੇ ਇਸ ਦਾ ਖੰਡਨ ਕਰ ਦਿੱਤਾ ਸੀ।

ਭੱਜੀ ਦੀ ਗਲਤੀ ਜਾਂ ਜਾਣਬੁੱਝ ਕੇ ਕੀਤਾ ਰੀਟਵੀਟ : ਇਹ ਮੈਸੇਜ ਰੀਟਵੀਟ ਹੋਇਆ ਜਾਂ ਜਾਣਬੁੱਝ ਕੇ। ਦੋਵਾਂ ਮਾਮਲਿਆਂ ਵਿਚ ਪ੍ਰਸ਼ੰਸਕ ਹੈਰਾਨ ਹਨ ਕਿ ਬਿਨਾਂ ਚੈੱਕ ਕੀਤੇ ਕਿਵੇਂ ਭੱਜੀ ਕਿਸੇ ਖਬਰ ਨੂੰ ਫੈਲਾਅ ਸਕਦਾ ਹੈ।

