ਭਾਗਿਆਸ਼੍ਰੀ ਤੇ ਸੁਮਿਤ ਹੋਣਗੇ ਪੈਰਿਸ ਪੈਰਾਲੰਪਿਕ ’ਚ ਭਾਰਤ ਦੇ ਝੰਡਾਬਰਦਾਰ

Saturday, Aug 17, 2024 - 12:02 PM (IST)

ਭਾਗਿਆਸ਼੍ਰੀ ਤੇ ਸੁਮਿਤ ਹੋਣਗੇ ਪੈਰਿਸ ਪੈਰਾਲੰਪਿਕ ’ਚ ਭਾਰਤ ਦੇ ਝੰਡਾਬਰਦਾਰ

ਨਵੀਂ ਦਿੱਲੀ– ਪੈਰਿਸ ਵਿਚ 28 ਅਗਸਤ ਤੋਂ ਸ਼ੁਰੂ ਹੋ ਰਹੀਆਂ ਪੈਰਾਲੰਪਿਕ ਖੇਡਾਂ ਵਿਚ ਭਾਗਿਆਸ਼੍ਰੀ ਜਾਧਵ ਤੇ ਸੁਮਿਤ ਅੰਤਿਲ ਭਾਰਤ ਦੇ ਝੰਡਾਬਰਦਾਰ ਹੋਣਗੇ। ਇਸ ਵਾਰ ਦੀਆਂ ਪੈਰਾਲੰਪਿਕ ਖੇਡਾਂ ਵਿਚ ਭਾਰਤ 84 ਮੈਂਬਰੀ ਦਲ ਭੇਜ ਰਿਹਾ ਹੈ। ਇਹ ਪੈਰਾਲੰਪਿਕ ਇਤਿਹਾਸ ਵਿਚ ਭਾਰਤ ਦਾ ਸਭ ਤੋਂ ਵੱਡਾ ਦਲ ਹੈ। ਇਸ ਤੋਂ ਪਹਿਲਾਂ ਟੋਕੀਓ ਪੈਰਾਲੰਪਿਕ ਵਿਚ 54 ਪੈਰਾਲੰਪਿਕ ਐਥਲੀਟਾਂ ਨੇ ਹਿੱਸਾ ਲਿਆ ਸੀ।
ਭਾਰਤੀ ਪੈਰਾਲੰਪਿਕ ਕਮੇਟੀ (ਪੀ. ਸੀ. ਆਈ.) ਨੇ ਦੱਸਿਆ ਕਿ ਇਸ ਵਾਰ ਭਾਰਤ ਤਿੰਨ ਨਵੀਆਂ ਪ੍ਰਤੀਯੋਗਿਤਾਵਾਂ ਪੈਰਾ ਸਾਈਕਲਿੰਗ, ਪੈਰਾ ਰੋਇੰਗ ਤੇ ਬਲਾਈਂਡ ਜੂਡੋ ਵਿਚ ਵੀ ਹਿੱਸਾ ਲੈ ਰਿਹਾ ਹੈ। ਇਨ੍ਹਾਂ ਤਿੰਨ ਖੇਡਾਂ ਨੂੰ ਮਿਲਾ ਕੇ ਭਾਰਤ ਪੈਰਾਲੰਪਿਕ ਖੇਡਾਂ ਵਿਚ ਕੁਲ 12 ਖੇਡਾਂ ਵਿਚ ਚੁਣੌਤੀ ਪੇਸ਼ ਕੇਗਾ।
ਮਹਾਰਾਸ਼ਟਰ ਦੀ ਭਾਗਿਆਸ਼੍ਰੀ ਨੇ 2022ਏਸ਼ੀਆਈ ਪੈਰਾ ਖੇਡਾਂ ਵਿਚ ਸ਼ਾਟਪੁੱਟ ਐੱਫ 34 ਪ੍ਰਤੀਯੋਗਿਤਾ ਵਿਚ ਚਾਂਦੀ ਤਮਗਾ ਜਿੱਤਿਆ ਸੀ ਤੇ ਟੋਕੀਓ ਪੈਰਾਲੰਪਿਕ ਵਿਚ 7ਵੇਂ ਸਥਾਨ ’ਤੇ ਰਹੀ ਸੀ। ਉਸ ਨੇ ਫੇਜਾ ਵਿਸ਼ਵ ਕੱਪ ਤੇ ਵਿਸ਼ਵ ਪੈਰਾ ਐਥਲੈਟਿਕਸ ਖੇਡਾਂ ਵਿਚ ਵੀ ਤਮਗੇ ਜਿੱਤੇ ਸਨ।
ਸਟਾਰ ਪੈਰਾ ਜੈਵਲਿਨ ਥ੍ਰੋਅਰ ਸੁਮਿਤ ਨੇ 2020 ਟੋਕੀਓ ਪੈਰਾਲੰਪਿਕ ਵਿਚ 68.55 ਮੀਟਰ ਦੇ ਵਿਸ਼ਵ ਰਿਕਾਰਡ ਨਾਲ 7ਵਾਂ ਸੋਨ ਤਮਗਾ ਜਿੱਤਿਆ ਸੀ। ਇਸ ਤੋਂਇਲਾਵਾ ਉਸ ਨੇ 2023 ਵਿਸ਼ਵ ਪੈਰਾ ਐਥਲੈਟਿਕਸ ਚੈਂਪੀਅਨਸ਼ਿਪ ਵਿਚ ਵੀ ਸੋਨ ਤਮਗਾ ਜਿੱਤਿਆ ਤੇ 2022 ਏਸ਼ੀਆਈ ਖੇਡਾਂ ਵਿਚ 73.29 ਮੀਟਰ ਦੀ ਥ੍ਰੋਅ ਦੇ ਨਾਲ ਨਵਾਂ ਵਿਸ਼ਵ ਰਿਕਾਰਡ ਬਣਾਇਆ ਸੀ।


author

Aarti dhillon

Content Editor

Related News