ਅਲਜ਼ਾਰੀ ਦੀ ਜਗ੍ਹਾ ਹੈਂਡਰਿਕਸ ਮੁੰਬਈ ਇੰਡੀਅਨਜ਼ ਦੀ ਟੀਮ 'ਚ ਹੋਏ ਸ਼ਾਮਲ
Tuesday, Apr 23, 2019 - 03:50 PM (IST)

ਮੁੰਬਈ— ਦੱਖਣੀ ਅਫਰੀਕਾ ਦੇ ਖੱਬੇ ਹੱਥ ਦੇ ਤੇਜ਼ ਗੇਂਦਬਾਜ਼ ਬੂਰਾਨ ਹੈਂਡਰਿਕਸ ਨੂੰ ਸੱਟ ਦਾ ਸ਼ਿਕਾਰ ਹੋਏ ਅਲਜ਼ਾਰੀ ਜੋਸੇਫ ਦੀ ਜਗ੍ਹਾ ਆਈ.ਪੀ.ਐੱਲ. ਦੇ ਬਾਕੀ ਮੈਚਾਂ ਲਈ ਮੁੰਬਈ ਇੰਡੀਅਨਜ਼ ਟੀਮ 'ਚ ਸ਼ਾਮਲ ਕੀਤਾ ਗਿਆ। ਜੋਸੇਫ ਨੁੰ ਐਡਮ ਮਿਲਨੇ ਦੇ ਬਦਲ ਦੇ ਤੌਰ 'ਤੇ ਟੀਮ 'ਚ ਜਗ੍ਹ ਮਿਲੀ ਸੀ ਜਿਸ ਨੇ 12 ਦੌੜਾਂ ਦੇ ਕੇ 6 ਵਿਕਟਾਂ ਲੈਣ ਦਾ ਆਈ.ਪੀ.ਐੱਲ. ਰਿਕਾਰਡ ਬਣਾ ਦਿੱਤਾ ਸੀ। ਹੈਂਡਰਿਕਸ ਵੀ ਬਦਲ ਦੇ ਤੌਰ 'ਤੇ ਆਏ ਹਨ ਜੋ ਪਹਿਲਾਂ ਕਿੰਗਜ਼ ਇਲੈਵਨ ਪੰਜਾਬ ਲਈ ਖੇਡ ਚੁੱਕੇ ਹਨ। ਉਨ੍ਹਾਂ ਦੱਖਣੀ ਅਫਰੀਕਾ ਦੇ ਲਈ ਦੋ ਵਨ ਡੇ ਅਤੇ 10 ਟੀ-20 ਮੈਚ ਖੇਡੇ ਹਨ।