ਵਰਲਡ ਕੱਪ ਮੈਚਾਂ 'ਚ ਬੈਸਟ ਗੇਂਦਬਾਜ਼ੀ ਪ੍ਰਦਰਸ਼ਨ ਕਰਨ ਵਾਲੇ ਟਾਪ 5 ਗੇਂਦਬਾਜ਼

Wednesday, May 15, 2019 - 01:44 PM (IST)

ਵਰਲਡ ਕੱਪ ਮੈਚਾਂ 'ਚ ਬੈਸਟ ਗੇਂਦਬਾਜ਼ੀ ਪ੍ਰਦਰਸ਼ਨ ਕਰਨ ਵਾਲੇ ਟਾਪ 5 ਗੇਂਦਬਾਜ਼

ਸਪਰੋਟਸ ਡੈਸਕ— ਕਿਸੇ ਵੀ ਟੀਮ ਨੂੰ ਜੇਕਰ ਆਪਣੇ ਵਿਰੋਧੀ ਟੀਮ ਨੂੰ ਵੱਡਾ ਸਕੋਰ ਬਣਾਉਣ ਤੋਂ ਰੋਕਣਾ ਹੈ ਤਾਂ ਇਹ ਜਰੂਰੀ ਹੁੰਦਾ ਹੈ ਕਿ ਟੀਮ ਦਾ ਕੋਈ ਇਕ ਗੇਂਦਬਾਜ਼ ਸਮੇਂ ਸਮੇਂ 'ਤੇ ਲਗਾਤਾਰ ਵਿਕਟ ਚਟਕਾਏ। ਵਰਲਡ ਕੱਪ ਇਤਿਹਾਸ 'ਚ ਅਜਿਹੇ ਕਈ ਮੈਚ ਹੋਏ ਜਿੱਥੇ ਗੇਂਦਬਾਜ਼ਾਂ ਨੇ ਆਪਣੇ ਦਮ 'ਤੇ ਮੈਚ ਦਾ ਪਾਸਾ ਪਲਟਿਆ ਹੈ। 

ਗਲੇਨ ਮੈਕਗਰਾਥ (ਆਸਟਰੇਲੀਆ)-7/15 ਬਨਾਮ ਨਮੀਬਿਆ
ਵਰਲਡ ਕੱਪ 'ਚ ਇਕ ਮੈਚ 'ਚ ਬੈਸਟ ਗੇਂਦਬਾਜ਼ੀ ਕਰਨ 'ਚ ਆਸਟਰੇਲੀਆ ਦੇ ਪੂਰਵ ਤੇਜ਼ ਗੇਂਦਬਾਜ਼ ਗਲੇਨ ਮੈਕਗਰਾਥ ਦਾ ਨਾਮ ਸਭ ਤੋਂ ਉਪਰ ਹੈ। ਮੈਕਗਰਾਥ ਨੇ 27 ਫਰਵਰੀ ਸਾਲ 2003 ਨੂੰ ਨਾਮੀਬਿਆ  ਦੇ ਖਿਲਾਫ ਪੋਚਫੋਸਟਰੇਮ ਦੇ ਮੈਦਾਨ 'ਤੇ ਹੋਏ ਮੈਚ 'ਚ 7 ਓਵਰ ਸੁੱਟੇ ਜਿਸ 'ਚ ਉਨ੍ਹਾਂ ਨੇ ਸਿਰਫ 15 ਦੌੜਾਂ ਦਿੰਦੇ ਹੋਏ 7 ਵਿਕਟ ਆਪਣੇ ਨਾਂ ਕੀਤੀਆਂ ਸਨ।PunjabKesari
ਐਂਡੀ ਬਿਕੇਲ (ਆਸਟ੍ਰੇਲੀਆ)-7/20 ਬਨਾਮ ਇੰਗਲੈਂਡ
ਆਸਟਰੇਲੀਆ ਦੇ ਪੂਰਵ ਤੇਜ਼ ਗੇਂਦਬਾਜ਼ ਐਂਡੀ ਬਿਕੇਲ ਨੇ 2 ਮਾਰਚ ਸਾਲ 2003 ਨੂੰ ਇੰਗਲੈਂਡ ਦੇ ਖਿਲਾਫ ਪੋਰਟ ਐਲਿਜ਼ਾਬੇਥ ਦੇ ਮੈਦਾਨ 'ਤੇ ਹੋਏ ਮੈਚ 'ਚ 10 ਓਵਰਾਂ 'ਚ 20 ਦੌੜਾਂ ਦਿੰਦੇ ਹੋਏ ਕੁੱਲ 7 ਵਿਕਟਾਂ ਲੈਣ ਦਾ ਕਾਰਨਾਮਾ ਕੀਤਾ ਸੀ।PunjabKesari ਟਿਮ ਸਾਊਦੀ (ਨਿਊਜ਼ੀਲੈਂਡ)-7/33 ਬਨਾਮ ਇੰਗਲੈਂਡ 
20 ਫਰਵਰੀ ਸਾਲ 2015 ਨੂੰ ਇੰਗਲੈਂਡ ਦੇ ਖਿਲਾਫ ਵੇਲਿੰਗਟਨ ਦੇ ਮੈਦਾਨ 'ਤੇ ਹੋਏ ਮੈਚ 'ਚ ਨਿਊਜ਼ੀਲੈਂਡ ਦੇ ਤੇਜ਼ ਗੇਂਦਬਾਜ਼ ਟਿਮ ਸਾਊਦੀ ਨੇ 9 ਓਵਰਾਂ 'ਚ 33 ਦੌੜਾਂ ਦਿੰਦੇ ਹੋਏ ਕੁੱਲ 7 ਵਿਕਟਾਂ ਆਪਣੇ ਨਾਂ ਕੀਤੀਆਂ ਸਨ।PunjabKesari
ਵਿੰਸਟਨ ਡੇਵੀਸ (ਵੈਸਟਇੰਡੀਜ਼)- 7/51 ਬਨਾਮ ਆਸਟਰੇਲੀਆ 
ਵੈਸਟਇੰਡੀਜ਼ ਦੇ ਪੂਰਵ ਤੇਜ਼ ਗੇਂਦਬਾਜ਼ ਵਿੰਸਟਨ ਡੇਵੀਸ ਨੇ 11 ਜੂਨ ਸਾਲ 1983 ਨੂੰ ਲੀਡਸ ਦੇ ਮੈਦਾਨ 'ਤੇ ਆਸਟਰੇਲੀਆਂ ਦੇ ਖਿਲਾਫ ਹੋਏ ਮੁਕਾਬਲੇ 'ਚ 10.3 ਓਵਰਾਂ 'ਚ 51 ਦੌੜਾਂ ਦੇ ਕੇ ਕੁੱਲ 7 ਵਿਕਟਾਂ ਚੱਟਕਾਈਆਂ।PunjabKesari

ਗੈਰੀ ਗਿਲਮਰ (ਆਸਟਰੇਲਆ)-6/14 ਬਨਾਮ ਇੰਗਲੈਂਡ 
ਆਸਟ੍ਰੇਲਿਆ ਦੇ ਪੂਰਵ ਤੇਜ਼ ਗੇਂਦਬਾਜ਼ ਗੈਰੀ ਗਿਲਮਰ ਨੇ ਇੰਗਲੈਂਡ ਦੇ ਖਿਲਾਫ 12 ਓਵਰਾਂ 'ਚ 14 ਦੌੜਾਂ ਦਿੰਦੇ ਹੋਏ ਕੁੱਲ 6 ਵਿਕਟ ਚਟਕਾਈਆਂ ਸਨ। ਇਹ ਮੈਚ 18 ਜੂਨ 1975 ਨੂੰ ਲੀਡਸ ਦੇ ਮੈਦਾਨ 'ਤੇ ਖੇਡਿਆ ਗਿਆ ਸੀ।PunjabKesari


Related News