ਬੰਗਾਲ ਵਾਰੀਅਰਸ ਨੇ ਦਬੰਗ ਦਿੱਲੀ ਦੇ ਨਾਲ ਅੰਕ ਕੀਤਾ ਸਾਂਝਾ

Friday, Feb 11, 2022 - 12:26 PM (IST)

ਬੰਗਾਲ ਵਾਰੀਅਰਸ ਨੇ ਦਬੰਗ ਦਿੱਲੀ ਦੇ ਨਾਲ ਅੰਕ ਕੀਤਾ ਸਾਂਝਾ

ਬੈਂਗਲੁਰੂ- ਸਾਬਕਾ ਚੈਂਪੀਅਨ ਬੰਗਾਲ ਵਾਰੀਅਰਸ ਨੇ ਪ੍ਰੋ ਕਬੱਡੀ ਲੀਗ (ਪੀ. ਕੇ. ਐੱਲ.) ਦੇ ਰੋਮਾਂਚਕ ਮੁਕਾਬਲੇ 'ਚ ਵੀਰਵਾਰ ਨੂੰ ਇੱਥੇ ਦਬੰਗ ਦਿੱਲੀ ਦੇ ਨਾਲ ਮੈਚ ਟਾਈ ਹੋਣ 'ਤੇ ਅੰਕ ਸਾਂਝਾ ਕੀਤਾ।

ਇਹ ਮੈਚ ਦੇ ਆਖ਼ਰੀ ਮਿੰਟ 'ਚ ਕਪਤਾਨ ਨਵੀਨ ਕੁਮਾਰ ਨੇ ਤਿੰਨ ਅੰਕ ਜੁਟਾ ਕੇ ਦਿੱਲੀ ਦੀ ਪਕੜ ਮਜ਼ਬੂਤ ਕਰ ਦਿੱਤੀ ਸੀ ਪਰ ਇਸ ਤੋਂ ਬਾਅਦ ਮਨਜੀਤ ਛਿੱਲਰ ਦਾ ਮੈਚ ਦਾ ਆਖ਼ਰੀ ਰੇਡ ਅਸਫਲ ਰਿਹਾ ਜਿਸ ਨਾਲ ਮੁਕਾਬਲਾ ਬਰਾਬਰੀ 'ਤੇ ਖ਼ਤਮ ਹੋਇਆ। ਦਿੱਲੀ ਵਲੋਂ ਨਵੀਨ ਨੇ ਸਭ ਤੋਂ ਜ਼ਿਆਦਾ 16 ਅੰਕ ਜੁਟਾਏ ਤਾਂ ਬੰਗਾਲ ਵਾਰੀਅਰਸ ਦੇ ਕਪਤਾਨ ਮਨਿੰਦਰ ਸਿੰਘ ਨੇ ਵੀ 16 ਅੰਕ ਪ੍ਰਾਪਤ ਕਰਕੇ ਟੀਮ ਨੂੰ ਮੈਚ 'ਚ ਬਣਾਈ ਰਖਿਆ।


author

Tarsem Singh

Content Editor

Related News