ਤੇਜ਼ ਗੇਂਦਬਾਜ਼ੀ ’ਚ ਬੈਂਚ ਸਟ੍ਰੈਂਥ ਦੀ ਲੋੜ, ਅਸੀਂ ਕੁਝ ਖਿਡਾਰੀਆਂ ''ਤੇ ਨਿਰਭਰ ਨਹੀਂ ਹੋਣਾ ਚਾਹੁੰਦੇ : ਰੋਹਿਤ

Tuesday, Oct 15, 2024 - 05:57 PM (IST)

ਸਪੋਰਟਸ ਡੈਸਕ- ਭਾਰਤੀ ਕਪਤਾਨ ਰੋਹਿਤ ਸ਼ਰਮਾ ਨੇ ਕਿਹਾ ਕਿ ਟੀਮ ਕੋਲ ਬੱਲੇਬਾਜ਼ਾਂ ਦਾ ਇਕ ਮਜ਼ਬੂਤ ਸਮੂਹ ਹੈ ਤੇ ਉਹ ਤੇਜ਼ ਗੇਂਦਬਾਜ਼ੀ ਵਿਚ ਵੀ ਇਸੇ ਤਰ੍ਹਾਂ ਦਾ ਸਮੂਹ ਬਣਾਉਣਾ ਚਾਹੁੰਦੇ ਹਨ, ਜਿਸ ਨਾਲ ਕਿ ਸੱਟਾਂ ਦਾ ਟੀਮ ਦੇ ਸੰਤੁਲਨ ’ਤੇ ਅਸਰ ਨਾ ਪਵੇ।  ਰੋਹਿਤ ਦੀ ਇਹ ਟਿੱਪਣੀ ਉਸ ਸਮੇਂ ਆਈ ਜਦੋਂ ਸੀਨੀਅਰ ਤੇਜ਼ ਗੇਂਦਬਾਜ਼ ਮੁਹੰਮਦ ਸ਼ੰਮੀ ਨੂੰ ਸੱਟ ਤੋਂ ਉੱਭਰਨ ਵਿਚ ਵੱਧ ਸਮਾਂ ਲੱਗ ਰਿਹਾ ਹੈ ਜਦਕਿ ਖੱਬੇ ਹੱਥ ਦੇ ਤੇਜ਼ ਗੇਂਦਬਾਜ਼ ਯਸ਼ ਦਿਆਲ ਦੇ ਮੋਢੇ ਵਿਚ ਵੀ ਸੱਟ ਲੱਗੀ ਹੈ, ਜਿਸ ਨੂੰ ਹਾਲ ਹੀ ਵਿਚ ਬੰਗਲਾਦੇਸ਼ ਵਿਰੁੱਧ ਲੜੀ ਲਈ ਭਾਰਤੀ ਟੀਮ ਵਿਚ ਸ਼ਾਮਲ ਕੀਤਾ ਗਿਆ ਸੀ।  ਰੋਹਿਤ ਨੇ ਕਿਹਾ, ‘‘ਜਦੋਂ ਬੱਲੇਬਾਜ਼ੀ ਦੀ ਗੱਲ ਆਉਂਦੀ ਹੈ ਤਾਂ ਬਹੁਤ ਸਾਰੇ ਬਦਲ ਹਨ। ਅਸੀਂ ਗੇਂਦਬਾਜ਼ੀ ਵਿਚ ਵੀ ਇਹ ਹੀ ਕਰਨਾ ਚਾਹੁੰਦੇ ਹਾਂ। ਅਸੀਂ ਬੈਂਚ ਸਟ੍ਰੈਂਥ ਬਣਾਉਣਾ ਚਾਹੁੰਦੇ ਹਾਂ, ਜਿੱਥੇ ਜੇਕਰ ਕੱਲ੍ਹ ਨੂੰ ਕਿਸੇ ਨੂੰ ਕੁਝ ਵੀ ਹੁੰਦਾ ਹੈ ਤਾਂ ਸਾਨੂੰ ਚਿੰਤਾ ਨਾ ਹੋਵੇ।’’
ਸ਼ੰਮੀ ਅਜੇ ਫਿੱਟ ਨਹੀਂ, ਉਸ ਨੂੰ ਆਸਟ੍ਰੇਲੀਆ ਦੌਰੇ ’ਤੇ ਲਿਜਾਣਾ ਚਾਹੁੰਦੇ ਹਾਂ ਭਾਰਤੀ ਕਪਤਾਨ ਨੇ ਕਿਹਾ ਕਿ ਤੇਜ਼ ਗੇਂਦਬਾਜ਼ ਮੁਹੰਮਦ ਸ਼ੰਮੀ ਅਜੇ ਤੱਕ ਪੂਰੀ ਤਰ੍ਹਾਂ ਨਾਲ ਫਿੱਟ ਨਹੀਂ ਹੈ ਤੇ ਟੀਮ ਉਸ ਨੂੰ ਆਸਟ੍ਰੇਲੀਆ ਦੌਰੇ ’ਤੇ ਲਿਜਾਣ ਦਾ ਜੋਖਮ ਨਹੀਂ ਚੁੱਕਣਾ ਚਾਹੁੰਦੀ। ਰੋਹਿਤ ਸ਼ਰਮਾ ਨੇ ਕਿਹਾ ਕਿ ਗੋਡਿਆਂ ਵਿਚ ਸੋਜਿਸ਼ ਕਾਰਨ ਇਸ ਤੇਜ਼ ਗੇਂਦਬਾਜ਼ ਨੂੰ ਗਿੱਟੇ ਦੇ ਆਪ੍ਰੇਸ਼ਨ ਤੋਂ ਉੱਭਰਨ ਵਿਚ ਪ੍ਰੇਸ਼ਾਨੀ ਹੋ ਰਹੀ ਹੈ। ਸ਼ੰਮੀ ਭਾਰਤ ਵੱਲੋਂ ਆਖਰੀ ਮੈਚ ਪਿਛਲੇ ਸਾਲ ਨਵੰਬਰ ਵਿਚ ਵਨ ਡੇ ਵਿਸ਼ਵ ਕੱਪ ਦਾ ਫਾਈਨਲ ਖੇਡਿਆ ਸੀ।
ਬੁਮਰਾਹ ਨੂੰ ਉਪ ਕਪਤਾਨ ਬਣਾਏ ਜਾਣ ’ਤੇ ਭਾਰਤੀ ਕਪਤਾਨ ਨੇ ਕਿਹਾ- ਉਹ ਸ਼ੁਰੂ ਤੋਂ ਸਾਡੇ ਅਗਵਾਈ ਸਮੂਹ ਦਾ ਹਿੱਸਾ ਰਿਹੈ 

ਭਾਰਤੀ ਕਪਤਾਨ ਰੋਹਿਤ ਸ਼ਰਮਾ ਨੇ ਜਸਪ੍ਰੀਤ ਬੁਮਰਾਹ ਨੂੰ ਨਿਊਜ਼ੀਲੈਂਡ ਵਿਰੁੱਧ ਟੈਸਟ ਲੜੀ ਵਿਚ ਉਪ ਕਪਤਾਨ ਬਣਾਏ ਜਾਣ ’ਤੇ ਕਿਹਾ ਕਿ ਇਹ ਤੇਜ਼ ਗੇਂਦਬਾਜ਼ ਖੇਡ ਦੀ ਬਹੁਤ ਚੰਗੀ ਸਮਝ ਰੱਖਦਾ ਹੈ ਤੇ ਉਹ ਸ਼ੁਰੂ ਤੋਂ ਹੀ ਟੀਮ ਦੇ ਅਗਵਾਈ ਸਮੂਹ ਦਾ ਹਿੱਸਾ ਰਿਹਾ ਹੈ।


Aarti dhillon

Content Editor

Related News