ਸਟੋਕਸ ਨੂੰ 'ਨਿਊ ਯੀਅਰ ਆਨਰਸ ਲਿਸਟ' 'ਚ ਮਿਲੀ ਜਗ੍ਹਾ
Sunday, Dec 29, 2019 - 12:35 PM (IST)

ਸਪੋਰਟਸ ਡੈਸਕ— ਆਲਰਾਊਂਡਰ ਬੇਨ ਸਟੋਕਸ ਦੇ ਨਾਲ ਆਈ. ਸੀ. ਸੀ. ਵਿਸ਼ਵ ਕੱਪ ਜਿੱਤਣ ਵਾਲੀ ਇੰਗਲੈਂਡ ਕ੍ਰਿਕਟ ਟੀਮ ਦੇ ਮੈਂਬਰਾਂ ਨੂੰ ਬ੍ਰਿਟੇਨ ਦੀ 'ਨਿਊ ਯੀਅਰ ਆਨਰਸ ਲਿਸਟ' 'ਚ ਜਗ੍ਹਾ ਦਿੱਤੀ ਗਈ ਹੈ। ਆਲਰਾਊਂਡਰ ਬੇਨ ਸਟੋਕਸ ਦੇ ਨਾਲ ਆਈ. ਸੀ. ਸੀ. ਵਿਸ਼ਵ ਕੱਪ ਜਿੱਤਣ ਵਾਲੀ ਇੰਗਲੈਂਡ ਕ੍ਰਿਕਟ ਟੀਮ ਦੇ ਮੈਂਬਰਾਂ ਨੂੰ ਬ੍ਰਿਟੇਨ ਦੀ 'ਨਿਊ ਯੀਅਰ ਆਨਰਸ ਲਿਸਟ' 'ਚ ਜਗ੍ਹਾ ਦਿੱਤੀ ਗਈ ਹੈ। ਸਟੋਕਸ ਨੇ ਆਈ. ਸੀ. ਸੀ. ਵਰਲਡ ਕੱਪ ਦੇ ਫਾਈਨਲ 'ਚ ਨਿਊਜ਼ੀਲੈਂਡ ਖਿਲਾਫ 84 ਦੌੜਾਂ ਦੀ ਪਾਰੀ ਖੇਡ ਕੇ ਟੀਮ ਨੂੰ ਵਰਲਡ ਜੇਤੂ ਬਣਾਇਆ ਸੀ। ਇਸ ਦੇ ਛੇ ਹਫ਼ਤਿਆਂ ਬਾਅਦ ਉਨ੍ਹਾਂ ਨੇ ਏਸ਼ੇਜ ਸੀਰੀਜ਼ ਦੇ ਤੀਜੇ ਟੈਸਟ 'ਚ ਅਜੇਤੂ 135 ਦੌੜਾਂ ਬਣਾ ਕੇ ਟੀਮ ਨੂੰ ਜਿੱਤ ਦਿਵਾਈ।
ਮਹਾਰਾਣੀ ਐਲਿਜ਼ਾਬੇਥ-2 ਕਰੇਗੀ ਸਨਮਾਨਿਤ
ਬੇਨ ਸਟੋਕਸ ਨੂੰ 'ਆਫਿਸਰ ਆਫ ਦਿ ਆਰਡਰ ਆਫ ਬ੍ਰਿਟਿਸ਼ ਐਂਪਾਇਰ' ਦੇ ਸਨਮਾਨ ਲਈ ਚੁਣਿਆ ਗਿਆ ਹੈ, ਜਿਸ ਨੂੰ ਮਹਾਰਾਣੀ ਐਲਿਜ਼ਾਬੇਥ-2 ਵਲੋਂ ਦਿੱਤਾ ਜਾਵੇਗਾ। ਇਸ ਦੇ ਨਾਲ ਹੀ ਵਿਸ਼ਵ ਜੇਤੂ ਟੀਮ ਦੇ ਕਪਤਾਨ ਇਯੋਨ ਮੋਰਗਨ ਨੂੰ 'ਕਮਾਂਡਰ ਆਫ ਦਿ ਆਰਡਰ ਆਫ ਬ੍ਰਿਟਿਸ਼ ਐਂਪਾਇਰ' ਦੇ ਸਨਮਾਨ ਲਈ ਚੁਣਿਆ ਗਿਆ ਹੈ, ਜਦਕਿ ਵਿਕਟਕੀਪਰ ਜੋਸ ਬਟਲਰ ਤੇ ਟੈਸਟ ਟੀਮ ਦੇ ਕਪਤਾਨ ਜੋ ਰੂਟ ਨੂੰ 'ਮੈਂਬਰ ਆਫ ਦਿ ਆਰਡਰ ਆਫ ਬ੍ਰਿਟਿਸ਼ ਐਂਪਾਇਰ' ਦਾ ਸਨਮਾਨ ਦਿੱਤਾ ਜਾਵੇਗਾ।
Eoin Morgan - CBE 👏
— England Cricket (@englandcricket) December 27, 2019
Ben Stokes - OBE 👏
Jos Buttler - MBE 👏
Joe Root - MBE 👏
ਮਾਰਗਨ ਨੇ ਦੱਸਿਆ ਮਾਣ ਦੀ ਗੱਲ ਹੈ
ਇਸ ਸਨਮਾਨ 'ਤੇ ਮਾਰਗਨ ਨੇ ਕਿਹਾ, ਕਮਾਂਡਰ ਆਫ ਦਿ ਆਰਡਰ ਆਫ ਬ੍ਰਿਟਿਸ਼ ਅੰਪਾਇਰ ਸਨਮਾਨ ਮਿਲਣਾ ਮਾਣ ਦੀ ਗੱਲ ਹੈ। ਵਰਲਡ ਕੱਪ ਜਿੱਤਣਾ ਸੁਪਨਾ ਪੂਰਾ ਕਰਨ ਵਰਗਾ ਸੀ ਅਤੇ ਇਸ ਤੋਂ ਬਾਅਦ ਮਿਲੇ ਸਨਮਾਨ ਅਤੇ ਪੁਰਸਕਾਰ ਟੀਮ ਨਾਲ ਜੁੜੇ ਸਾਰਿਆਂ ਲੋਕਾਂ ਲਈ ਵੱਡੀ ਗੱਲ ਹੈ। ਲਾਰਡਸ ਦੇ ਮੈਦਾਨ 'ਤੇ ਜੋ ਨਤੀਜਾ (ਵਰਲਡ ਕੱਪ ਜਿੱਤਣਾ) ਆਇਆ ਉਹ ਕਈ ਸਾਲਾਂ ਦੀ ਸਖਤ ਮਿਹਨਤ ਅਤੇ ਸਮਰਪਣ ਨਾਲ ਹੋਇਆ।
ਉਥੇ ਹੀ ਇੰਗਲੈਂਡ ਕ੍ਰਿਕਟ ਬੋਰਡ ਦੇ ਸੀ. ਈ. ਓ. ਟਾਮ ਹੈਰਿਸਨ ਨੇ ਕਿਹਾ, ਸਾਡੇ ਇਤਿਹਾਸਕ ਵਰਲਡ ਕੱਪ ਜਿੱਤਣ 'ਚ ਸ਼ਾਮਲ ਖਿਡਾਰੀਆਂ ਦਾ ਨਿਊ ਆਨਰਸ ਲਿਸਟ 'ਚ ਸ਼ਾਮਲ ਹੋਣਾ ਖੁਸ਼ੀ ਦੀ ਗੱਲ ਹੈ। ਜੋ ਵੀ ਖੇਡਾਂ 'ਚ ਸ਼ਾਮਲ ਹੈ ਉਹ ਆਏਨ, ਬੇਨ, ਜੋ ਅਤੇ ਜੋਸ 'ਤੇ ਜ਼ਬਰਦਸਤ ਮਾਣ ਕਰਦਾ ਹੈ। ਸਾਨੂੰ ਉਨ੍ਹਾਂ ਦੀ ਉਪਲਬੱਧੀ 'ਤੇ ਨਾਜ਼ ਹੈ।