ਨਿਊਜ਼ੀਲੈਂਡ ਦੇ ''ਸਾਲ ਦੇ ਸਰਵਸ੍ਰੇਸ਼ਠ ਖਿਡਾਰੀ'' ਦੇ ਤੌਰ ''ਤੇ ਨਾਮਜ਼ਦ ਹੋਏ ਸਟੋਕਸ
Friday, Jul 19, 2019 - 03:15 PM (IST)

ਕ੍ਰਾਈਸਟਚਰਚ— ਇੰਗਲੈਂਡ ਦੇ ਆਲਰਾਊਂਡਰ ਬੇਨ ਸਟੋਕਸ ਨੇ ਆਪਣੇ ਸ਼ਾਨਦਾਰ ਪ੍ਰਦਰਸ਼ਨ ਨਾਲ ਨਿਊਜ਼ੀਲੈਂਡ ਦੇ ਲੋਕਾਂ ਦੇ ਦਿਲ ਤੋੜ ਦਿੱਤੇ ਪਰ ਹੁਣ ਉਨ੍ਹਾਂ ਨੂੰ ਇਸ ਦੇਸ਼ ਨਾਲ ਰਿਸ਼ਤੇ ਦੇ ਆਧਾਰ 'ਤੇ ਕੇਨ ਵਿਲੀਅਮਸਨ ਦੇ ਨਾਲ 'ਨਿਊਜ਼ੀਲੈਂਡ ਆਫ ਦਿ ਈਅਰ' ਪੁਰਸਕਾਰ ਲਈ ਨਾਮਜ਼ਦ ਕੀਤਾ ਗਿਆ ਹੈ। ਸਟੋਕਸ ਨੇ ਵਰਲਡ ਕੱਪ 'ਚ ਬੇਹੱਦ ਸ਼ਾਨਦਾਰ ਪ੍ਰਦਰਸ਼ਨ ਕੀਤਾ ਜਿਸ 'ਚ ਉਨ੍ਹਾਂ ਨੇ ਇੰਗਲੈਂਡ ਲਈ 465 ਦੌੜਾਂ ਜੁਟਾਈਆਂ ਅਤੇ 7 ਵਿਕਟ ਝਟਕੇ।
ਪਿਛਲੇ ਐਤਵਾਰ ਨੂੰ ਲਾਰਡਸ 'ਤੇ ਹੋਏ ਫਾਈਨਲ ਦੇ ਦੌਰਾਨ ਉਨ੍ਹਾਂ ਦੀ 98 ਗੇਂਦਾਂ 'ਚ ਖੇਡੀ ਗਈ 84 ਦੌੜਾਂ ਦੀ ਪਾਰੀ ਨਾਲ ਇੰਗਲੈਂਡ ਦੀ ਮਦਦ ਕੀਤੀ। ਉਨ੍ਹਾਂ ਨੇ ਸੁਪਰ ਓਵਰ 'ਚ ਅੱਠ ਦੌੜਾਂ ਬਣਾਈਆਂ ਜਿਸ ਦੇ ਵੀ ਟਾਈ ਹੋਣ ਦੇ ਬਾਅਦ ਇੰਗਲੈਂਡ ਨੂੰ ਸਭ ਤੋਂ ਜ਼ਿਆਦਾ ਬਾਊਂਡਰੀ ਲਗਾਉਣ ਦੇ ਆਧਾਰ 'ਤੇ ਵਰਲਡ ਕੱਪ ਜੇਤੂ ਬਣਾਇਆ ਗਿਆ। 'ਨਿਊਜ਼ੀਲੈਂਡ ਆਫ ਦਿ ਈਅਰ' ਐਵਾਰਡ ਪ੍ਰਮੁੱਖ ਕੈਮਰਨ ਬੇਨੇਟ ਨੇ ਕਿਹਾ, ''ਉਹ ਭਾਵੇਂ ਹੀ ਨਿਊਜ਼ੀਲੈਂਡ ਲਈ ਨਹੀਂ ਖੇਡ ਰਿਹਾ ਹੋਵੇ, ਪਰ ਉਸ ਨੇ ਕ੍ਰਾਈਸਟਚਰਚ 'ਚ ਜਨਮ ਲਿਆ ਹੈ, ਜਿੱਥੇ ਉਸ ਦੇ ਮਾਤਾ-ਪਿਤਾ ਅਜੇ ਰਹਿੰਦੇ ਹਨ ਅਤੇ ਨਿਊਜ਼ੀਲੈਂਡ ਦੇ ਦੇਸੀ ਮੂਲ (ਮਾਓਰੀ ਵੰਸ਼) ਦੇ ਹੋਣ ਦੇ ਨਾਤੇ ਕੁਝ ਕੀਵੀ ਅਜੇ ਵੀ ਉਸ 'ਤੇ ਨਿਊਜ਼ੀਲੈਂਡ ਦਾ ਹੱਕ ਮੰਨਦੇ ਹਨ।'' 'ਪਲੇਅਰ ਆਫ ਟੂਰਨਾਮੈਂਟ' ਰਹੇ ਵਿਲੀਅਮਸਨ ਨੂੰ ਵੀ ਕਈ ਨਾਮੀਨੇਸ਼ਨ ਮਿਲੇ ਹਨ। ਪੁਰਸਕਾਰਾਂ ਦਾ ਐਲਾਨ ਦਸੰਬਰ 'ਚ ਕੀਤਾ ਜਾਵੇਗਾ।