ਸਟੋਕਸ PCA. ਦੇ ''ਸਾਲ ਦੇ ਸਰਵਸ੍ਰੇਸ਼ਠ ਖਿਡਾਰੀ'' ਬਣੇ

Thursday, Oct 03, 2019 - 11:45 AM (IST)

ਸਟੋਕਸ PCA. ਦੇ ''ਸਾਲ ਦੇ ਸਰਵਸ੍ਰੇਸ਼ਠ ਖਿਡਾਰੀ'' ਬਣੇ

ਲੰਡਨ— ਇੰਗਲੈਂਡ ਦੇ ਆਲ ਰਾਊਂਡਰ ਬੇਨ ਸਟੋਕਸ ਦੀ ਪੇਸ਼ੇਵਰ ਕ੍ਰਿਕਟਰਾਂ ਦੇ ਸੰਘ (ਪੀ. ਸੀ. ਏ.) ਦੇ ਪੁਰਸਕਾਰਾਂ 'ਚ 'ਸਾਲ ਦਾ ਸਰਵਸ੍ਰੇਸ਼ਠ ਖਿਡਾਰੀ' ਚੁਣਿਆ ਗਿਆ। ਸਟੋਕਸ ਨੇ ਇੰਗਲੈਂਡ ਦੀ 50 ਓਵਰ ਵਿਸ਼ਵ ਕੱਪ ਖਿਤਾਬੀ ਜਿੱਤ 'ਚ ਅਹਿਮ ਭੂਮਿਕਾ ਅਦਾ ਕੀਤੀ ਸੀ ਜਿਸ 'ਚ ਉਹ ਜੁਲਾਈ 'ਚ ਨਿਊਜ਼ੀਲੈਂਡ ਖਿਲਾਫ ਫਾਈਨਲ 'ਚ 'ਮੈਨ ਆਫ ਦਿ ਮੈਚ' ਰਹੇ ਸਨ। 28 ਸਾਲ ਦੇ ਖਿਡਾਰੀ ਨੇ ਫਿਰ ਆਸਟਰੇਲੀਆ ਖਿਲਾਫ ਤੀਜੇ ਏਸ਼ੇਜ਼ ਟੈਸਟ 'ਚ 135 ਦੌੜਾਂ ਦੀ ਅਜੇਤੂ ਪਾਰੀ ਨਾਲ ਆਪਣੀ ਟੀਮ ਨੂੰ ਜਿੱਤ ਦਿਵਾਈ ਸੀ।
PunjabKesari
ਡਰਹਮ ਦੇ ਸਟ੍ਰੋਕਸ ਨੇ ਬੁੱਧਵਾਰ ਨੂੰ ਸਿਮੋਨ ਹਾਰਮਰ, ਰੇਆਨ ਹਿਗਿਨਸ ਅਤੇ ਡਾਨ ਸਿਬਲੇ ਨੂੰ ਪਛਾੜ ਕੇ ਸਰਵਸ੍ਰੇਸ਼ਠ ਖਿਡਾਰੀ ਦਾ ਪੁਰਸਕਾਰ ਹਾਸਲ ਕੀਤਾ। ਸਟੋਕਸ ਨੇ ਕਿਹਾ, ''ਇਸ ਨੂੰ ਸ਼ਬਦਾਂ 'ਚ ਬਿਆਨ ਕਰਨਾ ਮੁਸ਼ਕਲ ਹੈ। ਮੈਂ ਖੁਸ਼ ਹਾਂ ਕਿ ਖਿਡਾਰੀ ਸੋਚਦੇ ਹਨ ਕਿ ਮੈਂ ਇਸ ਸਾਲ ਦੇ ਸਰਵਸ੍ਰੇਸ਼ਠ ਪ੍ਰਦਰਸ਼ਨ ਦੇ ਆਧਾਰ 'ਤੇ ਪੀ. ਸੀ. ਏ. ਦਾ ਸਾਲ ਦਾ ਸਰਵਸ੍ਰੇਸ਼ਠ ਖਿਡਾਰੀ ਦਾ ਪੁਰਸਕਾਰ ਜਿੱਤਣ ਦੇ ਲਾਇਕ ਹਾਂ।'' ਸਮਰਮੇਟ ਦੇ ਟਾਮ ਬੈਂਟਨ ਨੂੰ ਪੀ.ਸੀ.ਏ. ਦਾ ਸਾਲ ਦਾ ਸਰਵਸ੍ਰੇਸ਼ਠ ਯੁਵਾ ਖਿਡਾਰੀ, ਜਦਕਿ ਇੰਗਲੈਂਡ ਦੀ ਗੇਂਦਬਾਜ਼ ਸੋਫੀ ਐਕਸੇਲਸਟੋਨ ਨੂੰ ਸਾਲ ਦੀ ਸਰਵਸ੍ਰੇਸ਼ਠ ਮਹਿਲਾ ਚੁਣਿਆ ਗਿਆ। ਹੋਰਨਾਂ ਜੇਤੂਆਂ 'ਚ ਕ੍ਰਿਸ ਵੋਕਸ ਨੂੰ ਸਾਲ ਦਾ ਸਰਵਸ੍ਰੇਸ਼ਠ ਵਨ-ਡੇ ਖਿਡਾਰੀ ਅਤੇ ਸਟੁਅਰਟ ਬ੍ਰਾਡ ਨੂੰ ਸਾਲ ਦਾ ਸਰਵਸ਼੍ਰੇਸ਼ਠ ਖਿਡਾਰੀ ਚੁਣਿਆ ਗਿਆ।


author

Tarsem Singh

Content Editor

Related News