ਫੀਫਾ ਅੰਡਰ-17 ਮਹਿਲਾ ਵਿਸ਼ਵ ਕੱਪ ਦੀ ਮੇਜ਼ਬਾਨੀ ਭਾਰਤੀ ਮਹਿਲਾ ਫੁੱਟਬਾਲ ''ਚ ਇਨਕਲਾਬ
Wednesday, Mar 27, 2019 - 05:26 PM (IST)

ਨਵੀਂ ਦਿੱਲੀ— ਭਾਰਤ ਦੀ ਧਾਕੜ ਫੁੱਟਬਾਲਰ ਬੇਮਬੇਮ ਦੇਵੀ ਦਾ ਮੰਨਣਾ ਹੈ ਕਿ 2020 ਫੀਫਾ ਅੰਡਰ-17 ਵਿਸ਼ਵ ਕੱਪ ਦੀ ਮੇਜ਼ਬਾਨੀ ਹਾਸਲ ਕਰਨਾ ਦੇਸ਼ ਦੀ ਮਹਿਲਾ ਫੁੱਟਬਾਲ 'ਚ ਇਨਕਲਾਬ ਤੋਂ ਘੱਟ ਨਹੀਂ ਹੈ। ਮਣੀਪੁਰ ਦੀ ਰਹਿਣ ਵਾਲੀ ਬੇਮਬੇਮ ਦੇਵੀ ਨੇ ਲਗਭਗ ਦੋ ਦਹਾਕਿਆਂ ਤੱਕ ਦੇਸ਼ ਦੀ ਅਗਵਾਈ ਕੀਤੀ ਅਤੇ ਇਸ ਦੌਰਾਨ ਕਪਤਾਨ ਵੀ ਰਹੀ। ਭਾਰਤ ਪਹਿਲੀ ਵਾਰ ਅੰਡਰ-17 ਮਹਿਲਾ ਵਿਸ਼ਵ ਕੱਪ ਦੀ ਮੇਜ਼ਬਾਨੀ ਕਰੇਗਾ। ਬੇਮਬੇਮ ਨੇ ਪੱਤਰਕਾਰਾਂ ਨੂੰ ਕਿਹਾ, ''ਫੀਫਾ ਅੰਡਰ-17 ਵਿਸ਼ਵ ਕੱਪ ਭਾਰਤ ਲਈ ਮਹਿਲਾ ਫੁੱਟਬਾਲ ਨੂੰ ਵਿਸ਼ਵ ਦੇ ਨਕਸ਼ੇ 'ਤੇ ਲਿਆਉਣ ਦਾ ਬਿਹਤਰੀਨ ਮੌਕਾ ਹੈ। ਮੈਨੂੰ ਲਗਦਾ ਹੈ ਕਿ ਅਸੀਂ ਫੀਫਾ ਵਿਸ਼ਵ ਕੱਪ 'ਚ ਇਕ ਮੈਚ ਤਾਂ ਜਿੱਤ ਸਕਦੇ ਹਾਂ।''