ਜਰਮਨੀ 'ਤੇ ਰੋਮਾਂਚਕ ਜਿੱਤ ਨਾਲ ਸੈਮੀਫਾਈਨਲ 'ਚ ਬੈਲਜੀਅਮ
Thursday, Dec 13, 2018 - 11:18 PM (IST)

ਭੁਵਨੇਸ਼ਵਰ- ਓਲੰਪਿਕ ਚਾਂਦੀ ਤਮਗਾ ਜੇਤੂ ਅਤੇ ਵਿਸ਼ਵ ਦੀ ਤੀਸਰੇ ਨੰਬਰ ਦੀ ਟੀਮ ਬੈਲਜੀਅਮ ਨੇ ਸਾਬਕਾ ਚੈਂਪੀਅਨ ਜਰਮਨੀ ਦੀ ਸਖਤ ਚੁਣੌਤੀ 'ਤੇ 2-1 ਨਾਲ ਕਾਬੂ ਪਾਉਂਦੇ ਹੋਏ ਹਾਕੀ ਵਿਸ਼ਵ ਕੱਪ ਟੂਰਨਾਮੈਂਟ ਦੇ ਸੈਮੀਫਾਈਨਲ 'ਚ ਪ੍ਰਵੇਸ਼ ਕਰ ਲਿਆ।
ਇੱਥੇ ਕਲਿੰਗਾ ਸਟੇਡੀਅਮ ਵਿਚ ਖੇਡੇ ਗਏ ਇਸ ਕੁਆਰਟਰ ਫਾਈਨਲ ਮੁਕਾਬਲੇ ਵਿਚ ਜਰਮਨੀ ਨੇ 14ਵੇਂ ਮਿੰਟ ਦੇ ਗੋਲ ਨਾਲ ਬੜ੍ਹਤ ਬਣਾਈ ਪਰ ਬੈਲਜੀਅਮ ਨੇ 18ਵੇਂ ਮਿੰਟ ਵਿਚ ਬਰਾਬਰੀ ਹਾਸਲ ਕੀਤੀ ਅਤੇ 50ਵੇਂ ਮਿੰਟ ਵਿਚ ਮੈਚ ਜੇਤੂ ਗੋਲ ਕਰ ਦਿੱਤਾ। ਸਾਲ 2002 ਅਤੇ 2006 ਵਿਚ ਖਿਤਾਬ ਜਿੱਤ ਚੁੱਕੀ ਜਰਮਨੀ ਦੀ ਟੀਮ ਆਖਰੀ ਵਾਰ 2010 ਵਿਚ ਸੈਮੀਫਾਈਨਲ ਵਿਚ ਪਹੁੰਚੀ ਸੀ ਪਰ ਉਸ ਤੋਂ ਬਾਅਦ ਉਸ ਦਾ ਸੈਮੀਫਾਈਨਲ ਵਿਚ ਪਹੁੰਚਣ ਦਾ ਸੁਪਨਾ ਪੂਰਾ ਨਹੀਂ ਹੋ ਸਕਿਆ ਹੈ।