ਗੋਲ ਰਹਿਤ ਡਰਾਅ ਤੋਂ ਬਾਅਦ ਬੈਲਜੀਅਮ ਆਖਰੀ 16 ''ਚ
Thursday, Jun 27, 2024 - 11:26 AM (IST)

ਸਟਟਗਾਰਟ (ਜਰਮਨੀ)- ਬੈਲਜੀਅਮ ਨੇ ਯੂਕ੍ਰੇਨ ਨਾਲ ਗੋਲ ਰਹਿਤ ਡਰਾਅ ਖੇਡ ਕੇ ਯੂਰਪੀ ਫੁੱਟਬਾਲ ਚੈਂਪੀਅਨਸ਼ਿਪ ਦੇ ਆਖਰੀ 16 ਵਿੱਚ ਪ੍ਰਵੇਸ਼ ਕਰ ਲਿਆ ਜਦਕਿ ਯੂਕ੍ਰੇਨ ਚਾਰ ਅੰਕਾਂ ਨਾਲ ਗਰੁੱਪ ਵਿੱਚੋਂ ਬਾਹਰ ਹੋਣ ਵਾਲੀ ਪਹਿਲੀ ਟੀਮ ਬਣ ਗਈ। ਬੈਲਜੀਅਮ ਹੁਣ ਸੋਮਵਾਰ ਨੂੰ ਡਸੇਲਡੋਰਫ ਵਿੱਚ ਆਖਰੀ 16 ਦੇ ਮੁਕਾਬਲੇ ਵਿੱਚ ਫਰਾਂਸ ਅਤੇ ਕਾਇਲੀਆਨ ਐਮਬਾਪੇ ਦਾ ਸਾਹਮਣਾ ਕਰੇਗਾ।
ਗਰੁੱਪ ਈ 'ਚ ਸਾਰੀਆਂ ਟੀਮਾਂ ਦੇ ਚਾਰ ਅੰਕ ਸਨ ਪਰ ਬਿਹਤਰ ਗੋਲ ਔਸਤ ਦੇ ਆਧਾਰ 'ਤੇ ਰੋਮਾਨੀਆ ਚੋਟੀ 'ਤੇ, ਬੈਲਜੀਅਮ ਦੂਜੇ ਅਤੇ ਸਲੋਵਾਕੀਆ ਤੀਜੇ ਸਥਾਨ 'ਤੇ ਰਿਹਾ।