ਬੈਲਜੀਅਮ ਬਣਿਆ ਅਜਲਾਨ ਸ਼ਾਹ ਹਾਕੀ ਕੱਪ ਚੈਂਪੀਅਨ, ਭਾਰਤ ਮਿਲਿਆ ਚਾਂਦੀ ਦਾ ਤਮਗਾ

Monday, Dec 01, 2025 - 10:59 AM (IST)

ਬੈਲਜੀਅਮ ਬਣਿਆ ਅਜਲਾਨ ਸ਼ਾਹ ਹਾਕੀ ਕੱਪ ਚੈਂਪੀਅਨ, ਭਾਰਤ ਮਿਲਿਆ ਚਾਂਦੀ ਦਾ ਤਮਗਾ

ਕੁਆਲਾਲੰਪੁਰ–ਬੈਲਜੀਅਮ ਨੇ ਐਤਵਾਰ ਨੂੰ ਇੱਥੇ ਰੋਮਾਂਚਕ ਫਾਈਨਲ ਵਿਚ ਭਾਰਤ ਨੂੰ ਨੇੜਲੇ ਮੁਕਾਬਲੇ ਵਿਚ 1-0 ਨਾਲ ਹਰਾ ਕੇ ਸੁਲਤਾਨ ਅਜਲਾਨ ਸ਼ਾਹ ਹਾਕੀ ਕੱਪ ਟੂਰਨਾਮੈਂਟ ਦਾ ਖਿਤਾਬ ਜਿੱਤ ਲਿਆ। ਭਾਰਤ ਨੂੰ ਮੈਚ ਦੇ 34ਵੇਂ ਮਿੰਟ ਵਿਚ ਥਿਬਊ ਸਟਾਕਬ੍ਰੋਕਸ ਦੇ ਗੋਲ ਕਾਰਨ ਚਾਂਦੀ ਤਮਗੇ ਨਾਲ ਸਬਰ ਕਰਨਾ ਪਿਆ। ਇਹ ਬੈਲਜੀਅਮ ਦਾ ਪਹਿਲਾ ਸੁਲਤਾਨ ਅਜਲਾਨ ਸ਼ਾਹ ਖਿਤਾਬ ਹੈ। ਟੀਮ ਸਿਰਫ ਦੂਜੀ ਵਾਰ ਇਸ ਪ੍ਰਤੀਯੋਗਿਤਾ ਵਿਚ ਖੇਡ ਰਹੀ ਸੀ।

ਸ਼ਨੀਵਾਰ ਨੂੰ ਕੈਨੇਡਾ ਵਿਰੁੱਧ 14-3 ਦੀ ਵੱਡੀ ਜਿੱਤ ਤੋਂ ਬਾਅਦ ਮੈਚ ਵਿਚ ਉਤਰਿਆ ਭਾਰਤ ਬਦਕਿਸਮਤੀ ਨਾਲ 3 ਪੈਨਲਟੀ ਕਾਰਨਰਾਂ ਵਿਚੋਂ ਇਕ ਨੂੰ ਵੀ ਗੋਲ ਵਿਚ ਨਹੀਂ ਬਦਲ ਸਕਿਆ। ਜੁਗਰਾਜ ਸਿੰਘ,ਅਮਿਤ ਰੋਹਿਦਾਸ ਤੇ ਸੰਜੇ ਇਸ ਟੂਰਨਾਮੈਂਟ ਦੌਰਾਨ ਪੈਨਲਟੀ ਕਾਰਨਰ ਵਿਚ ਚੰਗਾ ਪ੍ਰਦਰਸ਼ਨ ਕਰਨ ਵਿਚ ਸਫਲ ਰਹੇ ਪਰ ਫਾਈਨਲ ਵਿਚ ਬੈਲਜੀਅਮ ਦੀ ਡਿਫੈਂਸ ਲਾਈਨ ਨੂੰ ਝਕਾਨੀ ਦੇਣ ਵਿਚ ਅਸਫਲ ਰਹੇ।


author

Tarsem Singh

Content Editor

Related News