ਬੈਲਜੀਅਮ ਦੀ ਰੂਸ ''ਤੇ ਆਸਾਨ ਜਿੱਤ
Monday, Jun 14, 2021 - 02:25 AM (IST)
ਸੇਂਟ ਪੀਟਰਸਬਰਗ- ਰੋਮੇਲੂ ਲੁਕਾਕੂ ਦੇ 2 ਗੋਲਾਂ ਦੀ ਮਦਦ ਨਾਲ ਬੈਲਜੀਅਮ ਨੇ ਯੂਰਪੀਅਨ ਫੁੱਟਬਾਲ ਚੈਂਪੀਅਨਸ਼ਿਪ-ਯੂਰੋ 2020 ਦੇ ਅਪਣੇ ਪਹਿਲੇ ਮੈਚ ਵਿਚ ਰੂਸ ਨੂੰ 3-0 ਨਾਲ ਹਰਾਇਆ। ਲੁਕਾਕੂ ਨੇ ਆਪਣਾ ਪਹਿਲਾ ਗੋਲ ਕਰਨ ਤੋਂ ਬਾਅਦ ਡੈੱਨਮਾਰਕ ਵਿਰੁੱਧ ਕ੍ਰਿਸਟੀਅਨ ਐਰਿਕਸਨ ਲਈ ਭਾਵੁਕ ਸੰਦੇਸ਼ ਵੀ ਭੇਜਿਆ। ਉਹ 10ਵੇਂ ਮਿੰਟ ਵਿਚ ਗੋਲ ਕਰਨ ਤੋਂ ਬਾਅਦ ਟੈਲੀਵਿਜ਼ਨ ਕੈਮਰੇ ਦੇ ਕੋਲ ਗਿਆ ਅਤੇ ਉਸ ਨੂੰ ਦੋਵਾਂ ਹੱਥਾਂ ਨਾਲ ਫੜ ਕੇ ਕਿਹਾ- 'ਕ੍ਰਿਸ, ਕ੍ਰਿਸ, ਆਈ ਲਵ ਯੂ।'
ਇਹ ਖ਼ਬਰ ਪੜ੍ਹੋ- ਇੰਗਲੈਂਡ ਨੂੰ ਹਰਾਉਣ ਤੋਂ ਬਾਅਦ ਬੋਲੇ ਟਾਮ ਲਾਥਮ, WTC ਫਾਈਨਲ ਵੱਡੀ ਚੁਣੌਤੀ ਹੋਵੇਗੀ
ਲੁਕਾਕੂ ਇਟਲੀ ਦੀ ਟੀਮ ਇੰਟਰ ਮਿਲਾਨ ਵਿਚ ਐਰਿਕਸਨ ਦਾ ਸਾਥੀ ਹੈ। ਐਰਿਕਸਨ ਡੈੱਨਮਾਰਕ ਅਤੇ ਫਿਨਲੈਂਡ ਵਿਚਾਲੇ ਮੈਚ ਦੌਰਾਨ ਮੈਦਾਨ 'ਤੇ ਬੇਹੋਸ਼ ਹੋ ਗਿਆ ਸੀ। ਇਸ ਕਾਰਨ ਇਹ ਮੈਚ 90 ਮਿੰਟ ਤੱਕ ਰੁਕਿਆ ਰਿਹਾ ਸੀ। ਇਸ ਦੇ ਨਾਲ ਹੀ ਰੂਸ ਦੀ ਟੀਮ ਯੂ. ਈ. ਐੱਫ. ਏ. ਯੂਰੋ ਕੱਪ ਦੀ ਮੇਜ਼ਬਾਨੀ ਕਰਨ ਵਾਲੀ ਅਜਿਹੀ ਪਹਿਲੀ ਟੀਮ ਬਣ ਗਈ ਹੈ, ਜਿਹੜੀ ਆਪਣੇ ਸ਼ੁਰੂਆਤੀ ਮੈਚ ਵਿਚ 3-0 ਨਾਲ ਹਾਰੀ ਹੋਵੇ। ਇਸ ਤੋਂ ਪਹਿਲਾਂ ਅਜਿਹਾ ਕਦੇ ਨਹੀਂ ਹੋਇਆ ਹੈ। ਰੂਸ ਦੀ ਟੀਮ 16 ਜੂਨ ਨੂੰ ਸੇਂਟ ਪੀਟਰਸਬਰਗ ਵਿਚ ਫਿਨਲੈਂਡ ਵਿਰੁੱਧ ਮੈਚ ਖੇਡੇਗੀ ਜਦਕਿ ਬੈਲਜੀਅਮ 17 ਜੂਨ ਨੂੰ ਕੋਪੇਨਹੇਗਨ ਵਿਚ ਡੈੱਨਮਾਰਕ ਦੀ ਰਾਸ਼ਟਰੀ ਟੀਮ ਨਾਲ ਭਿੜੇਗੀ।
ਇਹ ਖ਼ਬਰ ਪੜ੍ਹੋ- ਮਹਾਨ ਦੌੜਾਕ ਮਿਲਖਾ ਸਿੰਘ ਦੀ ਪਤਨੀ ਦਾ ਕੋਰੋਨਾ ਕਾਰਨ ਦਿਹਾਂਤ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।