ਭਾਰਤੀ ਟੀਮ ਦਾ ਹਿੱਸਾ ਬਣਨਾ ਮੇਰੇ ਲਈ ਜ਼ਿੰਦਗੀ ਬਦਲਣ ਵਰਗਾ : ਸੈਣੀ

02/17/2020 4:11:21 PM

ਵੈਲਿੰਗਟਨ : ਤੇਜ਼ ਗੇਂਦਬਾਜ਼ ਨਵਦੀਪ ਸੈਣੀ ਨੇ ਕਿਹਾ ਕਿ ਭਾਰਤ ਦੀ ਨੁਮਾਈਂਦਗੀ ਕਰਨੀ ਉਸ ਦੇ ਲਈ ਜ਼ਿੰਦਗੀ ਬਦਲਣ ਵਾਲਾ ਪਲ ਸੀ ਅਤੇ ਨਿਊਜ਼ੀਲੈਂਡ ਖਿਲਾਫ 2 ਮੈਚਾਂ ਦੀ ਟੈਸਟ ਸੀਰੀਜ਼ ਲਈ ਪਹਿਲੀ ਵਾਰ ਟੈਸਟ ਟੀਮ ਵਿਚ ਜਗ੍ਹਾ ਮਿਲਣ ਤੋਂ ਬਾਅਦ ਉਹ ਚੋਟੀ ਪੱਧਰ 'ਤੇ ਖੇਡਣ ਦੇ ਸੁਪਨੇ ਨੂੰ ਜਾਰੀ ਰੱਖਣਾ ਚਾਹੁਣਗੇ। ਹੁਣ ਤਕ ਸੀਮਤ ਓਵਰਾਂ ਦੇ ਕੌਮਾਂਤਰੀ ਵਿਚ 18 ਵਿਕਟਾਂ ਹਾਸਲ ਕਰਨ ਵਾਲੇ ਸੈਣੀ ਨੇ ਬੀ. ਸੀ. ਸੀ. ਆਈ. ਟੀ. ਵੀ. 'ਤੇ ਪਾਈ ਗਈ ਵੀਡੀਓ ਵਿਚ ਸੀਨੀਅਰ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਨੂੰ ਕਿਹਾ, ''ਮੈਂ ਜਿਸ ਵੀ ਪੱਧਰ 'ਤੇ ਪਹੁੰਚ ਸਕਿਆ ਹਾਂ ਉਸ ਤੋਂ ਮੈਂ ਖੁਸ਼ ਹਾਂ। ਇਸ ਪੱਧਰ 'ਤੇ ਪਹੁੰਚਣਾ ਸਾਰਿਆਂ ਦਾ ਸੁਪਨਾ ਹੁੰਦਾ ਹੈ। ਇਹ ਮੇਰਾ ਵੀ ਸੁਪਨਾ ਸੀ ਜੋ ਹੁਮ ਪੂਰਾ ਹੋ ਗਿਆ ਹੈ। ਮੈਂ ਇਸ ਨੂੰ ਅੱਗੇ ਵਧਾਉਣਾ ਚਾਹੁੰਦਾ ਹਾਂ।''

PunjabKesari

ਉਸ ਨੇ ਕਿਹਾ ਕਿ ਮੈਨੂੰ ਭਾਰਤੀ ਟੀਮ ਵਿਚ ਚੁਣਿਆ ਗਿਆ ਤਾਂ ਇਹ ਮੇਰੇ ਲਈ ਸੁਪਨਾ ਪੂਰਾ ਹੋਣ ਦੀ ਤਰ੍ਹਾਂ ਸੀ। ਮੈਂ ਸਥਾਨਕ ਪੱਧਰ 'ਤੇ ਖੇਡਣਾ ਸ਼ੁਰੂ ਕੀਤਾ ਅਤੇ ਫਿਰ ਰਣਜੀ ਤਕ ਪਹੁੰਚਿਆ। ਉਥੋਂ ਮੈਂ ਭਾਰਤੀ ਟੀਮ ਦਾ ਹਿੱਸਾ ਬਣਿਆ। ਇਹ ਮੇਰੇ ਲਈ ਜ਼ਿੰਦਗੀ ਬਦਲਣ ਵਾਲਾ ਪਲ ਸੀ। ਪਿਛਲੇ ਸਾਲ ਵੈਸਟਇੰਡੀਜ਼ ਖਿਲਾਫ ਟੀ-20 ਕੌਮਾਂਤਰੀ ਸੀਰੀਜ਼ ਵਿਚ ਮੈਂ ਡੈਬਿਯੂ ਕਰਨ ਵਾਲੇ ਸੈਣੀ ਤੋਂ ਜਦੋਂ ਪੁੱਛਿਆ ਗਿਆ ਕਿ ਉਹ ਉਭਰਦੇ ਹੋਏ ਖਿਡਾਰੀਆਂ ਦੀ ਮਦਦ ਕਿਵੇਂ ਕਰਨਗੇ। ਉਸ ਨੇ ਕਿਹਾ ਕਿ ਮੈਂ ਅਕੈਡਮੀ ਵਿਚ ਸਾਰੇ ਉਭਰਦੇ ਖਿਡਾਰੀਆਂ ਦੀ ਮਦਦ ਕਰਦਾ ਹਾਂ। ਮੈਂ ਕੁਝ ਬੱਚਿਆਂ ਲਈ ਕ੍ਰਿਕਟ ਦਾ ਸਾਮਾਨ, ਬੂਟ ਜਾਂ ਵਿੱਤੀ ਸਹਾਇਤਾ ਕੀਤੀ ਹੈ। ਮੈਂ ਦੇਖਿਆ ਹੈ ਕਿ ਨੌਜਵਾਨ ਕ੍ਰਿਕਟਰ ਲਈ ਸਾਰੀਆਂ ਚੀਜ਼ਾਂ ਕਿੰਨੀਆਂ ਮਹੱਤਵਪੂਰਨ ਹੁੰਦੀਆਂ ਹਨ।


Related News