ਬੇਗੋਵਾਲ ਦਾ 20ਵਾਂ ਖੇਡ ਮੇਲਾ ਅੱਜ ਤੋਂ

02/02/2020 1:39:39 PM

ਬੇਗੋਵਾਲ : ਗੁਰੂ ਗੋਬਿੰਦ ਸਿੰਘ ਸਪੋਰਟਸ ਐਂਡ ਕਲਚਰਲ ਕਲੱਬ ਬੇਗੋਵਾਲ ਵੱਲੋਂ ਕਰਵਾਇਆ ਜਾ ਰਿਹਾ 20ਵਾਂ ਦੋ ਰੋਜ਼ਾ ਖੇਡ ਮੇਲਾ 2 ਫਰਵਰੀ ਨੂੰ ਸ਼ੁਰੂ ਹੋ ਰਿਹਾ ਹੈ। ਇਸ ਸਬੰਧੀ ਕਲੱਬ ਦੇ ਪ੍ਰਧਾਨ ਜੋਗਿੰਦਰ ਸਿੰਘ ਅਜੈਬ ਨੇ ਦੱਸਿਆ ਕਿ ਮੇਲਾ  ਦਾ ਉਦਘਾਟਨ ਯੁਵਰਾਜ ਭੁਪਿੰਦਰ ਸਿੰਘ ਕਰਨਗੇ, ਉਪਰੰਤ ਇਕ ਪਿੰਡ ਓਪਨ ਦੀਆਂ ਟੀਮਾਂ ਵਿਚਾਲੇ ਮੈਚ ਕਰਵਾਏ ਜਾਣਗੇ। 3 ਫਰਵਰੀ ਜਿਥੇ ਵੱਡੇ ਕਲੱਬਾਂ ਦੀਆਂ ਟੀਮਾਂ ਵਿਚਾਲੇ ਮੈਚ ਕਰਵਾਏ ਜਾਣਗੇ, ਉਥੇ ਹੀ ਖੇਡਾਂ ਦੀ ਸਮਾਪਤੀ ਤੋਂ ਬਾਅਦ ਪੰਜਾਬੀ ਲੋਕ ਗਾਇਕ ਨਛੱਤਰ ਗਿੱਲ ਦਾ ਖੁੱਲ੍ਹਾ ਅਖਾੜਾ ਲੱਗੇਗਾ। ਜੇਤੂਆਂ ਨੂੰ ਇਨਾਮਾਂ ਦੀ ਵੰਡ ਸਾਬਕਾ ਕੈਬਨਿਟ ਮੰਤਰੀ ਬੀਬੀ ਜਗੀਰ ਕੌਰ ਅਤੇ ਯੁਵਰਾਜ ਭੁਪਿੰਦਰ ਸਿੰਘ ਕਰਨਗੇ। ਇਸ ਮੌਕੇ ਕਲੱਬ ਦੇ ਚੇਅਰਮੈਨ ਜਸਵੰਤ ਸਿੰਘ ਫਰਾਂਸ, ਪ੍ਰਿੰ. ਸੇਵਾ ਸਿੰਘ, ਕੁਲਵਿੰਦਰ ਸਿੰਘ ਬਿੱਲੂ, ਵਿਕਰਮਜੀਤ ਸਿੰਘ ਵਿੱਕੀ, ਪਰਵਿੰਦਰ ਸਿੰਘ ਬੰਟੀ, ਮਾ. ਨਿਸ਼ਾਨ ਸਿੰਘ, ਪ੍ਰੋ. ਜਸਵੰਤ ਸਿੰਘ, ਜਰਨੈਲ ਸਿੰਘ ਯੂ. ਐੱਸ. ਏ., ਗੁਰਦੇਵ ਸਿੰਘ, ਸੁਖਚੈਨ ਸਿੰਘ ਮੁਰੱਬੀਆ, ਸਰਬਜੀਤ ਸਿੰਘ ਸਦਿਉੜਾ, ਹੈੱਡਮਾਸਟਰ ਫੁੰਮਣ ਸਿੰਘ, ਨਿਸ਼ਾਨ ਸਿੰਘ ਯੂ. ਐੱਸ. ਏ. ਆਦਿ ਹਾਜ਼ਰ ਸਨ।

 

Related News