ਧੋਨੀ ਦੀ ਰਫਤਾਰ ਦੇ ਅੱਗੇ ਇਕ ਵਾਰ ਫਿਰ ਬੱਲੇਬਾਜ਼ ਢੇਰ, ਭਾਨੁਕਾ ਨੂੰ ਕੀਤਾ ਆਊਟ
Sunday, Apr 03, 2022 - 11:05 PM (IST)
ਮੁੰਬਈ- ਪੰਜਾਬ ਕਿੰਗਜ਼ ਦੇ ਵਿਰੁੱਧ ਮੈਚ ਵਿਚ ਧੋਨੀ ਇਕ ਵਾਰ ਫਿਰ ਲੋਕਾਂ ਨੂੰ ਸਾਬਿਤ ਕਰ ਦਿੱਤਾ ਕਿ ਆਖਿਰ ਕਿਉਂ ਉਨ੍ਹਾਂ ਨੂੰ ਸਭ ਤੋਂ ਵਧੀਆ ਵਿਕਟਕੀਪਰ ਕਿਹਾ ਜਾਂਦਾ ਹੈ। ਪਹਿਲਾਂ ਬੱਲੇਬਾਜ਼ੀ ਕਰਨ ਆਈ ਪੰਜਾਬ ਕਿੰਗਜ਼ ਦੀ ਸ਼ੁਰੂਆਤ ਵਧੀਆ ਨਹੀਂ ਰਹੀ ਅਤੇ ਪਹਿਲੇ ਹੀ 2 ਓਵਰਾਂ ਵਿਚ 2 ਵਿਕਟਾਂ ਗੁਆ ਦਿੱਤੀਆਂ। ਇਨ੍ਹਾਂ ਵਿਚ ਇਕ ਵਿਕਟ ਭਾਨੁਕਾ ਰਾਜਪਕਸ਼ੇ ਦੀ ਸੀ, ਜਿਸ ਨੂੰ ਧੋਨੀ ਨੇ ਆਪਣੀ ਤੇਜ਼ੀ ਰਫਤਾਰ ਨਾਲ ਉਸ ਨੂੰ ਆਊਟ ਕਰਕੇ ਪੈਵੇਲੀਅਨ ਭੇਜ ਦਿੱਤਾ।
ਇਹ ਖ਼ਬਰ ਪੜ੍ਹੋ-ਐਲਿਸਾ ਨੇ ਤੋੜਿਆ ਗਿਲਕ੍ਰਿਸਟ ਦਾ ਰਿਕਾਰਡ, ਫਾਈਨਲ 'ਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੀ ਬਣੀ ਕ੍ਰਿਕਟਰ
ਮਯੰਕ ਅਗਰਵਾਲ ਦੇ ਜਲਦੀ ਆਊਟ ਹੋਣ ਤੋਂ ਬਾਅਦ ਭਾਨੁਕਾ ਰਾਜਪਕਸ਼ੇ ਨੂੰ ਦੂਜੇ ਓਵਰ ਵਿਚ ਹੀ ਬੱਲੇਬਾਜ਼ੀ ਦੇ ਲਈ ਕ੍ਰੀਜ਼ 'ਤੇ ਆਉਣਾ ਪਿਆ। ਬੱਲੇਬਾਜ਼ੀ ਦੇ ਲਈ ਆਏ ਭਾਨੁਕਾ ਨੇ ਕ੍ਰਿਸ ਜੋਰਡਨ ਦੀ ਇਕ ਗੇਂਦ ਡਿਫੈਂਸਿਵ ਸ਼ਾਟ ਖੇਡਿਆ। ਇਸ ਸ਼ਾਟ 'ਤੇ ਭਾਨੁਕਾ ਨੇ ਦੌੜ ਹਾਸਲ ਕਰਨ ਦੀ ਕੋਸ਼ਿਸ਼ ਕੀਤੀ ਪਰ ਇਸ ਦੌਰਾਨ ਦੂਜੇ ਪਾਸੇ ਖੜ੍ਹੇ ਸ਼ਿਖਰ ਧਵਨ ਦੇ ਨਾਲ ਤਾਲ-ਮੇਲ ਵਿਚ ਗੜਬੜੀ ਹੋ ਗਈ। ਜਾਰਡਨ ਨੇ ਤੇਜ਼ੀ ਨਾਲ ਗੇਂਦ ਨੂੰ ਧੋਨੀ ਵੱਲ ਸੁੱਟਿਆ।
Some things Never Changes 🔥 #MSDhoni pic.twitter.com/0sNW1W6TSX
— Jayprakash MSDian 🥳🦁 (@ms_dhoni_077) April 3, 2022
ਇਹ ਖ਼ਬਰ ਪੜ੍ਹੋ- ਐਲਿਸਾ ਹੀਲੀ ਮਹਿਲਾ ਵਿਸ਼ਵ ਕੱਪ ਦੀ ਸਰਵਸ੍ਰੇਸ਼ਠ ਖਿਡਾਰੀ ਚੁਣੀ ਗਈ
ਵਿਕਟ ਦੇ ਪਿੱਛੇ ਮੁਸਤੈਦੀ ਨਾਲ ਖੜ੍ਹੇ ਧੋਨੀ ਦੌੜ ਲਗਾਉਂਦੇ ਹੋਏ ਵਿਕਟ ਦੀਆਂ ਗੁੱਲੀਆਂ ਉੱਡਾ ਦਿੱਤੀਆਂ ਤੇ ਭਾਨੁਕਾ ਰਨ ਆਊਟ ਹੋ ਗਿਆ। ਇਸ ਉਮਰ ਵਿਚ ਵੀ ਧੋਨੀ ਦੀ ਫਿੱਟਨੈਸ ਦੇਖ ਕੁਮੈਂਟਰੀ ਕਰ ਰਹੇ ਸੁਨੀਲ ਗਾਵਸਕਰ ਅਤੇ ਭੋਗਲੇ ਸ਼ਲਾਘਾ ਕਰਦੇ ਹੋਏ ਨਹੀਂ ਥੱਕੇ। ਦੋਵਾਂ ਨੇ ਧੋਨੀ ਨੂੰ ਸਭ ਤੋਂ ਵਧੀਆ ਐਥਲੀਟ ਕਰਾਰ ਦੇ ਦਿੱਤਾ।
Leaner Meaner and Faster @MSDhoni ⚡🔥 pic.twitter.com/Nhl6MpMbPg
— Dhoni Tharane 5️⃣ 🦁 (@Tharane__Talks) April 3, 2022
ਨੋਟ- ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।