ਇਹ ਰੈਸਲਰ ਦੇਖ਼ ਰਹੀ ਹੈ ਹਾਲੀਵੁੱਡ ਦੇ ਸੁਫ਼ਨੇ, ਦਿ ਰਾਕ ਅਤੇ ਜਾਨ ਸੀਨਾ ਕਰ ਰਹੇ ਹਨ ਕਰੀਅਰ ਬਣਾਉਣ 'ਚ ਮਦਦ

Wednesday, Sep 02, 2020 - 02:20 PM (IST)

ਇਹ ਰੈਸਲਰ ਦੇਖ਼ ਰਹੀ ਹੈ ਹਾਲੀਵੁੱਡ ਦੇ ਸੁਫ਼ਨੇ, ਦਿ ਰਾਕ ਅਤੇ ਜਾਨ ਸੀਨਾ ਕਰ ਰਹੇ ਹਨ ਕਰੀਅਰ ਬਣਾਉਣ 'ਚ ਮਦਦ

ਸਪੋਰਟਸ ਡੈਸਕ : ਬੈਕੀ ਲਿੰਚ ਨੇ ਖ਼ੁਲਾਸਾ ਕੀਤਾ ਕਿ ਡਬਲਯੂ.ਡਬਲਯੂ.ਈ. ਦੇ ਦਿੱਗਜ ਦਿ ਰਾਕ ਅਤੇ ਜਾਨ ਸੀਨਾ ਉਨ੍ਹਾਂ ਨੂੰ ਹਾਲੀਵੁੱਡ ਵਿਚ ਕਰੀਅਰ ਬਣਾਉਣ ਲਈ ਮਦਦ ਕਰ ਰਹੇ ਹਨ। ਬੈਕੀ ਲਿੰਚ ਡਬਲਯੂ.ਡਬਲਯੂ.ਈ. ਦੀ ਪਸੰਦੀਦਾ ਰੈਸਲਰਸ ਵਿਚੋਂ ਇਕ ਹੈ ਪਰ ਹੁਣ ਉਹ ਅਦਾਕਾਰੀ ਵਿਚ ਆਪਣਾ ਹੱਥ ਆਜ਼ਮਾਉਣ ਜਾ ਰਹੀ ਹੈ। ਬੈਕੀ ਅਮਰੀਕੀ ਡਰਾਮਾ ਬਿਲੀਅਨ ਵਿਚ ਇਕ ਭੂਮਿਕਾ ਨਿਭਾਉਣ ਜਾ ਰਹੀ ਹੈ।

PunjabKesari

ਡਵੇਨ ‘ਦਿ ਰਾ’ ਜਾਨਸਨ 1990 ਦੇ ਦਹਾਕੇ ਵਿਚ ਡਬਲਯੂ.ਡਬਲਯੂ.ਈ. ਏਟੀਟਿਊਡ ਏਰਾ ਦੇ ਸਭ ਤੋਂ ਜ਼ਿਆਦਾ ਮਸ਼ਹੂਰ ਚਿਹਰਿਆਂ ਵਿਚੋਂ ਇਕ ਹੈ। ਉਨ੍ਹਾਂ ਨੇ ਹਾਲੀਵੁੱਡ ਦੀ ਬਲਾਕਬਸਟਰ ਫਰੈਂਚਾਇਜੀ ਵਿਚ ਕੰਮ ਕੀਤਾ। ਉਥੇ ਹੀ ਜਾਨ ਸੀਨਾ ਨੇ ਵੀ ਡਬਲਯੂ.ਡਬਲਯੂ.ਈ. ਤੋਂ ਪਰੇ ਵੇਖਦੇ ਹੋਏ ਖੁਦ ਨੂੰ ਹਾਲੀਵੁਡ ਵਿਚ ਸਥਾਪਤ ਕੀਤਾ। ਹੁਣ ਬੈਕੀ ਲਿੰਚ ਨੇ ਦਾਅਵਾ ਕੀਤਾ ਕਿ ਇਹ ਜੋੜੀ ਰਿੰਗ ਦੇ ਬਾਹਰ ਉਨ੍ਹਾਂ ਨੂੰ ਮੋਟੀਵੇਟ ਕਰਣ ਦੇ ਨਾਲ-ਨਾਲ ਮਾਰਗਦਰਸ਼ਨ ਵੀ ਦੇ ਰਹੇ ਹਨ।  

ਬੈਕੀ ਨੇ ਬੀਤੇ ਮਈ ਮਹੀਨੇ ਵਿਚ ਹੀ ਕਿਹਾ ਸੀ ਕਿ ਰਾਕ ਅਸਲ ਵਿਚ ਉਨ੍ਹਾਂ ਦਾ ਮਾਰਗਦਰਸ਼ਨ ਕਰਣ ਵਿਚ ਬਹੁਤ ਮਦਦ ਕਰ ਰਹੇ ਹਨ। ਉਹ ਅਗਲੀ ਪੀੜ੍ਹੀ ਦੀ ਦੇਖਭਾਲ ਕਰਣ ਲਈ ਤਿਆਰ ਹਨ। ਇਸ ਦੇ ਇਲਾਵਾ ਸੀਨਾ ਵੀ ਮੇਰੇ ਲਈ ਬਹੁਤ ਚੰਗੇ ਹਨ। ਉਹ ਆਪਣੇ ਸਮੇਂ ਦੇ ਨਾਲ ਆਪਣੀ ਸਲਾਹ ਵੀ ਦਿੰਦੇ ਹਨ। ਮੈਨੂੰ ਲੱਗਦਾ ਹੈ ਕਿ ਹਰ ਕੋਈ ਅਗਲੀ ਪੀੜ੍ਹੀ ਨੂੰ ਉਸ ਜਗ੍ਹਾ ਉੱਤੇ ਲਿਜਾਣਾ ਚਾਹੁੰਦਾ ਹੈ ਜਿੱਥੇ ਉਹ ਗਏ ਹਨ।

PunjabKesari

ਦੱਸ ਦੇਈਏ ਕਿ ਰਾਕ ਅਤੇ ਸੀਨਾ ਨੂੰ ਡਬਲਯੂ.ਡਬਲਯੂ.ਈ. ਵਿਚ ਕਾਫ਼ੀ ਸਫ਼ਲਤਾ ਮਿਲੀ ਹੈ। ਇਸ ਦੇ ਇਲਾਵਾ ਡੇਵ ਬਿਊਟਿਸਟਾ ਵੀ ਮਾਰਵਲ ਯੂਨੀਵਰਸ ਵਿਚ ਡਰੇਕਸ ਦੇ ਰੂਪ ਵਿਚ ਆਪਣੀ ਭੂਮਿਕਾ ਨਿਭਾ ਕੇ ਪ੍ਰਸ਼ੰਸਾ ਪ੍ਰਾਪਤ ਕਰ ਚੁੱਕੇ ਹਨ। ਲਿੰਚ ਅਜੇ ਰੈਸਲਿੰਗ ਤੋਂ ਦੂਰ ਹੈ। ਲਿੰਚ ਨੇ ਹਾਲਾਂਕਿ ਪ੍ਰਸ਼ੰਸਕਾਂ ਨੂੰ ਭਰੋਸਾ ਦਿੱਤਾ ਹੈ ਕਿ ਭਾਵੇਂ ਉਨ੍ਹਾਂ ਦਾ ਅਦਾਕਾਰੀ ਕੱਦ ਕਿੰਨਾ ਵੀ ਉੱਚਾ ਹੋ ਜਾਵੇ ਪਰ ਉਹ ਕਿਸੇ ਵੀ ਸਮੇਂ ਡਬਡਯੂ.ਡਬਲਯੂ.ਈ. ਛੱਡਣ ਦੀ ਯੋਜਨਾ ਨਹੀਂ ਬਣਾ ਰਹੀ ਹੈ।


author

cherry

Content Editor

Related News