BCCI ਨੇ ਯੁਵਰਾਜ ਸਿੰਘ ਨੂੰ ਦਿੱਤਾ ਵੱਡਾ ਝਟਕਾ, ਨਹੀਂ ਦਿੱਤੀ ਸੰਨਿਆਸ ਤੋਂ ਵਾਪਸੀ ਦੀ ਮਨਜੂਰੀ

Tuesday, Dec 29, 2020 - 10:08 AM (IST)

BCCI ਨੇ ਯੁਵਰਾਜ ਸਿੰਘ ਨੂੰ ਦਿੱਤਾ ਵੱਡਾ ਝਟਕਾ, ਨਹੀਂ ਦਿੱਤੀ ਸੰਨਿਆਸ ਤੋਂ ਵਾਪਸੀ ਦੀ ਮਨਜੂਰੀ

ਨਵੀਂ ਦਿੱਲੀ : ਭਾਰਤੀ ਟੀਮ ਦੇ ਸਾਬਕਾ ਕ੍ਰਿਕਟਰ ਯੁਵਰਾਜ ਸਿੰਘ ਨੇ ਸਾਲ 2019 ਵਿੱਚ ਕ੍ਰਿਕਟ ਦੇ ਸਾਰੇ ਫਾਰਮੈਟ ਤੋਂ ਸੰਨਿਆਸ ਲੈ ਲਿਆ ਸੀ। ਉਨ੍ਹਾਂ ਨੇ ਹਾਲ ਵਿੱਚ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਨੂੰ ਆਪਣਾ ਸੰਨਿਆਸ ਵਾਪਸ ਲੈਣ ਦੀ ਗੁਜਾਰਿਸ਼ ਕੀਤੀ ਸੀ, ਜਿਸ ਨੂੰ ਬੋਰਡ ਨੇ ਠੁਕਰਾ ਦਿੱਤਾ ਹੈ। ਸੈਯਦ ਮੁਸ਼ਤਾਕ ਅਲੀ ਟਰਾਫੀ ਲਈ ਪੰਜਾਬ ਦੇ ਸੰਭਾਵਿਤ ਕ੍ਰਿਕਟਰਾਂ ਦੀ ਸੂਚੀ ਵਿੱਚ ਯੁਵੀ ਦਾ ਨਾਮ ਵੀ ਸ਼ਾਮਿਲ ਸੀ ਅਤੇ ਉਨ੍ਹਾਂ ਨੂੰ ਬੀ.ਸੀ.ਸੀ.ਆਈ. ਵੱਲੋਂ ਗਰੀਨ ਸਿਗਨਲ ਦਾ ਇੰਤਜਾਰ ਸੀ, ਜਿਸ ਨਾਲ ਉਹ ਵਾਪਸੀ ਕਰ ਸਕਣ ਪਰ ਅਜਿਹਾ ਹੋਇਆ ਨਹੀਂ। 

ਇਹ ਵੀ ਪੜ੍ਹੋ : ਵਿਰਾਟ ਕੋਹਲੀ ਨੇ ਹਾਸਲ ਕੀਤੀ ਵੱਡੀ ਉਪਲਬੱਧੀ, ICC ਨੇ ਚੁਣਿਆ ਦਹਾਕੇ ਦਾ ਸਰਵਸ੍ਰੇਸ਼ਠ ਖਿਡਾਰੀ

ਇਕ ਅੰਗਰੇਜੀ ਅਖ਼ਬਾਰ ਵਿਚ ਛਪੀ ਖ਼ਬਰ ਮੁਤਾਬਕ ਬੀ.ਸੀ.ਸੀ.ਆਈ. ਨੇ ਯੁਵੀ ਦੀ ਸੰਨਿਆਸ ਤੋਂ ਵਾਪਸੀ ਦੀ ਅਰਜ਼ੀ ਨੂੰ ਠੁਕਰਾ ਦਿੱਤਾ ਹੈ। ਨਿਯਮ ਮੁਤਾਬਕ ਜੇਕਰ ਕੋਈ ਖਿਡਾਰੀ ਕਿਸੇ ਵੀ ਵਿਦੇਸ਼ੀ ਲੀਗ ਦਾ ਹਿੱਸਾ ਬਣ ਜਾਂਦਾ ਹੈ ਤਾਂ ਉਹ ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐਲ.) ਜਾਂ ਡੋਮੈਸਟਿਕ ਕ੍ਰਿਕਟ ਵਿੱਚ ਵਾਪਸੀ ਨਹੀਂ ਕਰ ਸਕਦਾ ਹੈ। ਅਜਿਹਾ ਮੰਨਿਆ ਜਾ ਰਿਹਾ ਸੀ ਕਿ ਯੁਵੀ ਨੂੰ ਬੀ.ਸੀ.ਸੀ.ਆਈ. ਨੂੰ ਇਜਾਜ਼ਤ ਮਿਲ ਜਾਵੇਗੀ ਅਤੇ ਉਹ ਮੈਦਾਨ ਉੱਤੇ ਵਾਪਸੀ ਕਰ ਲੈਣਗੇ। 

ਇਹ ਵੀ ਪੜ੍ਹੋ : ਹਨੀਮੂਨ ਮਨਾਉਣ ਦੁਬਈ ਪੁੱਜੇ ਕ੍ਰਿਕਟਰ ਯੁਜਵੇਂਦਰ ਅਤੇ ਧਨਾਸ਼੍ਰੀ, ਤਸਵੀਰਾਂ ਕੀਤੀਆਂ ਸਾਂਝੀਆਂ

ਯੁਵੀ ਸੰਨਿਆਸ ਦੀ ਘੋਸ਼ਣਾ ਦੇ ਬਾਅਦ ਗਲੋਬਲ ਟੀ20 ਕੈਨੇਡਾ ਅਤੇ ਟੀ10 ਲੀਗ ਵਿੱਚ ਹਿੱਸਾ ਲੈ ਚੁੱਕੇ ਹਨ। ਇਹੀ ਵਜ੍ਹਾ ਹੈ ਕਿ ਬੀ.ਸੀ.ਸੀ.ਆਈ. ਨੇ ਉਨ੍ਹਾਂ ਨੂੰ ਸੰਨਿਆਸ ਤੋਂ ਵਾਪਸੀ ਦੀ ਇਜਾਜਤ ਨਹੀਂ ਦਿੱਤੀ। ਮਨਦੀਪ ਸਿੰਘ ਸੈਯਦ ਮੁਸ਼ਤਾਕ ਅਲੀ ਟਰਾਫੀ ਵਿੱਚ ਪੰਜਾਬ ਟੀਮ ਦੀ ਅਗਵਾਈ ਕਰਣਗੇ। ਸੈਯਦ ਮੁਸ਼ਤਾਕ ਟੂਰਨਾਮੈਂਟ ਦਾ ਆਗਾਜ਼ 10 ਜਨਵਰੀ ਨੂੰ ਹੋਵੇਗਾ ਅਤੇ ਖ਼ਿਤਾਬੀ ਮੁਕਾਬਲਾ 31 ਜਲਵਰੀ ਨੂੰ ਖੇਡਿਆ ਜਾਵੇਗਾ।

ਪੰਜਾਬ ਦੀ ਟੀਮ : ਮਨਦੀਪ ਸਿੰਘ (ਕਪਤਾਨ), ਗੁਰਕੀਰਤ ਮਾਨ (ਉਪ-ਕਪਤਾਨ), ਰੋਹਨ ਮਾਰਵਾਹ, ਅਭਿਨਵ ਸ਼ਰਮਾ, ਪ੍ਰਭਸਿਮਰਨ ਸਿੰਘ, ਅਨਮੋਲਪ੍ਰੀਤ ਸਿੰਘ, ਅਨਮੋਲ ਮਲਹੋਤਰਾ,  ਸਨਵੀਰ ਸਿੰਘ, ਸੰਦੀਪ ਸ਼ਰਮਾ, ਕਰਣ ਕਾਲੀਆ, ਮਯੰਕ ਮਾਰਕੰਡੇ, ਅਭਿਸ਼ੇਕ ਸ਼ਰਮਾ, ਰਮਨਦੀਪ ਸਿੰਘ, ਸਿੱਧਾਰਥ ਕੌਲ, ਬਰਿੰਦਰ ਸਰਨ, ਅਰਸ਼ਦੀਪ ਸਿੰਘ, ਹਰਪ੍ਰੀਤ ਬਰਾਰ, ਬਲਤੇਜ ਧਾਂਡਾ, ਕ੍ਰਿਸ਼ਨ, ਗੀਤਾਂਸ਼ ਖੇਰਾ।

ਇਹ ਵੀ ਪੜ੍ਹੋ : ਸਾਲ 2021 ’ਚ ਇੰਨੇ ਦਿਨ ਬੰਦ ਰਹਿਣਗੇ ਬੈਂਕ, RBI ਨੇ ਜਾਰੀ ਕੀਤਾ ਕੈਲੰਡਰ, ਵੇਖੋ ਪੂਰੀ ਲਿਸਟ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ। 


author

cherry

Content Editor

Related News