ਭਾਰਤ-ਚੀਨ ਵਿਵਾਦ ਤੋਂ ਬਾਅਦ ਵੀ ਚੀਨੀ ਕੰਪਨੀ VIVO ਦਾ ਸਾਥ ਨਹੀਂ ਛੱਡੇਗਾ BCCI, ਦੱਸੀ ਇਹ ਵਜ੍ਹਾ
Friday, Jun 19, 2020 - 12:26 PM (IST)
ਨਵੀਂ ਦਿੱਲੀ : ਇਕ ਪਾਸੇ ਜਿੱਥੇ ਚੀਨ ਦੇ ਉਤਪਾਦਾਂ ਅਤੇ ਕੰਪਨੀਆਂ ਦਾ ਦੇਸ਼ ਭਰ ਵਿਚ ਵਿਰੋਧ ਚੱਲ ਰਿਹਾ ਹੈ ਉੱਥੇ ਹੀ ਦੂਜੇ ਪਾਸੇ ਬੀ. ਸੀ. ਸੀ. ਆਈ. (ਭਾਰਤੀ ਕ੍ਰਿਕਟ ਕੰਟਰੋਲ ਬੋਰਡ) ਨੇ ਸਾਫ ਤੌਰ 'ਤੇ ਕਹਿ ਦਿੱਤਾ ਹੈ ਕਿ ਉਹ ਆਈ. ਪੀ. ਐੱਲ. (ਇੰਡੀਅਨ ਪ੍ਰੀਮੀਅਰ ਲੀਗ) ਦੇ ਸਪਾਂਸਰ VIVO ਨਾਲ ਕਰਾਰ ਨਹੀਂ ਖਤਮ ਕਰੇਗਾ। ਬੀ. ਸੀ. ਸੀ. ਆਈ. ਨੇ ਕਿਹਾ ਹੈ ਕਿ ਉਹ ਅਗਲੇ ਦੌਰ ਦੇ ਲਈ ਆਪਣੀ ਸਪਾਂਸਰ ਨੀਤੀ ਦੀ ਸਮੀਖਿਆ ਦੇ ਲਈ ਤਿਆਰ ਹੈ ਪਰ ਉਸਦਾ ਆਈ. ਪੀ. ਐੱਲ. ਦੇ ਮੌਜੂਦਾ ਟਾਈਟਲ ਸਪਾਂਸਰ VIVO (ਚੀਨ ਦੀ ਮੋਬਾਈਲ ਕੰਪਨੀ) ਨਾਲ ਕਰਾਰ ਖਤਮ ਕਰਨ ਦਾ ਕੋਈ ਇਰਾਦਾ ਨਹੀਂ ਹੈ, ਨਾਲ ਹੀ ਬੋਰਡ ਦੇ ਖਜ਼ਾਨਚੀ ਅਰੁਣ ਧੂਮਲ ਦਾ ਕਹਿਣਾ ਹੈ ਕਿ ਆਈ. ਪੀ. ਐੱਲ. ਨਾਲ ਚੀਨੀ ਕੰਪਨੀਆਂ ਤੋਂ ਆ ਰਹੇ ਧੰਨ ਨਾਲ ਭਾਰਤ ਨੂੰ ਹੀ ਫਾਇਦਾ ਹੋ ਰਿਹਾ ਹੈ, ਚੀਨ ਨੂੰ ਨਹੀਂ।
ਧੂਮਲ ਨੇ ਕਿਹਾ ਕਿ ਜ਼ਜ਼ਬਾਤੀ ਤੌਰ 'ਤੇ ਗੱਲ ਕਰਨ ਨਾਲ ਤਰਕ ਨਾਲ ਤਰਕ ਪਿੱਛੇ ਰਹਿ ਜਾਂਦਾ ਹੈ। ਸਾਨੂੰ ਸਮਝਣਾ ਹੋਵੇਗਾ ਕਿ ਅਸੀਂ ਚੀਨ ਦੇ ਹਿੱਤ ਲਈ ਚੀਨੀ ਕੰਪਨੀਆਂ ਦੇ ਸਹਿਯੋਗ ਦੀ ਗੱਲ ਕਰ ਰਹੇ ਹਾਂ ਜਾਂ ਭਾਰਤ ਦੇ ਹਿੱਤ ਦੇ ਲਈ ਚੀਨੀ ਕੰਪਨੀਆਂ ਤੋਂ ਮਦਦ ਲੈ ਰਹੇ ਹਾਂ। ਉਸ ਨੇ ਕਿਹਾ ਕਿ ਜਦੋਂ ਅਸੀਂ ਭਾਰਤ ਵਿਚ ਚੀਨੀ ਕੰਪਨੀਆਂ ਨੂੰ ਉਸ ਦੇ ਉਤਪਾਦ ਵੇਚਣ ਦੀ ਇਜਾਜ਼ਤ ਦਿੰਦੇ ਹਾਂ ਤਾਂ ਜੋ ਵੀ ਪੈਸਾ ਉਹ ਭਾਰਤੀ ਉਪਭੋਗਤਾ ਤੋਂ ਲੈ ਰਹੇ ਹਨ, ਉਸ ਵਿਚੋਂ ਕੁਝ ਬੀ. ਸੀ. ਸੀ. ਆਈ. ਨੂੰ ਬ੍ਰਾਂਡ ਪ੍ਰਚਾਰ ਦੇ ਲਈ ਦੇ ਰਹੇ ਹਨ ਅਤੇ ਬੋਰਡ ਭਾਰਤ ਸਰਕਾਰ ਨੂੰ 42 ਫੀਸਦੀ ਟੈਕਸ ਦੇ ਰਿਹਾ ਹੈ। ਇਸ ਲਈ ਭਾਰਤ ਦਾ ਫਾਇਦਾ ਹੋ ਰਿਹਾ ਹੈ, ਚੀਨ ਦਾ ਨਹੀਂ।
OPPO ਵੀ ਰਹਿ ਚੁੱਕਾ ਹੈ ਸਪਾਂਸਰ
ਪਿਛਲੇ ਸਾਲ ਸਤੰਬਰ ਤਕ ਮੋਬਾਈ ਕੰਪਨੀਆਂ OPPO ਭਾਰਤੀ ਕ੍ਰਿਕਟ ਟੀਮ ਦਾ ਸਪਾਂਸਰ ਸੀ ਪਰ ਉਸ ਤੋਂ ਬਾਅਦ ਬੈਂਗਲੁਰੂ ਸਥਿਤ Academic startup bayju ਨੇ ਚੀਨੀ ਕੰਪਨੀ ਦੀ ਜਗ੍ਹਾ ਲਈ। ਧੂਮਲ ਨੇ ਕਿਹਾ ਕਿ ਉਹ ਚੀਨੀ ਉਤਪਾਦਾਂ 'ਤੇ ਨਿਰਭਰਤਾ ਘੱਟ ਕਰਨ ਦੇ ਪੱਖ ਵਿਚ ਨਹੀਂ ਸੀ ਪਰ ਜਦੋਂ ਤਕ ਉਸ ਨੂੰ ਭਾਰਤ ਵਿਚ ਕਾਰੋਬਾਰ ਦੀ ਇਜਾਜ਼ਤ ਹੈ, ਆਈ. ਪੀ. ਐੱਲ. ਵਰਗੇ ਭਾਰਤੀ ਬ੍ਰਾਂਡ ਦਾ ਉਸ ਦੇ ਵੱਲੋਂ ਸਪਾਂਸਰ ਕੀਤੇ ਜਾਣ ਵਿਚ ਕੋਈ ਬੁਰਾਈ ਨਹੀਂ ਹੈ।