ਸ਼ਾਹਰੁਖ ਦੀ ਟੀਮ KKR ਨੂੰ ਵੱਡਾ ਝਟਕਾ, BCCI ਇਸ ਖਿਡਾਰੀ ਨੂੰ ਨਹੀਂ ਖੇਡਣ ਦੇਵੇਗੀ IPL 2020

01/13/2020 2:44:42 PM

ਨਵੀਂ ਦਿੱਲੀ : ਆਈ. ਪੀ. ਐੱਲ. 2020 ਸੀਜ਼ਨ ਸ਼ੁਰੂ ਹੋਣ 'ਚ ਹੁਣ ਕੁਝ ਹੀ ਸਮਾਂ ਬਾਕੀ ਹੈ। ਸਾਰੀਆਂ ਫ੍ਰੈਂਚਾਈਜ਼ੀਆਂ ਖਿਤਾਬ ਜਿੱਤਣ ਦੀ ਤਿਆਰੀ ਵਿਚ ਰੁੱਝੀਆਂ ਹਨ। ਉੱਥੇ ਹੀ ਕੋਲਕਾਤਾ ਨਾਈਟ ਰਾਈਡਰਜ਼ (ਕੇ. ਕੇ. ਆਰ.) ਲਈ ਬੁਰੀ ਖਬਰ ਸਾਹਮਣੇ ਆਈ ਹੈ। ਕੇ. ਕੇ. ਆਰ. ਨੇ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਦੇ ਆਕਸ਼ਨ ਵਿਚ ਇਕ ਅਜਿਹੇ ਖਿਡਾਰੀ ਨੂੰ 20 ਲੱਖ ਰੁਪਏ ਦੀ ਕੀਮਤ 'ਤੇ ਖਰੀਦਿਆ ਜੋ ਉਸ ਦੀ ਟੀਮ ਦੇ ਕੋਚ ਬ੍ਰੈਂਡਨ ਮੈਕੁਲਮ ਤੋਂ ਵੀ 10 ਸਾਲ ਵੱਡਾ ਹੈ। ਲੈਗ ਸਪਿਨਰ ਪ੍ਰਵੀਣ ਤਾਂਬੇ ਦੀ ਉਮਰ 48 ਸਾਲ ਤੋਂ ਵੱਧ ਹੈ। ਹਾਲਾਂਕਿ ਉਸ ਦੀ ਉਮਰ ਤੋਂ ਕਿਸੇ ਨੂੰ ਕੋਈ ਪਰੇਸ਼ਾਨੀ ਨਹੀਂ ਹੈ ਪਰ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਪ੍ਰਵੀਣ ਨੂੰ ਆਈ. ਪੀ. ਐੱਲ. ਸੀਜ਼ਨ 2020 ਖੇਡਣ ਦੀ ਇਜਾਜ਼ਤ ਨਹੀਂ ਦੇਵੇਗਾ। ਇਸ ਦਾ ਵੱਡਾ ਕਾਰਨ ਪ੍ਰਵੀਣ ਤਾਂਬੇ ਵੱਲੋਂ ਵਿਦੇਸ਼ੀ ਟੀ-10 ਲੀਗ ਵਿਚ ਹਿੱਸਾ ਲੈਣਾ ਹੈ।

ਪਵੀਣ ਤਾਂਬੇ ਨੇ ਤੋੜੀ ਬੀ. ਸੀ. ਸੀ. ਆਈ. ਦੀ ਇਹ ਪਾਲਿਸੀ
PunjabKesari

ਦਰਅਸਲ, ਪ੍ਰਵੀਣ ਤਾਂਬੇ ਦੇ ਆਈ. ਪੀ. ਐੱਲ. 2020 ਵਿਚ ਹਿੱਸਾ ਨਹੀਂ ਲੈਣ ਦੀ ਸਭ ਤੋਂ ਵੱਡੀ ਵਜ੍ਹਾ ਉਸ ਦੇ ਵੱਲੋਂ ਵਿਦੇਸ਼ੀ ਟੀ-10 ਲੀਗ ਵਿਚ ਹਿੱਸਾ ਲੈਣਾ ਹੈ। ਤਾਂਬੇ ਨੇ ਟੀ-10 ਲੀਗ ਵਿਚ ਹੈਟ੍ਰਿਕ ਵੀ ਲਈ ਸੀ ਅਤੇ ਕੀਰੇਨ ਪੋਲਾਰਡ ਅਤੇ ਫੈਬਿਅਨ ਵਰਗੇ ਧਾਕੜ ਬਾਲੇਬਾਜ਼ਾਂ ਨੂੰ ਪਵੇਲੀਅਨ ਭੇਜਿਆ ਸੀ। ਇੰਨਾ ਹੀ ਨਹੀਂ ਇਨ੍ਹਾਂ ਤਿੰਨਾਂ ਤੋਂ ਇਲਾਵਾ ਉਸ ਨੇ ਕ੍ਰਿਸ ਗੇਲ ਅਤੇ ਉਪੁਲ ਤਰੰਗਾ ਨੂੰ ਵੀ ਆਪਣਾ ਸ਼ਿਕਾਰ ਬਣਾਇਆ ਸੀ। ਇਸ ਮੈਚ ਵਿਚ ਤਾਂਬੇ ਨੇ 2 ਓਵਰਾਂ ਵਿਚ 15 ਦੌੜਾਂ ਦੇ ਕੇ 5 ਵਿਕਟਾਂ ਹਾਸਲ ਕੀਤੀਆਂ ਸੀ। ਬੀ. ਸੀ. ਸੀ. ਆਈ. ਦੇ ਕਾਨੂੰਨ ਮੁਤਾਬਕ ਕੋਈ ਵੀ ਭਾਰਤੀ ਖਾਡਰੀ ਬਿਨਾ ਸੰਨਿਆਸ ਲਏ ਦੁਨੀਆ ਦੀ ਕਿਸੇ ਵੀ ਲੀਗ ਵਿਚ ਹਿੱਸਾ ਨਹੀਂ ਲੈ ਸਕਦਾ।

ਆਈ. ਪੀ. ਐੱਲ. ਵਿਚ ਖੇਡੇ 38 ਮੈਚ
PunjabKesari

ਰਾਜਸਥਾਨ ਰਾਇਲਜ਼ ਨੇ 2013 ਵਿਚ ਪ੍ਰਵੀਣ ਤਾਂਬੇ ਨੂੰ ਆਪਣੇ ਨਾਲ ਸ਼ਾਮਲ ਕੀਤਾ ਸੀ। ਉਸ ਸਮੇਂ ਉਹ 41 ਸਾਲਾਂ ਦੇ ਸਨ। ਉਸ ਤੋਂ ਪਹਿਲਾਂ ਉਸ ਨੇ ਫਰਸਟ ਕਲਾਸ ਕ੍ਰਿਕਟ ਵੀ ਨਹੀਂ ਖੇਡੀ ਸੀ। ਉਸੇ ਸਾਲ ਉਹ ਚੈਂਪੀਅਨਜ਼ ਟੀ-20 ਲੀਗ ਵਿਚ ਸਭ ਤੋਂ ਵੱਧ ਵਿਕਟਾਂ ਲੈਣ ਵਾਲੇ ਗੇਂਦਬਾਜ਼ ਬਣੇ। ਉਸਨੇ 6.5 ਦੀ ਔਸਤ ਨਾਲ 12 ਵਿਕਟਾਂ ਲਈਆਂ ਸੀ। 2013 ਵਿਚ ਆਈ. ਪੀ. ਐੱਲ. ਤੋਂ ਬਾਅਦ ਉਸ ਨੇ ਫਰਸਟ ਕਲਾਸ ਵਿਚ ਡੈਬਿਊ ਕੀਤਾ। ਮੁੰਬਈ ਵੱਲੋਂ 2 ਫਰਸਟ ਕਲਾਸ ਅਤੇ 6 ਲਿਸਟ ਏ ਮੈਚ ਖੇਡੇ। ਉੱਥੇ ਹੀ ਆਈ. ਪੀ. ਐੱਲ. ਵਿਚ ਉਸ ਨੇ ਕੁਲ 38 ਮੈਚ ਖੇਡੇ ਹਨ।


Related News