BCCI ਅੰਡਰ-19 ਵਿਸ਼ਵ ਕੱਪ ਜੇਤੂ ਟੀਮ ਨੂੰ ਕ੍ਰਿਕਟ ਦੇ ਸਭ ਤੋਂ ਵੱਡੇ ਸਟੇਡੀਅਮ 'ਚ ਕਰੇਗੀ ਸਨਮਾਨਿਤ
Sunday, Feb 06, 2022 - 10:13 PM (IST)
ਨਵੀਂ ਦਿੱਲੀ- ਅੰਡਰ-19 ਵਿਸ਼ਵ ਕੱਪ ਦਾ ਖਿਤਾਬ ਜਿੱਤਣ ਵਾਲੀ ਭਾਰਤੀ ਟੀਮ ਨੂੰ ਦੇਸ਼ ਪਹੁੰਚਣ 'ਤੇ ਭਾਰਤੀ ਕ੍ਰਿਕਟ ਬੋਰਡ (ਬੀ. ਸੀ. ਸੀ. ਸੀ. ਆਈ.) ਅਹਿਮਦਾਬਾਦ ਵਿਚ ਸਨਮਾਨਿਤ ਕਰੇਗਾ। ਐਤਵਾਰ ਨੂੰ ਬੀ. ਸੀ. ਸੀ. ਆਈ. ਨੇ ਟੀਮ ਦੇ ਹਰੇਕ ਮੈਂਬਰ ਨੂੰ 40 ਲੱਖ ਰੁਪਏ ਜਦਕਿ ਸਹਿਯੋਗੀ ਸਟਾਫ ਦੇ ਹਰੇਕ ਮੈਂਬਰ ਨੂੰ 25 ਲੱਖ ਰੁਪਏ ਦਾ ਨਕਦ ਪੁਰਸਕਾਰ ਦੇਣ ਦਾ ਐਲਾਨ ਕੀਤਾ ਸੀ। ਸ਼ਨੀਵਾਰ ਨੂੰ ਫਾਈਨਲ ਵਿਚ ਇੰਗਲੈਂਡ 'ਤੇ ਜਿੱਤ ਦਰਜ ਕਰਨ ਤੋਂ ਬਾਅਦ ਭਾਰਤੀ ਦਲ ਨੇ ਭਾਰਤੀ ਹਾਈ ਕਮਿਸ਼ਨਰ ਨਾਲ ਮੁਲਾਕਾਤ ਕੀਤੀ।
ਇਹ ਖ਼ਬਰ ਪੜ੍ਹੋ- IND v WI : ਭਾਰਤ ਨੇ ਵੈਸਟਇੰਡੀਜ਼ ਨੂੰ 6 ਵਿਕਟਾਂ ਨਾਲ ਹਰਾਇਆ
ਕੈਰੇਬੀਆ ਵਿਚ ਸਫਲਤਾ ਦਾ ਜਸ਼ਨ ਮਨਾਉਣ ਦਾ ਜ਼ਿਆਦਾ ਸਮਾਂ ਨਹੀਂ ਹੈ ਅਤੇ ਟੀਮ ਐਤਵਾਰ ਨੂੰ ਸ਼ਾਮ ਭਾਰਤ ਦੇ ਲਈ ਰਵਾਨਾ ਹੋਵੇਗੀ। ਟੀਮ ਐਮਸਟਰਡਮ ਅਤੇ ਬੈਂਗਲੁਰੂ ਹੁੰਦੇ ਹੋਏ ਅਹਿਮਦਾਬਾਦ ਪਹੁੰਚੇਗੀ। ਭਾਰਤੀ ਸੀਨੀਅਰ ਟੀਮ ਵੀ ਅਜੇ ਅਹਿਮਦਾਬਾਦ ਵਿਚ ਵੈਸਟਇੰਡੀਜ਼ ਦੇ ਵਿਰੁੱਧ ਤਿੰਨ ਵਨ ਡੇ ਅੰਤਰਰਾਸ਼ਟਰੀ ਮੈਚਾਂ ਦੀ ਸੀਰੀਜ਼ ਖੇਡ ਰਹੀ ਹੈ। ਸੀਨੀਅਰ ਟੀਮ ਜੈਵਿਕ ਰੂਪ ਨਾਲ ਸੁਰੱਖਿਆ ਮਾਹੌਲ ਵਿਚ ਹੈ ਅਤੇ ਅਜੇ ਇਹ ਨਹੀਂ ਪਤਾ ਕਿ ਅੰਡਰ-19 ਖਿਡਾਰੀਆਂ ਨੂੰ ਸੀਨੀਅਰ ਕ੍ਰਿਕਟਰਾਂ ਦੇ ਨਾਲ ਗੱਲਬਾਤ ਕਰਨ ਦਾ ਮੌਕਾ ਮਿਲੇਗਾ ਜਾਂ ਨਹੀਂ।
ਇਹ ਖ਼ਬਰ ਪੜ੍ਹੋ- IND v WI : ਇਤਿਹਾਸਕ ਵਨ ਡੇ ਮੈਚ 'ਚ ਚਾਹਲ ਨੇ ਬਣਾਇਆ ਇਹ ਰਿਕਾਰਡ
ਬੀ. ਸੀ. ਸੀ. ਆਈ. ਅਧਿਕਾਰੀ ਨੇ ਕਿਹਾ ਕਿ ਲੜਕਿਆਂ ਦਾ ਪ੍ਰੋਗਰਾਮ ਬਹੁਤ ਵਿਅਸਤ ਰਿਹਾ ਤੇ ਉਨ੍ਹਾਂ ਨੇ ਆਰਾਮ ਕਰਨ ਕਰਨ ਦਾ ਬੇਹੱਦ ਘੱਟ ਸਮਾਂ ਮਿਲਿਆ ਹੈ। ਭਾਰਤ ਪਹੁੰਚਣ ਤੋਂ ਬਾਅਦ ਉਨ੍ਹਾਂ ਨੂੰ ਆਰਾਮ ਕਰਨ ਦਾ ਕੁਝ ਮੌਕਾ ਮਿਲੇਗਾ। ਫਾਈਨਲ ਵਿਚ ਜਿੱਤ ਦਰਜ ਕਰਨ ਤੋਂ ਬਾਅਦ ਟੀਮ ਐਂਟੀਗਾ ਤੋਂ ਗੁਆਨਾ ਰਵਾਨਾ ਹੋਈ, ਜਿੱਥੇ ਭਾਰਤੀ ਹਾਈ ਕਮਿਸ਼ਨਰ ਕੇਜੇ ਸ਼੍ਰੀਨਿਵਾਸ ਨੇ ਉਨ੍ਹਾਂ ਨੂੰ ਸਨਮਾਨਿਤ ਕੀਤਾ ਜੋ ਕ੍ਰਿਕਟ ਪ੍ਰਸ਼ੰਸਕ ਹਨ। ਥੱਕੇ ਹੋਣ ਦੇ ਬਾਵਜੂਦ ਭਾਰਤੀ ਖਿਡਾਰੀਆਂ ਨੇ ਸਮਾਰੋਹ ਵਿਚ ਮੌਜੂਦਾ ਵੈਸਟਇੰਡੀਜ਼ ਦੇ ਸਾਬਕਾ ਮਹਾਨ ਤੇਜ਼ ਗੇਂਦਬਾਜ਼ ਸਰ ਕਰਟਲੀ ਐਂਬਰੋਜ ਦੇ ਨਾਲ ਤਸਵੀਰਾਂ ਖਿਚਾਰੀਆਂ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।