ਅੰਡਰ 19 ਟੀਮ ਨੂੰ ਨਕਦ ਪੁਰਸਕਾਰ ਦੇਵੇਗਾ BCCI
Tuesday, Jan 30, 2018 - 04:00 PM (IST)

ਨਵੀਂ ਦਿੱਲੀ, (ਬਿਊਰੋ)— ਬੀ.ਸੀ.ਸੀ.ਆਈ. ਅੰਡਰ-19 ਵਿਸ਼ਵ ਕੱਪ ਫਾਈਨਲ 'ਚ ਪਹੁੰਚੀ ਭਾਰਤੀ ਟੀਮ ਨੂੰ ਨਕਦ ਪੁਰਸਕਾਰ ਦੇਵੇਗਾ। ਕਾਰਜਵਾਹਕ ਪ੍ਰਧਾਨ ਸੀ.ਕੇ. ਖੰਨਾ ਨੇ ਅੱਜ ਇਸ ਦਾ ਐਲਾਨ ਕੀਤਾ ਹੈ। ਨਿਊਜ਼ੀਲੈਂਡ ਦੇ ਕ੍ਰਾਈਸਟਚਰਚ 'ਚ ਹੋਏ ਸੈਮੀਫਾਈਨਲ 'ਚ ਪਾਕਿਸਤਾਨ ਨੂੰ ਹਰਾ ਕੇ ਭਾਰਤ ਨੇ ਖਿਤਾਬੀ ਮੁਕਾਬਲੇ 'ਚ ਜਗ੍ਹਾ ਬਣਾਈ ਹੈ।
ਖੰਨਾ ਨੇ ਕਿਹਾ, ''ਮੈਂ ਪੂਰੀ ਟੀਮ ਅਤੇ ਕੋਚ ਰਾਹੁਲ ਦ੍ਰਾਵਿੜ ਨੂੰ ਵਧਾਈ ਦੇਣਾ ਚਾਹੁੰਦਾ ਹਾਂ। ਅਗਲੀ ਪੀੜ੍ਹੀ ਦੇ ਕ੍ਰਿਕਟਰਾਂ ਨੂੰ ਤਿਆਰ ਕਰਨ 'ਚ ਰਾਹੁਲ ਦਾ ਯੋਗਦਾਨ ਸ਼ਲਾਘਾਯੋਗ ਰਿਹਾ ਹੈ। ਉਨ੍ਹਾਂ ਦੀ ਬਦੌਲਤ ਸਾਨੂੰ ਪ੍ਰਤਿਭਾਸ਼ਾਲੀ ਕ੍ਰਿਕਟਰਾਂ ਦਾ ਪੂਲ ਮਿਲ ਗਿਆ ਹੈ।'' ਉਨ੍ਹਾਂ ਕਿਹਾ, ''ਬੀ.ਸੀ.ਸੀ.ਆਈ. ਉਨ੍ਹਾਂ ਨੂੰ ਨਕਦ ਪੁਰਸਕਾਰ ਦੇਵੇਗਾ ਅਤੇ ਸਨਮਾਨਤ ਕਰੇਗਾ।''