ਬੀ. ਸੀ. ਸੀ. ਆਈ. ਉਮਰ-ਧੋਖਾਧੜੀ ਰੋਕਣ ਲਈ ਕਰੇਗਾ ਸਕ੍ਰੀਨਿਗ ਏਜੰਸੀ ਨਿਯੁਕਤ
Monday, Aug 04, 2025 - 12:58 PM (IST)

ਮੁੰਬਈ– ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਉਮਰ-ਧੋਖਾਧੜੀ ਰੋਕਣ ਤੇ ਖਿਡਾਰੀਆਂ ਦੀਆਂ ਯੋਗਤਾਵਾਂ ਦੀ ਪੁਸ਼ਟੀ ਕਰਨ ਲਈ ਇਕ ਬਾਹਰੀ ਏਜੰਸੀ ਨੂੰ ਨਿਯੁਕਤ ਕਰਨ ਜਾ ਰਿਹਾ ਹੈ। ਹਾਲ ਹੀ ਵਿਚ ਇਕ ਆਰ. ਐੱਫ. ਪੀ. ਜਾਰੀ ਕੀਤੀ ਗਈ ਹੈ, ਜਿਸ ਵਿਚ ਪੁਸ਼ਟੀ ਸੇਵਾਵਾਂ ਪ੍ਰਦਾਨ ਕਰਨ ਲਈ ਵੱਕਾਰੀ ਸੰਸਥਾਵਾਂ ਤੋਂ ਟੈਂਡਰਾਂ ਮੰਗੇ ਗਏ ਹਨ। ਇਸ ਆਊਟਸੋਰਸ ਏਜੰਸੀ ਦੇ ਅਗਸਤ ਦੇ ਅੰਤ ਤੱਕ ਸਥਾਪਤ ਹੋਣ ਦੀ ਉਮੀਦ ਹੈ। ਅਜਿਹਾ ਮੰਨਿਆ ਜਾ ਰਿਹਾ ਹੈ ਕਿ ਇਹ ਮਾਮਲਾ ਖਿਡਾਰੀਆਂ ਵੱਲੋਂ ਪੇਸ਼ ਕੀਤੇ ਗਏ ਦਸਤਾਵੇਜ਼ਾਂ ਜਾਂ ਪ੍ਰਮਾਣ ਪੱਤਰਾਂ ਦੇ ਸ਼ੱਕੀ ਹੋਣ ਨਾਲ ਸਬੰਧਤ ਹੈ।