ਲੋਢਾ ਕਮੇਟੀ ਦੀਆਂ ਸਿਫਾਰਸ਼ਾਂ ''ਤੇ ਬੀ.ਸੀ.ਸੀ.ਆਈ. ਦੀ ਵਿਸ਼ੇਸ਼ ਕਮੇਟੀ ''ਚ ਇਹ ਦਿਗਜ ਵੀ ਸ਼ਾਮਲ

06/28/2017 4:10:52 PM

ਨਵੀਂ ਦਿੱਲੀ— ਬੀ.ਸੀ.ਸੀ.ਆਈ. ਦੇ ਉੱਚ ਅਧਿਕਾਰੀ ਰਾਜੀਵ ਸ਼ੁਕਲਾ ਅਤੇ ਸਾਬਕਾ ਭਾਰਤੀ ਕਪਤਾਨ ਸੌਰਵ ਗਾਂਗੁਲੀ ਨੂੰ ਬੋਰਡ ਦੀ 7 ਮੈਂਬਰੀ ਕਮੇਟੀ 'ਚ ਸ਼ਾਮਲ ਕੀਤਾ ਗਿਆ ਜੋ ਲੋਢਾ ਕਮੇਟੀ ਦੇ ਕੁਝ ਵਿਵਾਦਮਈ ਸੁਧਾਰਵਾਦੀ ਕੰਮਾਂ ਨੂੰ ਵੇਖਣਗੇ ਜਿਨ੍ਹਾਂ ਦਾ ਸੂਬਾ ਇਕਾਈਆਂ ਨੇ ਵਿਰੋਧ ਕੀਤਾ ਹੈ। ਪੈਨਲ ਦੇ ਹੋਰ ਮੈਂਬਰ ਟੀ.ਸੀ. ਮੈਥਿਊ (ਕੇਰਲ ਕ੍ਰਿਕਟ), ਏ ਭੱਟਾਆਚਾਰਿਆ (ਪੂਰਬੀ ਪ੍ਰਤੀਨਿਧੀ), ਜੈ ਸ਼ਾਹ (ਗੁਜਰਾਤ ਕ੍ਰਿਕਟ ਸੰਘ), ਬੀ.ਸੀ.ਸੀ.ਆਈ. ਫ਼ੰਡ ਪ੍ਰਧਾਨ ਅਨਿਰੁਧ ਚੌਧਰੀ ਅਤੇ ਬੀ.ਸੀ.ਸੀ.ਆਈ. ਦੇ ਕਾਰਜਕਾਰੀ ਸਕੱਤਰ ਅਮਿਤਾਬ ਚੌਧਰੀ ਹੋਣਗੇ। ਕਮੇਟੀ ਨੂੰ ਅਧਿਕਾਰ ਦਿੱਤਾ ਗਿਆ ਹੈ ਕਿ ਉਹ ਬੀ.ਸੀ.ਸੀ.ਆਈ. ਦੀ ਆਮ ਸਭਾ ਦੇ ਵਿਚਾਰ ਲਈ ਉਪਰੋਕਤ ਆਦੇਸ਼ ਦੇ ਸੰਦਰਭ 'ਚ ਕੁਝ ਗੰਭੀਰ ਮੁੱਦਿਆਂ ਦੀ ਪਛਾਣ ਕਰੇ ਜਿਸ ਨੂੰ ਮਾਨਯੋਗ ਸੁਪਰੀਮ ਕੋਰਟ ਨੂੰ ਵੀ ਸੌਂਪਿਆ ਜਾ ਸਕੇ।
ਕੱਲ ਮੁੰਬਈ 'ਚ ਬੀ.ਸੀ.ਸੀ.ਆਈ. ਦੀ ਆਮ ਸਭਾ ਦੀ ਵਿਸ਼ੇਸ਼ ਬੈਠਕ 'ਚ ਕਮੇਟੀ ਦੇ ਗਠਨ ਦਾ ਫ਼ੈਸਲਾ ਕੀਤਾ ਗਿਆ ਸੀ। ਬੀ.ਸੀ.ਸੀ.ਆਈ. ਨੇ ਬਿਆਨ 'ਚ ਕਿਹਾ, ''ਇਸ ਮਾਮਲੇ 'ਚ ਸੁਣਵਾਈ (ਸੁਪਰੀਮ ਕੋਰਟ 'ਚ) ਦੀ ਅਗਲੀ ਤਾਰੀਕ 14 ਜੁਲਾਈ 2017 ਤੈਅ ਕੀਤੀ ਗਈ ਹੈ, ਇਸ ਤੱਥ ਨੂੰ ਧਿਆਨ 'ਚ ਰੱਖਦੇ ਹੋਏ ਕਮੇਟੀ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਅਪਣੀ ਬੈਠਕ ਲਈ ਛੇਤੀ ਕੋਈ ਤਾਰੀਕ ਤੈਅ ਕਰੇ ਜਿਸ ਨਾਲ ਕਿ ਉਪਰੋਕਤ ਕੰਮ ਦੀ ਲੋੜ ਅਨੁਸਾਰ ਜਾਣਾ ਪੱਕਾ ਹੋਵੇ ਅਤੇ ਇਸ ਦੀ ਲਿਖਿਤ ਰਿਪੋਰਟ 10 ਜੁਲਾਈ 2017 ਤੋਂ ਪਹਿਲਾਂ ਦਿੱਤੀ ਜਾ ਸਕੇ ਜਿਸ ਨਾਲ ਕਿ ਆਮ ਸਭਾ ਇਸ 'ਤੇ ਵਿਚਕਾਰ ਕਰ ਸਕੇ ਅਤੇ ਉਪਰੋਕਤ ਸੁਣਵਾਈ ਤੋਂ ਪਹਿਲਾਂ ਇਸ ਨੂੰ ਅੰਤਿਮ ਰੂਪ ਦਿਤਾ ਜਾ ਸਕੇ।''


Related News