ਏਸ਼ੀਆ ਇਲੈਵਨ ਟੀਮ ਲਈ BCCI ਨੇ ਭੇਜੇ ਨਾਂ, ਕੋਹਲੀ-ਧਵਨ ਸਣੇ ਇਹ ਵੱਡੇ ਖਿਡਾਰੀ ਮਚਾਉਣਗੇ ਧਮਾਲ

02/22/2020 12:11:23 PM

ਸਪੋਰਟਸ ਡੈਸਕ— ਬੀ. ਸੀ. ਸੀ. ਆਈ ਪ੍ਰਧਾਨ ਸੌਰਵ ਗਾਂਗੁਲੀ ਨੇ ਬੰਗਲਾਦੇਸ਼ ਕ੍ਰਿਕਟ ਬੋਰਡ ਨੂੰ ਏਸ਼ੀਆ ਇਲੈਵਨ ਟੀਮ ਲਈ ਵਿਰਾਟ ਕੋਹਲੀ, ਸ਼ਿਖਰ ਧਵਨ, ਮੁਹੰਮਦ ਸ਼ਮੀ ਅਤੇ ਕੁਲਦੀਪ ਯਾਦਵ ਦੇ ਨਾਮ ਭੇਜੇ ਹਨ। ਬੰਗਲਾਦੇਸ਼ ਆਪਣੇ ਸੰਸਥਾਪਕ ਸ਼ੇਖ ਮੁਜੀਬਰ ਰਹਿਮਾਨ ਦੀਆਂ 100ਵੀਂ ਵਰ੍ਹੇਗੰਢ 'ਤੇ ਏਸ਼ੀਆ ਇਲੈਵਨ ਅਤੇ ਵਰਲਡ ਇਲੈਵਨ ਦੇ ਵਿਚਾਲੇ ਢਾਕਾ 'ਚ ਸ਼ੇਰ-ਏ-ਬੰਗਲਾ ਸਟੇਡੀਅਮ 'ਚ ਦੋ ਟੀ-20 ਮੈਚ ਕਰਾਵਾ ਰਹੀ ਹੈ ਜੋ 18 ਅਤੇ 21 ਮਾਰਚ ਨੂੰ ਖੇਡੇ ਜਾਣਗੇ। ਮਾਮਲੇ ਨਾਲ ਜੁੜੇ ਇਕ ਸੂਤਰ ਨੇ ਆਈ. ਏ. ਐੱਨ. ਐੱਸ  ਦੇ ਹਵਾਲੇ ਤੋਂ ਕਿਹਾ ਕਿ ਗਾਂਗੁਲੀ ਨੇ ਖਿਡਾਰੀਆਂ ਦੀ ਉਪਲਬੱਧਤਾ ਨੂੰ ਦੇਖਣ ਤੋਂ ਬਾਅਦ ਹੀ ਬੀ. ਸੀ. ਬੀ. ਨੂੰ ਨਾਂ ਭੇਜੇ ਹਨ।

PunjabKesari

ਸੂਤਰ ਨੇ ਦੱਸਿਆ, ਖਿਡਾਰੀਆਂ ਦੀ ਉਪਲਬੱਧਤਾ ਦੇਖਣ ਤੋਂ ਬਾਅਦ ਹੀ ਗਾਂਗੁਲੀ ਨੇ ਬੀ. ਸੀ. ਬੀ. ਨੂੰ ਨਾਂ ਭੇਜੇ ਹਨ। ਕੋਹਲੀ, ਸ਼ਮੀ, ਧਵਨ ਅਤੇ ਕੁਲਦੀਪ ਏਸ਼ੀਆ ਇਲੈਵਨ ਦੀ ਟੀਮ ਦਾ ਤਰਜਮਾਨੀ ਕਰਨਗੇ। ਨਾਮਾਂ ਨੂੰ ਭੇਜੇ ਹੋਏ ਕੁਝ ਸਮਾਂ ਹੋ ਚੁੱਕਿਆ ਹੈ, ਕਿਉਂਕਿ ਬੰਗਲਾਦੇਸ਼ ਬੋਰਡ ਨੂੰ ਟੀਮ ਤਿਆਰ ਕਰਨ ਲਈ ਬੀ ਸੀਸੀ ਆਈ ਤੋਂ ਖਿਡਾਰੀਆਂ ਦੀ ਸੂਚੀ ਚਾਹੀਦੀ ਹੈ ਸੀ। ਸ਼ੁਰੂਆਤ 'ਚ ਕੁਝ ਸ਼ੱਕ ਸੀ ਕਿ ਕਿਹੜੇ ਖਿਡਾਰੀ ਇਸ 'ਚ ਖੇਡਣਗੇ ਕਿਉਂਕਿ ਉਪ-ਮਹਾਦੀਪ ਦਾ ਹਿੱਸਾ ਹੋਣ ਦੇ ਲਿਹਾਜ ਨਾਲ ਪਾਕਿਸਤਾਨ ਦੇ ਖਿਡਾਰੀ ਵੀ ਟੀਮ 'ਚ ਖੇਡਣਗੇ ਅਤੇ ਇਸ ਸਮੇਂ ਭਾਰਤ-ਪਾਕਿਸਤਾਨ ਦੇ ਰਿਸ਼ਤੇ ਠੀਕ ਨਹੀਂ ਹਨ।

PunjabKesari

ਬੀ. ਸੀ. ਸੀ. ਆਈ. ਦੇ ਸਹਾਇਕ ਸਕੱਤਰ ਜਏਸ਼ ਜਾਰਜ ਨੇ ਸਪੱਸ਼ਟ ਕਰ ਦਿੱਤਾ ਸੀ ਕਿ ਇਸ ਮੈਚ ਲਈ ਪਾਕਿਸਤਾਨ ਦੇ ਖਿਡਾਰੀਆਂ ਨੂੰ ਸੱਦਾ ਨਹੀਂ ਭੇਜਿਆ ਗਿਆ ਹੈ। ਉਨ੍ਹਾਂ ਨੇ ਕਿਹਾ ਸੀ, ਸਾਨੂੰ ਜੋ ਪਤਾ ਚੱਲਿਆ ਹੈ ਉਹ ਇਹ ਹੈ ਕਿ ਏਸ਼ੀਆਂ ਇਲੈਵਨ 'ਚ ਕੋਈ ਵੀ ਪਾਕਿਸਤਾਨੀ ਖਿਡਾਰੀ ਨਹੀਂ ਹੋਵੇਗਾ। ਇਹੀ ਸੰਦੇਸ਼ ਹੈ।

PunjabKesariਪਾਕਿਸਤਾਨ ਕ੍ਰਿਕਟ ਬੋਰਡ  (ਪੀ. ਸੀ. ਬੀ.) ਨੇ ਹਾਲਾਂਕਿ ਕਿਹਾ ਸੀ ਕਿ ਇਹ ਬੀ ਸੀ ਬੀ ਵਲੋਂ ਪੀ ਸੀ ਬੀ 'ਤੇ ਬੀ. ਸੀ. ਸੀ. ਆਈ. ਨੂੰ ਤਰਜੀਹ ਦੇਣ ਦੀ ਗੱਲ ਨਹੀਂ ਹੈ। ਸਗੋਂ ਪਾਕਿਸਤਾਨੀ ਖਿਡਾਰੀਆਂ ਨੇ ਹੀ ਇਸ ਮੈਚ ਤੋਂ ਆਪਣੇ ਆਪ ਨੂੰ ਦੂਰ ਰੱਖਿਆ ਹੈ, ਕਿਉਂਕਿ ਉਹ ਪਾਕਿਸਤਾਨ ਸੁਪਰ ਲੀਗ 'ਚ ਵਿਅਸਤ ਰਹਿਣਗੇ।


Related News