IPL ਨੀਲਾਮੀ ਨੂੰ ਧਿਆਨ 'ਚ ਰਖਦੇ ਹੋਏ ਰਣਜੀ ਟਰਾਫੀ ਤੋਂ ਪਹਿਲਾਂ ਮੁਸ਼ਤਾਕ ਅਲੀ ਟਰਾਫੀ ਕਰਾ ਸਕਦਾ ਹੈ BCCI
Monday, Nov 16, 2020 - 11:50 AM (IST)
ਨਵੀਂ ਦਿੱਲੀ— ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ-14) ਦੇ ਖਿਡਾਰੀਆਂ ਦੀ ਨੀਲਾਮੀ ਨੂੰ ਦੇਖਦੇ ਹੋਏ ਕੋਵਿਡ-19 ਕਾਰਨ ਸੋਧੇ ਹੋਏ ਘਰੇਲੂ ਸੈਸ਼ਨ ਦੀ ਸ਼ੁਰੂਆਤ ਜਨਵਰੀ 'ਚ ਸਈਅਦ ਮੁਸ਼ਤਾਕ ਅਲੀ ਟਰਾਫੀ ਦੇ ਨਾਲ ਰਾਸ਼ਟਰੀ ਟੀ-20 ਚੈਂਪੀਅਨਸ਼ਿਪ ਵੀ ਕਰਾ ਸਕਦਾ ਹੈ। ਪਤਾ ਲੱਗਾ ਹੈ ਕਿ ਬੀ. ਸੀ. ਸੀ. ਆਈ. ਪਹਿਲਾਂ ਹੀ ਉਨ੍ਹਾਂ ਕੂਝ ਸੂਬਿਆਂ ਦੇ ਸੰਘਾਂ ਨੂੰ ਸੰਕੇਤ ਦੇ ਚੁੱਕਾ ਹੈ ਜਿੱਥੇ ਕਈ ਮੈਦਾਨ ਤੇ ਫਾਈਵ ਸਟਾਰ ਹੋਟਲ ਹਨ ਜਿਸ ਨਾਲ ਘੱਟੋ-ਘੱਟ ਤਿੰਨ ਟੀਮਾਂ ਲਈ ਜੈਵਿਕ ਤੌਰ 'ਤੇ ਸੁਰੱਖਿਅਤ ਮਾਹੌਲ ਤਿਆਰ ਕੀਤਾ ਜਾ ਸਕੇ।
ਇਹ ਵੀ ਪੜ੍ਹੋ - ਗੌਤਮ ਗੰਭੀਰ ਨੇ ਘੇਰਿਆ ਕੇਜਰੀਵਾਲ, ਕਿਹਾ- 'ਕੋਰੋਨਾ ਰੋਕਣ 'ਚ ਅਸਫਲ' ਹੁਣ ਅਮਿਤ ਸ਼ਾਹ ਬਚਾਉਣਗੇ ਦਿੱਲੀ
ਇਕ ਸੂਬਾ ਇਕਾਈ ਦੇ ਅਧਿਕਾਰ ਨੇ ਨਾਂ ਜ਼ਾਹਰ ਨਹੀਂ ਕਰਨ 'ਤੇ ਪੱਤਰਕਾਰਾਂ ਨੂੰ ਦੱਸਿਆ, ''ਹਾਂ, ਇਸ ਸਾਲ ਦੀ ਆਈ. ਪੀ. ਐੱਲ. ਦੀ ਨੀਲਾਮੀ ਘੱਟੋ-ਘੱਟ ਦੋ ਜਾਂ ਤਿੰਨ ਟੀਮਾਂ ਲਈ ਮਹੱਤਵਪੂਰਨ ਹੈ ਜਿਨ੍ਹਾਂ ਕੋਲ ਕਾਫੀ ਚੰਗੇ ਖਿਡਾਰੀ ਨਹੀਂ ਹਨ। ਇਸ ਲਈ ਇਹ ਤਰਕਸੰਗਤ ਹੈ ਕਿ ਮੁਸ਼ਤਾਕ ਅਲੀ ਟਰਾਫੀ ਦਾ ਆਯੋਜਨ ਰਣਜੀ ਟਰਾਫੀ ਤੋਂ ਪਹਿਲਾਂ ਹੋਵੇ। ਬੀ. ਸੀ. ਸੀ. ਆਈ. ਦਾ ਕਹਿਣਾ ਹੈ ਕਿ ਮੁਸ਼ਤਾਕ ਅਲੀ ਟਰਾਫੀ ਦਾ ਆਯੋਜਨ ਦੋ ਹਫਤੇ ਦੀ ਵਿੰਡੋ ਦੇ ਦੌਰਾਨ ਹੋ ਸਕਦਾ ਹੈ ਅਤੇ ਇਸ ਦੇ ਬਾਅਦ ਰਣਜੀ ਟਰਾਫੀ ਸ਼ੁਰੂ ਹੋਵੇਗੀ।