BCCI ਨੇ ਕੌਮਾਂਤਰੀ ਤੇ ਘਰੇਲੂ ਮੈਚਾਂ ਲਈ ਆਕਾਸ਼ਵਾਣੀ ਨਾਲ ਕੀਤੀ ਸਾਂਝੇਦਾਰੀ

09/10/2019 5:39:54 PM

ਨਵੀਂ ਦਿੱਲੀ— ਬੀ. ਸੀ. ਸੀ. ਆਈ. ਨੇ ਰਾਸ਼ਟਰੀ ਕ੍ਰਿਕਟ ਟੀਮ ਦੇ ਭਾਰਤ ਵਿਚ ਖੇਡੇ ਜਾਣ ਵਾਲੇ ਮੁਕਾਬਲਿਆਂ ਤੇ ਘਰੇਲੂ ਮੈਚਾਂ ਦੇ ਰੇਡੀਓ 'ਤੇ ਸਿੱਧੇ ਪ੍ਰਸਾਰਣ ਲਈ ਆਕਾਸ਼ਵਾਣੀ (ਏ. ਆਈ. ਆਰ.) ਨਾਲ ਦੋ ਸਾਲ ਦਾ ਕਰਾਰ ਕੀਤਾ ਹੈ। ਮੰਗਲਵਾਰ ਨੂੰ ਹੋਏ ਇਸ ਐਲਾਨ ਦੇ ਤਹਿਤ ਦੇਸ਼ ਦੇ ਲੱਖਾਂ ਦਰਸ਼ਕਾਂ ਨੂੰ ਆਕਾਸ਼ਵਾਣੀ 'ਤੇ ਰੇਡੀਓ ਕੁਮੈਂਟਰੀ ਰਾਹੀਂ ਮੈਚ ਦਾ ਸਿੱਧਾ ਪ੍ਰਸਾਰਣ ਸੁਣਨ ਨੂੰ ਮਿਲੇਗਾ।

PunjabKesari

ਆਡੀਓ ਕੁਮੈਂਟਰੀ ਦੀ ਸ਼ੁਰੂਆਤ 15 ਸਤੰਬਰ ਨੂੰ ਧਰਮਸ਼ਾਲਾ ਵਿਚ ਦੱਖਣੀ ਅਫਰੀਕਾ ਵਿਰੁੱਧ ਭਾਰਤ ਦੀ ਆਗਾਮੀ ਟੀ-10 ਕੌਮਾਂਤਰੀ ਲੜੀ ਦੇ ਪਹਿਲੇ ਮੁਕਾਬਲੇ ਤੋਂ ਹੋਵੇਗੀ। ਕੌਮਾਂਤਰੀ ਮੈਚਾਂ ਦੇ ਇਲਾਵਾ ਆਕਾਸ਼ਵਾਣੀ  ਪੁਰਸ਼ਾਂ ਤੇ ਮਹਿਲਾਵਾਂ ਦੇ ਘਰੇਲੂ ਟੂਰਨਾਮੈਂਟਾਂ ਲਈ ਵੀ ਇਹ ਸੇਵਾ ਪ੍ਰਦਾਨ ਕਰੇਗਾ। ਦੋ ਸਾਲ ਦਾ ਇਹ ਸਮਝੌਤਾ 10 ਸਤੰਬਰ 2019 ਤੋਂ 31 ਅਗਸਤ 2021 ਤਕ ਚੱਲੇਗਾ। ਇਸ ਸਾਂਝੇਦਾਰੀ ਦੇ ਤਹਿਤ ਰਣਜੀ ਟਰਾਫੀ, ਈਰਾਨੀ ਟਰਾਫੀ, ਦੇਵਧਰ ਟਰਾਫੀ, ਸੱਯਦ ਮੁਸ਼ਤਾਕ ਅਲੀ ਟਰਾਫੀ ਤੇ ਮਹਿਲਾ ਚੈਲੰਜਰ ਵਰਗੀਆਂ ਲੜੀਆਂ ਦੀ ਕਵਰੇਜ ਸ਼ਾਮਲ ਹੈ।


Related News