BCCI ਨੇ IPL ਮੀਡੀਆ ਅਧਿਕਾਰਾਂ ਲਈ ਰੱਖਿਆ 33 ਹਜ਼ਾਰ ਕਰੋੜ ਰੁਪਏ ਦਾ ਆਧਾਰ ਮੁੱਲ
Wednesday, Mar 30, 2022 - 11:15 PM (IST)
ਨਵੀਂ ਦਿੱਲੀ- ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਨੇ ਆਈ. ਪੀ. ਐੱਲ. ਦੇ ਮੀਡੀਆ ਅਧਿਕਾਰਾਂ ਲਈ 33,000 ਕਰੋੜ ਰੁਪਏ ਦਾ ਆਧਾਰ ਮੁੱਲ ਨਿਰਧਾਰਿਤ ਕੀਤਾ ਹੈ। ਇਸ ਵਾਰ ਓਵਰਆਲ ਬੋਲੀ ਦਾ ਕੋਈ ਬਦਲ ਨਹੀਂ ਹੈ, ਜਿਸ ਦੇ ਮਾਧਿਅਮ ਨਾਲ ਸਟਾਰ ਸਪੋਰਟਸ ਨੇ ਮੌਜੂਦਾ 2018-2022 ਚੱਕਰ ਦੇ ਮੀਡੀਆ ਅਧਿਕਾਰ ਹਾਸਲ ਕੀਤੇ ਸਨ। ਬੀ. ਸੀ. ਸੀ. ਆਈ. ਵੱਲੋਂ ਜਾਰੀ ਆਈ. ਟੀ. ਟੀ. ਮੁਤਾਬਕ ਬੰਡਲ-ਏ ਭਾਰਤੀ ਉੱਪ ਮਹਾਦੀਪ ਦੇ ਟੈਲੀਵਿਯਨ ਅਧਿਕਾਰਾਂ ਲਈ ਹੈ ਤੇ ਸਿਰਫ ਭਾਰਤੀ ਉੱਪ ਮਹਾਦੀਪ ’ਚ ਪ੍ਰਸਾਰਣ ਲਈ ਬੀ. ਸੀ. ਸੀ. ਆਈ. ਨੂੰ 49 ਕਰੋੜ ਰੁਪਏ ਪ੍ਰਤੀ ਮੈਚ ਮਿਲਣਗੇ।
ਇਹ ਖ਼ਬਰ ਪੜ੍ਹੋ- ਪੁਰਤਗਾਲ ਨੇ ਕੀਤਾ ਕੁਆਲੀਫਾਈ, ਰੋਨਾਲਡੋ ਨੂੰ ਮਿਲਿਆ ਫੀਫਾ ਵਿਸ਼ਵ ਕੱਪ ਜਿੱਤਣ ਦਾ ਇਕ ਹੋਰ ਮੌਕਾ
ਯਾਨੀ ਕੁੱਲ ਮਿਲਾ ਕੇ 5 ਸਾਲ ਤੱਕ ਇਸ ਤੋਂ ਲਗਭਗ 18,130 ਕਰੋੜ ਰੁਪਏ ਮਿਲਣਗੇ। ਬੰਡਲ ਬੀ ਡਿਜੀਟਲ ਅਧਿਕਾਰਾਂ ਲਈ ਹੈ, ਜਿਸ ਦਾ ਆਧਾਰ ਮੁੱਲ 33 ਕਰੋੜ ਰੁਪਏ ਪ੍ਰਤੀ ਮੈਚ ਰੱਖਿਆ ਗਿਆ ਹੈ। ਬੀ. ਸੀ. ਸੀ. ਆਈ. ਨੂੰ ਇਸ ਤੋਂ 5 ਸਾਲਾਂ ਤੱਕ 12,210 ਕਰੋੜ ਰੁਪਏ ਆਉਣਗੇ। ਉੱਥੇ ਹੀ ਬਹੁ-ਚਰਚਿਤ ਵਿਸ਼ੇਸ਼ ਪੈਕੇਜ ਬੰਡਲ ਸੀ ਹੈ, ਜਿਸ ’ਚ 18 ਮੈਚਾਂ ਲਈ ਇਕ ਵੱਖ ਪ੍ਰਸਾਰਣ ਵਿੰਡੋ ਬਣਾਈ ਗਈ ਹੈ, ਜਿਸ ਨਾਲ 16 ਕਰੋੜ ਰੁਪਏ ਪ੍ਰਤੀ ਮੈਚ ਦੀ ਕਮਾਈ ਹੋਵੇਗੀ। ਇਸ ’ਚ ਟੂਰਨਾਮੈਂਟ ਦਾ ਓਪਨਿੰਗ ਮੈਚ, ਡਬਲ ਹੈਡਰ ਮੁਕਾਬਲੇ ਤੇ ਪਲੇਆਫ ਮੁਕਾਬਲੇ ਸ਼ਾਮਲ ਹਨ।
ਇਹ ਖ਼ਬਰ ਪੜ੍ਹੋ- ਆਸਟਰੇਲੀਆ ਨੇ ਦਿੱਗਜ ਕ੍ਰਿਕਟਰ ਵਾਰਨ ਨੂੰ ਦਿੱਤੀ ਅੰਤਿਮ ਵਿਦਾਈ
ਨੋਟ- ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।