ਮੈਦਾਨ 'ਚ ਪਰਤੇ ਰਿਸ਼ਭ ਪੰਤ, BCCI ਨੇ ਬੁਮਰਾਹ ਸਣੇ 5 ਖਿਡਾਰੀਆਂ ਬਾਰੇ ਦਿੱਤੀ ਵੱਡੀ ਅਪਡੇਟ, ਜਾਣੋ ਕਦੋਂ ਹੋਵੇਗੀ ਵਾਪਸੀ

Friday, Jul 21, 2023 - 08:32 PM (IST)

ਮੈਦਾਨ 'ਚ ਪਰਤੇ ਰਿਸ਼ਭ ਪੰਤ, BCCI ਨੇ ਬੁਮਰਾਹ ਸਣੇ 5 ਖਿਡਾਰੀਆਂ ਬਾਰੇ ਦਿੱਤੀ ਵੱਡੀ ਅਪਡੇਟ, ਜਾਣੋ ਕਦੋਂ ਹੋਵੇਗੀ ਵਾਪਸੀ

ਸਪੋਰਟਸ ਡੈਸਕ : ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਨੇ ਸ਼ੁੱਕਰਵਾਰ ਨੂੰ ਵੱਡਾ ਬਿਆਨ ਜਾਰੀ ਕੀਤਾ ਹੈ। ਭਿਆਨਕ ਸੜਕ ਹਾਦਸੇ 'ਚ ਬੁਰੀ ਤਰ੍ਹਾਂ ਜ਼ਖ਼ਮੀ ਹੋਣ ਤੋਂ ਬਾਅਦ ਰਿਸ਼ਭ ਪੰਤ ਨੇ ਤੇਜ਼ੀ ਨਾਲ ਰਿਕਵਰੀ ਕੀਤੀ ਹੈ। ਪੰਤ ਨੇ ਵਿਕਟਕੀਪਿੰਗ ਅਤੇ ਬੱਲੇਬਾਜ਼ੀ ਅਭਿਆਸ ਸ਼ੁਰੂ ਕਰ ਦਿੱਤਾ ਹੈ। ਪੰਤ ਸਮੇਤ ਕੁੱਲ੍ਹ 5 ਖਿਡਾਰੀ ਟੀਮ 'ਚ ਵਾਪਸੀ ਲਈ ਤਿਆਰ ਹਨ।

ਵਿਕਟਕੀਪਰ-ਬੱਲੇਬਾਜ਼ ਰਿਸ਼ਭ ਪੰਤ ਪਿਛਲੇ ਸਾਲ 30 ਦਸੰਬਰ ਨੂੰ ਇਕ ਭਿਆਨਕ ਕਾਰ ਹਾਦਸੇ ਵਿਚ ਸ਼ਾਮਲ ਹੋਣ ਤੋਂ ਬਾਅਦ ਤੋਂ ਖੇਡ ਤੋਂ ਬਾਹਰ ਹਨ, ਜਿਸ ਕਾਰਨ ਉਸ ਨੂੰ ਆਪਣੀ ਲੱਤ ਦੀ ਸਰਜਰੀ ਕਰਵਾਉਣੀ ਪਈ ਸੀ। ਬੀ.ਸੀ.ਸੀ.ਆਈ. ਦੇ ਬਿਆਨ ਵਿਚ ਕਿਹਾ ਗਿਆ ਹੈ ਕਿ ਪੰਤ ਨੇ ਨੈੱਟ ਵਿਚ ਬੱਲੇਬਾਜ਼ੀ ਦੇ ਨਾਲ-ਨਾਲ ਵਿਕਟਕੀਪਿੰਗ ਵੀ ਸ਼ੁਰੂ ਕਰ ਦਿੱਤੀ ਹੈ।

ਇਹ ਖ਼ਬਰ ਵੀ ਪੜ੍ਹੋ - ਸੀਨੀਅਰ ਕਾਂਸਟੇਬਲ ਤੇ ਹੋਮਗਾਰਡ ਨੇ ਬੱਸ ਕੰਡਕਟਰ ਤੋਂ ਮੰਗੀ 2.5 ਲੱਖ ਰੁਪਏ ਦੀ ਰਿਸ਼ਵਤ, ਵਿਜੀਲੈਂਸ ਨੇ ਕੀਤਾ ਗ੍ਰਿਫ਼ਤਾਰ

ਬੀ.ਸੀ.ਸੀ.ਆਈ. ਦੇ ਸਕੱਤਰ ਜੈ ਸ਼ਾਹ ਨੇ ਬਿਆਨ ਵਿਚ ਕਿਹਾ, "ਪੰਤ ਫਿਟਨੈੱਸ ਪ੍ਰੋਗਰਾਮ ਦੀ ਪਾਲਣਾ ਕਰ ਰਿਹਾ ਹੈ, ਜਿਸ ਵਿਚ ਤਾਕਤ, ਲਚਕਤਾ ਅਤੇ ਦੌੜ ਸ਼ਾਮਲ ਹੈ।" ਬੀ.ਸੀ.ਸੀ.ਆਈ. ਨੇ ਚਾਰ ਹੋਰ ਖਿਡਾਰੀਆਂ ਦੀ ਫਿਟਨੈੱਸ ਬਾਰੇ ਵੀ ਇਕ ਅਪਡੇਟ ਜਾਰੀ ਕੀਤਾ ਜੋ ਵਰਤਮਾਨ ਵਿਚ ਬੈਂਗਲੁਰੂ ਵਿਚ ਨੈਸ਼ਨਲ ਕ੍ਰਿਕਟ ਅਕੈਡਮੀ ਵਿਚ ਪੁਨਰਵਾਸ ਕਰ ਰਹੇ ਹਨ, ਜਿਸ ਵਿਚ ਜਸਪ੍ਰੀਤ ਬੁਮਰਾਹ, ਕੇ.ਐੱਲ. ਰਾਹੁਲ, ਸ਼੍ਰੇਅਸ ਅਈਅਰ ਅਤੇ ਪ੍ਰਸਿੱਧ ਕ੍ਰਿਸ਼ਨਾ ਸ਼ਾਮਲ ਹਨ।

ਪ੍ਰੈਕਟਿਸ ਮੈਚ ਮਗਰੋਂ ਭਾਰਤੀ ਟੀਮ 'ਚ ਹੋਵੇਗੀ ਬੁਮਰਾਹ ਦੀ ਵਾਪਸੀ

ਪਿਛਲੇ ਲੰਮੇ ਸਮੇਂ ਤੋਂ ਕ੍ਰਿਕਟ ਦੇ ਮੈਦਾਨ ਤੋਂ ਦੂਰ ਜਸਪ੍ਰੀਤ ਬੁਮਰਾਹ ਦੀ ਵਾਪਸੀ ਨੂੰ ਲੈ ਕੇ ਵੀ ਵੱਡੀ ਅਪਡੇਟ ਸਾਹਮਣੇ ਆਈ ਹੈ। ਬੁਮਰਾਹ ਆਇਰਲੈਂਡ ਖ਼ਿਲਾਫ਼ ਖੇਡੀ ਜਾ ਰਹੀ ਟੀ-20 ਸੀਰੀਜ਼ ਰਾਹੀਂ ਭਾਰਤੀ ਟੀਮ ਵਿਚ ਵਾਪਸੀ ਕਰ ਸਕਦੇ ਹਨ। ਹਾਲਾਂਕਿ ਉਨ੍ਹਾਂ ਨੂੰ ਇਸ ਤੋਂ ਪਹਿਲਾਂ ਨੈਸ਼ਨਲ ਕ੍ਰਿਕਟ ਅਕੈਡਮੀ ਵੱਲੋਂ ਕਰਵਾਏ ਜਾਣ ਵਾਲੇ 2 ਮੁਕਾਬਲਿਆਂ ਵਿਚ ਖੇਡ ਕੇ ਦਿਖਾਉਣਾ ਪਵੇਗਾ। ਦੱਸ ਦਈਏ ਕਿ ਜਸਪ੍ਰੀਤ ਬੁਮਰਾਹ ਪਿਛਲੇ 10 ਮਹੀਨਿਆਂ ਤੋਂ ਜ਼ਿਆਦਾ ਸਮੇਂ ਤੋਂ ਕ੍ਰਿਕਟ ਦੇ ਮੈਦਾਨ ਤੋਂ ਬਾਹਰ ਹਨ। ਬੁਮਰਾਹ ਦੀ ਲੋਅਰ ਬੈਕ ਦੀ ਸਰਜਰੀ ਹੋਈ ਸੀ। ਉਨ੍ਹਾਂ ਦੇ ਨਾਲ ਹੀ ਤੇਜ਼ ਗੇਂਦਬਾਜ਼ ਪ੍ਰਸਿੱਧ ਕ੍ਰਿਸ਼ਨਾ ਵੀ ਸੱਟ ਤੋਂ ਉੱਭਰ ਰਹੇ ਹਨ। ਜੈ ਸ਼ਾਹ ਨੇ ਕਿਹਾ ਕਿ ਬੁਮਰਾਹ ਤੇ ਕ੍ਰਿਸ਼ਨਾ ਨੈੱਟਸ ਵਿਚ ਪੂਰੀ ਲੈਅ ਨਾਲ ਗੇਂਦਬਾਜ਼ੀ ਕਰ ਰਹੇ ਹਨ। ਦੋਵੇਂ NSA ਵੱਲੋਂ ਕਰਵਾਏ ਜਾ ਰਹੇ ਕੁੱਝ ਪ੍ਰੈਕਟਿਸ ਮੁਕਾਬਲਿਆਂ ਵਿਚ ਹਿੱਸਾ ਲੈਣਗੇ। ਉੱਥੇ ਹੀ ਕੇ.ਐੱਲ. ਰਾਹੁਲ ਅਤੇ ਸ਼੍ਰੇਅਸ ਅਈਅਰ ਨੂੰ ਵਾਪਸੀ ਵਿਚ ਅਜੇ ਕੁੱਝ ਸਮਾਂ ਲੱਗ ਸਕਦਾ ਹੈ।

ਨੋਟ - ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Anmol Tagra

Content Editor

Related News