ਬੀ. ਸੀ. ਸੀ. ਆਈ. ਨੇ ਨਵੇਂ ਮੁੱਖ ਕੋਚ ਤੇ ਸਪੋਰਟ ਸਟਾਫ ਲਈ ਮੰਗੀਆਂ ਅਰਜੀਆਂ

07/16/2019 6:19:47 PM

ਸਪੋਰਸਟ ਡੈਸਕ— ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ) ਨੇ ਮੰਗਲਵਾਰ ਨੂੰ ਰਾਸ਼ਟਰੀ ਟੀਮ ਦੇ ਕੋਚਿੰਗ ਸਟਾਫ ਲਈ ਅਰਜੀਆਂ ਮੰਗੀਆਂ ਹਨ। ਟੀਮ ਦੇ ਮੌਜੂਦਾ ਕੋਚ ਰਵੀ ਸ਼ਾਸਤਰੀ ਤੇ ਉਨ੍ਹਾਂ ਦੇ ਸਾਥੀਆਂ ਨੂੰ ਹਾਲਾਂਕਿ ਅਰਜੀ ਦੇਣ ਦੀ ਜ਼ਰੂਰਤ ਨਹੀਂ ਪਵੇਗੀ। ਉਨ੍ਹਾਂ ਨੂੰ ਇੰਟਵਿਊ 'ਚ ਸਿੱਧੇ ਦਾਖਲ ਮਿਲੇਗਾ।
ਬੀ. ਸੀ. ਸੀ. ਆਈ. ਨੇ ਭਾਰਤੀ ਟੀਮ ਦੇ ਮੁੱਖ ਕੋਚ, ਗੇਂਦਬਾਜ਼ੀ ਕੋਚ, ਬੱਲੇਬਾਜ਼ੀ ਕੋਚ, ਫੀਲਡਿੰਗ ਕੋਚ, ਫੀਜੀਓ, ਸਟਰੈਂਗਥ ਐਂਡ ਕੰਡੀਸ਼ਨਿੰਗ ਕੋਚ ਤੇ ਐਡਮਿਨੀਸਟ੍ਰੇਟਿਵ ਮੈਨੇਜਰ ਲਈ ਅਰਜੀਆਂ ਮੰਗੀਆਂ ਹਨ। ਬੀ. ਸੀ. ਸੀ. ਆਈ ਨੇ ਇਕ ਬਿਆਨ 'ਚ ਕਿਹਾ, ਇਛੁੱਕ ਉਮੀਦਵਾਰ 30 ਮਈ ਸ਼ਾਮ ਪੰਜ ਵੱਜੇ ਤੱਕ ਆਪਣੀਆਂ ਅਰਜੀਆਂ ਬੀ. ਸੀ. ਸੀ. ਆਈ ਨੂੰ ਭੇਜ ਸਕਦੇ ਹਨ। ਇਸ ਅਹੁੱਦਿਆਂ ਨੂੰ ਲੈ ਕੇ ਬੀ. ਸੀ. ਸੀ. ਆਈ. ਦਾ ਫੈਸਲਾ ਆਖਰੀ ਫੈਸਲਾ ਹੋਵੇਗਾ।

ਮੁੱਖ ਕੋਚ ਲਈ ਸ਼ਰਤਾਂ : ਬੀ. ਸੀ. ਸੀ. ਆਈ. ਨੇ ਮੁੱਖ ਕੋਚ ਲਈ ਜਿਹੜੀਆਂ ਸ਼ਰਤਾਂ ਰੱਖੀਆਂ ਹਨ, ਉਨ੍ਹਾਂ ਵਿਚ ਉਮੀਦਵਾਰ ਨੂੰ 60 ਸਾਲ ਤੋਂ ਘੱਟ ਦਾ ਹੋਣਾ ਚਾਹੀਦਾ ਹੈ ਅਤੇ ਨਾਲ ਹੀ ਘੱਟ ਤੋਂ ਘੱਟ 30 ਟੈਸਟ ਜਾਂ 50 ਵਨ ਡੇ ਖੇਡਣ ਦਾ ਤਜਰਬਾ ਵੀ ਹੋਣਾ ਚਾਹੀਦਾ ਹੈ। ਬੱਲੇਬਾਜ਼ੀ, ਗੇਂਦਬਾਜ਼ੀ ਅਤੇ ਫੀਲਡਿੰਗ ਕੋਚ ਲਈ ਵੀ 60 ਸਾਲ ਤੋਂ ਘੱਟ ਦੀ ਉਮਰ ਰੱਖੀ ਗਈ ਹੈ। 

PunjabKesari

ਧਿਆਨ ਯੋਗ ਹੈ ਕਿ ਪਿੱਛਲੀ ਵਾਰ ਸ਼ਾਸਤਰੀ ਨੇ ਇਸ ਅਹੁੱਦੇ ਲਈ ਆਖਰੀ ਸਮਾਂ ਖ਼ਤਮ ਹੋਣ ਤੋਂ ਬਾਅਦ ਵੀ ਅਰਜੀ ਨਹੀਂ ਕੀਤਾ ਸੀ ਅਜਿਹੇ 'ਚ ਬੀ. ਸੀ. ਸੀ. ਆਈ. ਨੇ ਆਵੇਦਨ ਦੀ ਤਾਰੀਕ ਨੂੰ ਵਧਾ ਦਿੱਤਾ ਸੀ। ਬਾਅਦ 'ਚ ਸ਼ਾਸਤਰੀ ਨੇ ਟੀਮ ਦੇ ਮੁੱਖ ਕੋਚ ਅਹੁੱਦੇ ਲਈ ਅਰਜੀ ਪ੍ਰਾਪਤ ਕੀਤੀ ਸੀ। ਬੀ. ਸੀ. ਸੀ. ਆਈ ਦੇ ਇਕ ਕਾਰਜਕਾਰੀ ਨੇ ਆਈ. ਏ. ਐੱਨ. ਐੱਸ ਤੋਂ ਇਸ ਦੀ ਪੁਸ਼ਟੀ ਕਰਦੇ ਹੋਏ ਕਿਹਾ,   ਹਾਂ, ਪਿੱਛਲੀ ਵਾਰ ਅਸੀਂ ਕੁਝ ਕਾਰਣਾਂ ਕਰਕੇ ਕੋਚਿੰਗ ਅਹੁੱਦੇ ਲਈ ਆਖਰੀ ਤਰੀਕ ਨੂੰ ਅੱਗੇ ਵਧਾਈ ਸੀ ਪਰ ਉਮੀਦ ਹੈ ਕਿ ਇਸ ਵਾਰ ਇਸ ਦੀ ਜ਼ਰੂਰਤ ਨਹੀਂ ਪਵੇਗੀ। 

ਵਰਲਡ ਕੱਪ ਖ਼ਤਮ ਹੋਣ ਤੋਂ ਬਾਅਦ ਮੌਜੂਦਾ ਕੋਚਿੰਗ ਸਟਾਫ ਦਾ ਕਾਰਜਕਾਲ ਖ਼ਤਮ ਹੋ ਗਿਆ ਸੀ, ਪਰ ਇਨ੍ਹਾਂ ਦੇ ਕਾਰਜਕਾਲ ਨੂੰ 45 ਦਿਨ ਦਾ ਵਿਸਥਾਰ ਦਿੱਤਾ ਗਿਆ ਸੀ।


Related News