BCCI ਵੱਲੋਂ ਡੇਕੱਨ ਚਾਰਜਰਸ ਨੂੰ 4,800 ਕਰੋੜ ਰੁਪਏ ਦੀ ਅਦਾਇਗੀ ਦੇ ਫ਼ੈਸਲੇ ’ਤੇ ਹਾਈ ਕੋਰਟ ਨੇ ਲਾਈ ਰੋਕ

06/16/2021 6:14:31 PM

ਮੁੰਬਈ— ਬੰਬਈ ਹਾਈ ਕੋਰਟ ਨੇ ਵਿਚੌਲੇ ਦੇ ਉਸ ਹੁਕਮ ’ਤੇ ਰੋਕ ਲਾ ਦਿੱਤੀ ਹੈ ਜਿਸ ’ਚ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਨੂੰ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਤੋਂ ਡੇਕੱਨ ਚਾਰਜਰਸ ਫ਼੍ਰੈਂਚਾਈਜ਼ੀ ਟੀਮ ਨੂੰ ਕਥਿਤ ਤੌਰ ’ਤੇ ਗ਼ੈਰਕਾਨੂੰਨੀ ਤੌਰੇ ’ਤੇ ਬਰਖ਼ਾਸਤ ਕਰਨ ਲਈ ਉਸ ਦੀ ਮਾਲਕੀ ਵਾਲੀ ਡੇਕੱਨ ਕ੍ਰੋਨੀਕਲ ਹੋਲਡਿੰਗਸ ਲਿਮਟਿਡ (ਡੀ. ਸੀ. ਐੱਚ. ਐੱਲ.) ਨੂੰ 4800 ਕਰੋੜ ਦੀ ਅਦਾਇਗੀ ਦਾ ਨਿਰਦੇਸ਼ ਦਿੱਤਾ ਗਿਆ ਸੀ। ਜਸਟਿਸ ਗੌਤਮ ਪਟੇਲ ਦੀ ਪ੍ਰਧਾਨਗੀ ਵਾਲੇ ਸਿੰਗਲ ਬੈਂਚ ਨੇ ਪਿਛਲੇ ਸਾਲ ਜੁਲਾਈ ਦੇ ਹੁਕਮ ਨੂੰ ਖ਼ਾਰਜ ਕਰ ਦਿੱਤਾ।

ਇਹ ਹੁਕਮ ਹਾਈ ਕੋਰਟ ਵੱਲੋਂ ਨਿਯੁਕਤ ਇਕ ਵਿਚੌਲੇ ਨੇ ਦਿੱਤਾ ਸੀ ਜਿਸ ਨੂੰ ਇਹ ਯਕੀਨੀ ਕਰਨ ਨੂੰ ਕਿਹਾ ਗਿਆ ਸੀ ਕਿ 2012 ’ਚ ਆਈ. ਪੀ. ਐੱਲ. ਦੇ ਪੰਜਵੇਂ ਸੈਸ਼ਨ ਦੇ ਦੌਰਾਨ ਫ਼੍ਰੈਂਚਾਈਜ਼ੀ ਨੂੰ ਰੱਦ ਕਰਨਾ ਗ਼ੈਰਕਾਨੂੰਨੀ ਸੀ ਜਾਂ ਨਹੀਂ। ਵਿਚੌਲੇ ਨੇ ਬਰਖ਼ਾਤਗੀ ਨੂੰ ਗ਼ੈਰਕਾਨੂੰਨੀ ਕਰਾਰ ਦਿੰਦੇ ਹੋਏ ਬੀ. ਸੀ. ਸੀ. ਆਈ. ਨੂੰ ਡੀ. ਸੀ. ਐੱਚ. ਐੱਲ. ਨੂੰ 4814.67 ਕਰੋੜ ਰੁਪਏ ਮੁਆਵਜ਼ੇ ਦੇ ਇਲਾਵਾ 2012 ਤੋਂ 10 ਫ਼ੀਸਦੀ ਵਿਆਜ ਦਾ ਭੁਗਤਾਨ ਕਰਨ ਨੂੰ ਕਿਹਾ ਗਿਆ ਸੀ। ਫ਼ਿਲਹਾਲ ਅਦਾਲਤ ਦੇ ਵਿਸਥਾਰਤ ਹੁਕਮ ਦੀ ਉਡੀਕ ਹੈ।


Tarsem Singh

Content Editor

Related News