BCCI ਤੋਂ ਹੋਈ ਵੱਡੀ ਗਲਤੀ, ਬੈਨ ਹੋਏ ਖਿਡਾਰੀ ਨੂੰ ਕੀਤਾ ਟੀਮ ''ਚ ਸ਼ਾਮਲ

Monday, Jul 23, 2018 - 10:28 PM (IST)

BCCI ਤੋਂ ਹੋਈ ਵੱਡੀ ਗਲਤੀ, ਬੈਨ ਹੋਏ ਖਿਡਾਰੀ ਨੂੰ ਕੀਤਾ ਟੀਮ ''ਚ ਸ਼ਾਮਲ

ਨਵੀਂ ਦਿੱਲੀ— ਭਾਰਤੀ ਕ੍ਰਿਕਟ ਕਟਰੋਲ ਬੋਰਡ (ਬੀ. ਸੀ. ਸੀ. ਆਈ.) ਵਲੋਂ ਵੱਡੀ ਗਲਤੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਬੀ. ਸੀ. ਸੀ. ਆਈ. ਨੇ ਪੰਜਾਬ ਦੇ ਵਿਕਟਕੀਪਰ ਬੱਲੇਬਾਜ਼ ਅਭਿਸ਼ੇਕ ਗੁਪਤਾ ਦੀ ਚੋਣ ਦਲੀਪ ਟਰਾਫੀ ਲਈ ਭਾਰਤ ਰੈੱਡ ਟੀਮ 'ਚ ਕੀਤਾ ਹੈ ਜੋ ਡੋਪ ਉਲੰਘਣ ਮਾਮਲੇ 'ਚ 14 ਸਤੰਬਰ ਤੱਕ ਮੁਅੱਤਲ ਹੈ। 
ਦਲੀਪ ਟਰਾਫੀ ਦਾ ਆਯੋਜਨ 17 ਅਗਸਤ ਤੋਂ 8 ਸਤੰਬਰ ਤੱਕ ਹੋਣਾ ਹੈ।

PunjabKesari
ਜੂਨ 'ਚ 27 ਸਾਲ ਦੇ ਇਸ ਖਿਡਾਰੀ ਨੂੰ ਡੋਪਿੰਗ ਨਿਯਮਾਂ ਨੂੰ ਲੈ ਕੇ 'ਲਾਪਰਵਾਹੀ' ਵਰਤਣ 'ਤੇ 8 ਮਹੀਨੇ ਲਈ ਮੁਅੱਤਲ ਕੀਤਾ ਗਿਆ ਸੀ। ਗੁਪਤਾ ਨੂੰ ਮੁਅੱਤਲ 15 ਜਨਵਰੀ ਨੂੰ ਕੀਤਾ ਸੀ ਤੇ 14 ਸਤੰਬਰ ਤੱਕ ਕੀਤਾ ਸੀ। ਬੀ. ਸੀ. ਸੀ. ਆਈ. ਨੇ ਜੂਨ 'ਚ ਕਿਹਾ ਸੀ ਕਿ ਗੁਪਤਾ ਨੇ ਗਲਤੀ ਨਾਲ ਅਜਿਹਾ ਪਾਬੰਦੀਸ਼ੁਦਾ ਪਦਾਰਥ ਦਾ ਸੇਵਨ ਕਰ ਲਿਆ ਸੀ, ਜੋ ਆਮ ਤੌਰ 'ਤੇ ਸਰਦੀ- ਜੁਕਾਮ ਦੀ ਦਵਾਈ 'ਚ ਪਾਇਆ ਜਾਂਦਾ ਹੈ।


Related News