IPL 2020: ਲੋਕਾਂ ਦੇ ਵਿਰੋਧ ਤੋਂ ਬਾਅਦ BCCI ਨੇ ਚੁੱਕਿਆ ਵੱਡਾ ਕਦਮ, VIVO ਨਾਲ ਰੱਦ ਹੋਇਆ ਕਰਾਰ

Thursday, Aug 06, 2020 - 04:58 PM (IST)

IPL 2020: ਲੋਕਾਂ ਦੇ ਵਿਰੋਧ ਤੋਂ ਬਾਅਦ  BCCI ਨੇ ਚੁੱਕਿਆ ਵੱਡਾ ਕਦਮ, VIVO ਨਾਲ ਰੱਦ ਹੋਇਆ ਕਰਾਰ

ਸਪੋਰਟਸ ਡੈਸਕ : ਭਾਰਤੀ ਕ੍ਰਿਕਟ ਬੋਰਡ (ਬੀਸੀਸੀਆਈ) ਨੇ ਭਾਰਤ ਅਤੇ ਚੀਨ ਦੇ ਵਿਚਕਾਰ ਵੱਧ ਰਹੇ ਤਣਾਅ ਦੇ ਚੱਲਦਿਆਂ ਵੀਰਵਾਰ ਨੂੰ ਚੀਨੀ ਮੋਬਾਇਲ ਫੋਨ ਕੰਪਨੀ VIVO ਨਾਲ ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐੱਲ) ਦੇ ਆਗਾਮੀ ਸੀਜ਼ਨ ਦੇ ਟਾਈਟਲ ਸਪਾਂਸਰ ਨੂੰ ਰੱਦ ਕਰ ਦਿੱਤਾ ਗਿਆ। ਬੀਸੀਸੀਆਈ ਨੇ ਅਜੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ VIVO ਫਿਲਹਾਲ 2020 ਦੇ ਆਈਪੀਐੱਲ ਦੇ ਮੁੱਖ ਪ੍ਰਾਯੋਜਕ ਦੇ ਤੌਰ 'ਤੇ ਨਹੀਂ ਰਹੇਗਾ। ਇਥੇ ਦੱਸ ਦੇਈਏ ਕਿ IPL ਦਾ ਆਯੋਜਨ ਇਸ ਸਾਲ ਸੰਯੁਕਤ ਅਰਬ ਅਮੀਰਾਤ 'ਚ 19 ਸਤੰਬਰ ਤੋਂ 10 ਨਵੰਬਰ ਤਕ ਹੋਣਾ ਹੈ।
ਇਹ ਵੀ ਪੜ੍ਹੋਂ : ਧਾਕੜ ਬੱਲੇਬਾਜ਼ ਦੀ ਪਤਨੀ ਨੇ ਸਾਂਝੀਆਂ ਕੀਤੀਆਂ ਬੋਲਡ ਤਸਵੀਰਾਂ, ਦੇਖ ਕੇ ਤੁਸੀਂ ਵੀ ਹੋ ਜਾਵੋਗੇ ਹੈਰਾਨ
PunjabKesariBCCI ਨੇ ਮੀਡੀਆ ਨੂੰ ਇਕ ਮੇਲ ਜਾਰੀ ਕਰਦਿਆਂ ਇਸ ਗੱਲ ਦਾ ਅਧਿਕਾਰਤ ਐਲਾਨ ਕੀਤਾ ਹੈ ਕਿ ਇਸ ਸਾਲ ਦੇ ਆਈਪੀਐੱਲ ਲਈ ਚੀਨੀ ਮੋਬਾਈਲ VIVO ਟਾਈਟਲ ਸਪਾਨਸਰ ਨਹੀਂ ਹੋਵੇਗਾ। ਬੀਸੀਸੀਆਈ ਨੇ ਆਪਣੀ ਮੇਲ 'ਚ ਕਿਹਾ, 'ਭਾਰਤੀ ਕ੍ਰਿਕਟ ਕੰਟੋਰਲ ਬੋਰਡ ਤੇ VIVO ਮੋਬਾਈਲ ਇੰਡੀਆ ਪ੍ਰਾਈਵੇਟ ਲਿਮਿਟੇਡ ਨੇ ਮਿਲ ਕੇ 2020 'ਚ ਇੰਡੀਅਨ ਪ੍ਰੀਮਿਅਰ ਲੀਗ ਲਈ ਆਪਣੀ ਸਾਂਝੇਦਾਰੀ ਨੂੰ ਮੁਲਤਵੀ ਕਰਨ ਦਾ ਫ਼ੈਸਲਾ ਲਿਆ ਹੈ।'

ਇਹ ਵੀ ਪੜ੍ਹੋਂ : 170 ਕਿੱਲੋ ਭਾਰ ਚੁੱਕ ਕੇ ਦੌੜੇ ਅਖ਼ਤਰ, ਕਿਹਾ 161Kmph ਨਾਲ ਬੱਲੇਬਾਜ਼ੀ ਕਰਨਾ ਕੋਈ ਵੱਡੀ ਗੱਲ ਨਹੀਂ
PunjabKesari


author

Baljeet Kaur

Content Editor

Related News