ਧੋਖਾਧੜੀ ਦਾ ਮਾਮਲਾ : BCCI ਨੇ ਜੰਮੂ-ਕਸ਼ਮੀਰ ਦੇ ਕ੍ਰਿਕਟਰ ''ਤੇ ਲਗਾਈ 2 ਸਾਲ ਦੀ ਪਾਬੰਦੀ

Sunday, Oct 29, 2023 - 04:13 PM (IST)

ਨਵੀਂ ਦਿੱਲੀ— ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਨੇ ਜੰਮੂ ਦੇ ਨੌਜਵਾਨ ਕ੍ਰਿਕਟਰ ਵੰਸ਼ਜ ਸ਼ਰਮਾ 'ਤੇ ਵੱਖ-ਵੱਖ ਜਨਮ ਮਿਤੀਆਂ ਵਾਲੇ ਕਈ ਜਨਮ ਸਰਟੀਫਿਕੇਟ ਜਮ੍ਹਾ ਕਰਵਾਉਣ 'ਤੇ ਦੋ ਸਾਲ ਦੀ ਪਾਬੰਦੀ ਲਗਾ ਦਿੱਤੀ ਹੈ। ਸ਼ਰਮਾ ਮੂਲ ਰੂਪ ਵਿੱਚ ਜੰਮੂ ਦੇ ਬਿਸ਼ਨਾ ਦਾ ਰਹਿਣ ਵਾਲਾ ਹੈ ਪਰ ਬਾਅਦ ਵਿੱਚ ਉਹ ਬਿਹਾਰ ਚਲਾ ਗਿਆ ਅਤੇ ਮੌਜੂਦਾ ਸਮੇਂ ਵਿੱਚ ਉੱਥੇ ਰਾਜ ਸੰਘ ਦੇ ਅਧੀਨ ਖੇਡ ਰਿਹਾ ਸੀ। ਜੰਮੂ-ਕਸ਼ਮੀਰ ਕ੍ਰਿਕਟ ਸੰਘ (ਜੇ.ਕੇ.ਸੀ.ਏ.) ਦੇ ਮੁਖੀ ਬ੍ਰਿਗੇਡੀਅਰ ਅਨਿਲ ਗੁਪਤਾ ਨੇ ਕਿਹਾ, 'ਉਹ ਇਸ ਸਮੇਂ ਬਿਹਾਰ ਕ੍ਰਿਕਟ ਸੰਘ ਨਾਲ ਹਨ। ਉਹ ਜੇਕੇਸੀਏ ਦਾ ਖਿਡਾਰੀ ਨਹੀਂ ਹੈ।

ਇਹ ਵੀ ਪੜ੍ਹੋ- ਬਾਬਰ ਆਜ਼ਮ ਦੇ ਰਿਕਾਰਡ ਅਤੇ ਰੈਂਕਿੰਗ ਨੂੰ ਵਧਾ-ਚੜ੍ਹਾ ਕੇ ਪੇਸ਼ ਕੀਤਾ ਗਿਆ : ਗੌਤਮ ਗੰਭੀਰ
ਉਸ ਨੇ ਇੱਥੇ ਜਾਰੀ ਰਿਲੀਜ਼ ਵਿੱਚ ਇਹ ਵੀ ਕਿਹਾ, 'ਉਹ ਪਹਿਲਾਂ ਅੰਡਰ-19 ਖਿਡਾਰੀ ਵਜੋਂ ਸਾਡੇ ਨਾਲ ਰਜਿਸਟਰਡ ਸੀ। ਉਹ ਕਦੇ ਜੇਕੇਸੀਏ ਲਈ ਨਹੀਂ ਖੇਡਿਆ। ਉਹ ਬਾਅਦ ਵਿੱਚ ਬਿਹਾਰ ਕ੍ਰਿਕਟ ਸੰਘ ਵਿੱਚ ਸ਼ਾਮਲ ਹੋ ਗਿਆ ਸੀ ਅਤੇ ਉਨ੍ਹਾਂ ਨੇ ਆਪਣੀ ਜਨਮ ਮਿਤੀ ਦੇ ਝੂਠੇ ਸਰਟੀਫਿਕੇਟ ਦਿੱਤੇ ਸਨ। ਬੀਸੀਸੀਆਈ ਨੇ ਉਸ ਨੂੰ ਫੜ ਲਿਆ ਅਤੇ ਕਈ ਜਨਮ ਸਰਟੀਫਿਕੇਟ ਦੇਣ 'ਤੇ ਪਾਬੰਦੀ ਲਗਾ ਦਿੱਤੀ।

ਇਹ ਵੀ ਪੜ੍ਹੋ-ਬਿਨਾਂ ਬਾਹਵਾਂ ਤੋਂ ਹੀ ਤੀਰਅੰਦਾਜ਼ ਸ਼ੀਤਲ ਨੇ ਦੂਜੀ ਵਾਰ ਵਿੰਨ੍ਹਿਆ ਸੋਨੇ ’ਤੇ ਨਿਸ਼ਾਨਾ
ਰਿਲੀਜ਼ 'ਚ ਕਿਹਾ ਗਿਆ ਹੈ ਕਿ ਸ਼ਰਮਾ ਦੋ ਸਾਲਾਂ ਤੱਕ ਕਿਸੇ ਵੀ ਬੀਸੀਸੀਆਈ ਟੂਰਨਾਮੈਂਟ 'ਚ ਹਿੱਸਾ ਨਹੀਂ ਲੈ ਸਕਦੇ ਹਨ। ਇਸ 'ਤੇ ਪਾਬੰਦੀ 27 ਅਕਤੂਬਰ ਤੋਂ ਲਾਗੂ ਹੋਵੇਗੀ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 
https://play.google.com/store/apps/details?id=com.jagbani&hl=en&pli=1

For IOS:- 
https://apps.apple.com/in/app/id538323711

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ


Aarti dhillon

Content Editor

Related News