BCCI ਵਲੋਂ ਕ੍ਰਿਕਟਰਾਂ ਨਾਲ ਸਾਲਾਨਾ ਕਰਾਰ ਦਾ ਐਲਾਨ, ਜਾਣੋ ਕਿਸ ਨੂੰ ਮਿਲੀ ਜਗ੍ਹਾ ਤੇ ਕੌਣ ਹੋਇਆ ਬਾਹਰ

Monday, Mar 27, 2023 - 02:20 PM (IST)

BCCI ਵਲੋਂ ਕ੍ਰਿਕਟਰਾਂ ਨਾਲ ਸਾਲਾਨਾ ਕਰਾਰ ਦਾ ਐਲਾਨ, ਜਾਣੋ ਕਿਸ ਨੂੰ ਮਿਲੀ ਜਗ੍ਹਾ ਤੇ ਕੌਣ ਹੋਇਆ ਬਾਹਰ

ਨਵੀਂ ਦਿੱਲੀ : BCCI ਨੇ ਕ੍ਰਿਕਟ ਖਿਡਾਰੀਆਂ ਦੇ ਸਾਲਾਨਾ ਕਰਾਰ ਦਾ ਐਲਾਨ ਕੀਤਾ ਹੈ। ਭਾਰਤ ਦੇ ਸਟਾਰ ਆਲਰਾਊਂਡਰ ਰਵਿੰਦਰ ਜਡੇਜਾ ਨੂੰ ਪਹਿਲੀ ਵਾਰ BCCI ਦੇ A+ ਗ੍ਰੇਡ ਵਿੱਚ ਤਰੱਕੀ ਦਿੱਤੀ ਗਈ ਹੈ। ਇਹ ਕਰਾਰ ਸਾਲ 2022-23 ਲਈ ਹੈ। ਜਡੇਜਾ ਤੋਂ ਇਲਾਵਾ ਹਰਫਨਮੌਲਾ ਅਕਸ਼ਰ ਪਟੇਲ ਅਤੇ ਹਾਰਦਿਕ ਪੰਡਯਾ ਨੂੰ ਕ੍ਰਮਵਾਰ ਬੀ ਅਤੇ ਸੀ ਗ੍ਰੇਡ ਤੋਂ ਏ ਵਿਚ ਤਰੱਕੀ ਦਿੱਤੀ ਗਈ ਹੈ। ਜਦਕਿ ਕੇਐਲ ਰਾਹੁਲ ਨੂੰ ਡਿਮੋਟ ਕਰਕੇ ਏ ਤੋਂ ਬੀ ਗ੍ਰੇਡ ਵਿੱਚ ਭੇਜ ਦਿੱਤਾ ਗਿਆ ਹੈ।

ਸ਼ੁਭਮਨ ਗਿੱਲ ਅਤੇ ਸੂਰਯਕੁਮਾਰ ਯਾਦਵ ਨੂੰ ਵੀ ਤਰੱਕੀ ਦਿੱਤੀ ਗਈ ਹੈ। ਉਹ ਸੀ ਤੋਂ ਬੀ ਗ੍ਰੇਡ ਵਿੱਚ ਗਏ ਹਨ। ਤੇਜ਼ ਗੇਂਦਬਾਜ਼ ਸ਼ਾਰਦੁਲ ਠਾਕੁਰ ਨੂੰ ਵੀ ਡਿਮੋਟ ਕੀਤਾ ਗਿਆ ਹੈ। ਠਾਕੁਰ ਨੂੰ ਗ੍ਰੇਡ ਬੀ ਤੋਂ ਸੀ ਵਿਚ ਭੇਜਿਆ ਗਿਆ ਸੀ। ਕੁਲਦੀਪ ਯਾਦਵ, ਈਸ਼ਾਨ ਕਿਸ਼ਨ, ਦੀਪਕ ਹੁੱਡਾ, ਕੁਲਦੀਪ ਯਾਦਵ, ਵਾਸ਼ਿੰਗਟਨ ਸੁੰਦਰ, ਸੰਜੂ ਸੈਮਸਨ, ਅਰਸ਼ਦੀਪ ਸਿੰਘ ਅਤੇ ਕੇਐਸ ਭਰਤ ਸਾਰੇ ਗ੍ਰੇਡ ਸੀ ਵਿੱਚ ਨਵੇਂ ਸਾਈਨ ਕੀਤੇ ਖਿਡਾਰੀ ਹਨ। ਤਜਰਬੇਕਾਰ ਅਜਿੰਕਯ ਰਹਾਣੇ ਅਤੇ ਇਸ਼ਾਂਤ ਸ਼ਰਮਾ, ਭੁਵਨੇਸ਼ਵਰ ਕੁਮਾਰ, ਮਯੰਕ ਅਗਰਵਾਲ, ਹਨੂਮਾ ਵਿਹਾਰੀ, ਰਿਧੀਮਾਨ ਸਾਹਾ ਅਤੇ ਦੀਪਕ ਚਾਹਰ ਨੂੰ ਕੰਟਰੈਕਟ ਸੂਚੀ ਤੋਂ ਹਟਾ ਦਿੱਤਾ ਗਿਆ ਹੈ। 

ਇਹ ਵੀ ਪੜ੍ਹੋ : ਖੇਡ ਮੰਤਰੀ ਮੀਤ ਹੇਅਰ ਨੇ ISSF ਵਿਸ਼ਵ ਕੱਪ ’ਚ ਕਾਂਸੀ ਤਮਗਾ ਜਿੱਤਣ ’ਤੇ ਸਿਫ਼ਤ ਕੌਰ ਸਮਰਾ ਨੂੰ ਦਿੱਤੀ ਵਧਾਈ

ਬੀਸੀਸੀਆਈ ਦੀ ਕਰਾਰ ਦੀ ਸੂਚੀ ਵਿੱਚ ਚਾਰ ਗਰੁੱਪ ਹਨ, ਜਿਸ ਵਿੱਚ 'ਏ+' ਖਿਡਾਰੀਆਂ ਨੂੰ 7 ਕਰੋੜ ਰੁਪਏ, 'ਏ' ਖਿਡਾਰੀਆਂ ਨੂੰ 5 ਕਰੋੜ ਰੁਪਏ, 'ਬੀ' ਖਿਡਾਰੀਆਂ ਨੂੰ 3 ਕਰੋੜ ਰੁਪਏ ਅਤੇ 'ਸੀ' ਖਿਡਾਰੀਆਂ ਨੂੰ 1 ਕਰੋੜ ਰੁਪਏ ਮਿਲਦੇ ਹਨ।

ਜਾਣੋ ਪੁਰਸ਼ਾਂ ਲਈ BCCI ਦੀ ਨਵੀਂ ਕਰਾਰ ਸੂਚੀ 'ਚ ਕਿਹੜੇ ਖਿਡਾਰੀ ਨੂੰ ਮਿਲੀ ਜਗ੍ਹਾ

ਗ੍ਰੇਡ A+ ਸ਼੍ਰੇਣੀ : ਰੋਹਿਤ ਸ਼ਰਮਾ, ਵਿਰਾਟ ਕੋਹਲੀ, ਜਸਪ੍ਰੀਤ ਬੁਮਰਾਹ ਅਤੇ ਰਵਿੰਦਰ ਜਡੇਜਾ। 
ਗ੍ਰੇਡ A ਸ਼੍ਰੇਣੀ : ਹਾਰਦਿਕ ਪੰਡਯਾ, ਆਰ ਅਸ਼ਵਿਨ, ਮੁਹੰਮਦ ਸ਼ੰਮੀ, ਰਿਸ਼ਭ ਪੰਤ, ਅਕਸ਼ਰ ਪਟੇਲ। 
ਗ੍ਰੇਡ ਬੀ ਸ਼੍ਰੇਣੀ : ਚੇਤੇਸ਼ਵਰ ਪੁਜਾਰਾ, ਕੇਐਲ ਰਾਹੁਲ, ਸ਼੍ਰੇਅਸ ਅਈਅਰ, ਮੁਹੰਮਦ ਸਿਰਾਜ, ਸੂਰਯਕੁਮਾਰ ਯਾਦਵ, ਸ਼ੁਭਮਨ ਗਿੱਲ। 
ਗ੍ਰੇਡ ਸੀ ਸ਼੍ਰੇਣੀ : ਉਮੇਸ਼ ਯਾਦਵ, ਸ਼ਿਖਰ ਧਵਨ, ਸ਼ਾਰਦੁਲ ਠਾਕੁਰ, ਈਸ਼ਾਨ ਕਿਸ਼ਨ, ਦੀਪਕ ਹੁੱਡਾ, ਯੁਜਵੇਂਦਰ ਚਾਹਲ, ਕੁਲਦੀਪ ਯਾਦਵ, ਵਾਸ਼ਿੰਗਟਨ ਸੁੰਦਰ, ਸੰਜੂ ਸੈਮਸਨ, ਅਰਸ਼ਦੀਪ ਸਿੰਘ, ਕੇ.ਐਸ. ਭਰਤ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
 


author

Tarsem Singh

Content Editor

Related News