BCCI ਨੇ ਕੱਸੀ ਕਮਰ: IPL 2020 ਨੂੰ ਲੈ ਕੇ ਕੀਤੇ 5 ਵੱਡੇ ਫੈਸਲੇ

07/29/2020 5:31:07 PM

ਸਪੋਰਟਸ ਡੈਸਕ– ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਨੇ ਯੂ.ਏ.ਈ. ’ਚ ਹੋਣ ਜਾ ਰਹੇ ਆਈ.ਪੀ.ਐੱਲ. ਦੇ 13ਵੇਂ ਸੀਜ਼ਨ ਨੂੰ ਲੈ ਕੇ ਆਪਣੀਆਂ ਯੋਜਨਾਵਾਂ ਸਾਂਝੀਆਂ ਕੀਤੀਆਂ ਹਨ। ਇਸ ਤਹਿਤ ਜਲਦ ਹੀ ਪ੍ਰਮੁੱਖ ਹਿੱਤਧਾਰਕਾਂ, ਫ੍ਰੈਂਚਾਈਜ਼ੀ ਮਾਲਕਾਂ, ਪ੍ਰਸਾਰਕਾਂ ਅਤੇ ਮੁੱਖ ਪ੍ਰਬੰਧਕਾਂ ਨਾਲ ਬੈਠਕ ਹੋਣੀ ਹੈ ਜਿਸ ਵਿਚ ਸੁਰੱਖਿਅਤ ਵਾਤਾਵਰਣ ਬਣਾਉਣ ’ਤੇ ਚਰਚਾ ਹੋਵੇਗੀ। ਆਓ ਤੁਹਾਨੂੰ ਦੱਸਦੇ ਹਾਂ ਕਿ ਆਈ.ਪੀ.ਐੱਲ. ਦੌਰਾਨ ਬੀ.ਸੀ.ਸੀ.ਆਈ. ਕਿਹੜੇ 5 ਨਵੇਂ ਫੈਸਲੇ ਲੈ ਰਿਹਾ ਹੈ। 

ਬਾਹਰ ਗੱਲਬਾਤ ਨਹੀਂ ਹੋਵੇਗੀ

PunjabKesari
ਸੁਰੱਖਿਅਤ ਵਾਤਾਵਰਣ ਬੋਰਡ, ਆਈ.ਐੱਮ.ਜੀ., ਬ੍ਰਾਡਕਾਸਟਰ ਅਤੇ ਹੋਰਾਂ ਲਈ ਵੀ ਬਣਾਇਆ ਜਾਵੇਗਾ। ਕਿਸੇ ਨੂੰ ਵੀ ਸੁਰੱਖਿਅਤ ਵਾਤਾਵਰਣ ਦੇ ਬਾਹਰ ਦੇ ਲੋਕਾਂ ਨਾਲ ਗੱਲਬਾਤ ਕਰਨ ਦੀ ਮਨਜ਼ੂਰੀ ਨਹੀਂ ਹੋਵੇਗੀ। 

ਇਨਾਮੀ ਰਾਸ਼ੀ ਨਹੀਂ ਘਟਾਈ 
ਯੋਜਨਾ ਮੁਤਾਬਕ, ਬੀ.ਸੀ.ਸੀ.ਆਈ. ਦੇ ਸੈਂਟਰਲ ਰੈਵੇਨਿਊ ਪੂਲ ਦੀ ਵੰਡ ’ਚ ਕੋਈ ਬਦਲਾਅ ਨਹੀਂ ਹੋਵੇਗਾ। ਯਾਨੀ ਕੱਪ ਜਿੱਤਣ ’ਤੇ ਅਜੇ ਵੀ ਓਨੀ ਰਾਸ਼ੀ ਮਿਲੇਗੀ ਜਿੰਨੀ ਪਹਿਲਾਂ ਹੀ ਤੈਅ ਸੀ। ਇਸ ਨੂੰ ਘਟਾਇਆ ਨਹੀਂ ਗਿਆ। ਆਈ.ਪੀ.ਐੱਲ. ਦੇ ਸਾਰੇ ਮੈਚ 51 ਦਿਨਾਂ ’ਚ ਖੇਡੇ ਜਾਣਗੇ। 

ਫ੍ਰੈਂਚਾਈਜ਼ੀ ਯਾਤਾ ਪ੍ਰਬੰਧ ਖ਼ੁਦ ਵੇਖੇਗੀ

PunjabKesari
ਬੋਰਡ ਨੇ ਕਿਹਾ ਹੈ ਕਿ ਆਈ.ਪੀ.ਐੱਲ. ਦਾ ਆਯੋਜਨ ਦਰਸ਼ਕਾਂ ਦੇ ਬਿਨ੍ਹਾਂ ਕੀਤਾ ਜਾਵੇ। ਸਾਰੀ ਫ੍ਰੈਂਚਾਈਜ਼ੀ ਨੂੰ ਯੂ.ਏ.ਈ. ’ਚ ਆਪਣੇ ਖਿਡਾਰੀਆਂ ਦੀ ਯਾਤਰਾ ਦਾ ਪ੍ਰਬੰਧ ਖ਼ੁਦ ਹੀ ਕਰਨਾ ਹੋਵੇਗਾ। ਬੀ.ਸੀ.ਸੀ.ਆਈ. ਯੂ.ਏ.ਈ. ਦੇ ਹੋਟਲਾਂ ਨਾਲ ਡਿਸਕਾਊਂਟ ਰੇਟ ਨੂੰ ਲੈ ਕੇ ਗੱਲ ਕਰੇਗਾ ਅਤੇ ਫ੍ਰੈਂਚਾਈਜ਼ੀ ਨੂੰ ਇਸ ਦੀ ਜਾਣਕਾਰੀ ਦੇਵੇਗਾ। ਫ੍ਰੈਂਚਾਈਜ਼ੀ ਤੈਅ ਕਰੇਗੀ ਕਿ ਉਨ੍ਹਾਂ ਨੂੰ ਆਪਸ਼ਨ ਪਸੰਦ ਹੈ ਜਾਂ ਨਹੀਂ। 

ਫ੍ਰੈਂਚਾਈਜ਼ੀ ਆਪਣੀ ਮੈਡੀਕਲ ਟੀਮ ਬਣਾਏਗੀ
ਸਾਰੀ ਫ੍ਰੈਂਚਾਈਜ਼ੀ ਨੂੰ ਮੈਡੀਕਲ ਟੀਮ ਦਾ ਪ੍ਰਬੰਧ ਵੀ ਖੁਦ ਹੀ ਕਰਨਾ ਹੋਵੇਗਾ ਅਤੇ ਬੀ.ਸੀ.ਸੀ.ਆਈ. ਸਿਰਫ ਸੈਂਟਰਲ ਮੈਡੀਕਲ ਟੀਮ ਦਾ ਪ੍ਰਬੰਧ ਕਰੇਗੀ। ਇਕ ਵਾਰ ਖਿਡਾਰੀਆਂ ਅਤੇ ਸਪੋਰਟ ਸਟਾਫ ਦੇ ਯੂ.ਏ.ਈ. ਪਹੁੰਚਣ ’ਤੇ ਉਨ੍ਹਾਂ ਦੇ ਟੈਸਟ ਕਰਵਾਉਣ ਦੀ ਜ਼ਿੰਮੇਵਾਰੀ ਵੀ ਫ੍ਰੈਂਚਾਈਜ਼ੀ ਦੀ ਹੀ ਹੋਵੇਗੀ। ਹਰੇਕ ਫ੍ਰੈਂਚਾਈਜ਼ੀ ਦੀ ਮੈਡੀਕਲ ਟੀਮ ਨੂੰ ਆਪਣੀ ਟੀਮ ਨਾਲ ਸਕਿਓਰਿਟੀ ਬਬਲ ’ਚ ਹੀ ਰਹਿਣਾ ਹੋਵੇਗਾ। 

ਵਾਧੂ ਖਿਡਾਰੀਆਂ ਨੂੰ ਲੈ ਕੇ ਜਾ ਸਕਣਗੇ

PunjabKesari
ਖਿਡਾਰੀਆਂ ਲਈ ਵੀ ਨੀਤੀ ਉਹੀ ਰਹੇਗੀ। ਇਸ ਵਿਚ ਬਦਲਾਅ ਨਹੀਂ ਕੀਤਾ ਗਿਆ। ਯਾਨੀ ਫ੍ਰੈਂਚਾਈਜ਼ੀ ਵਾਧੂ ਖਿਡਾਰੀਆਂ ਨੂੰ ਆਪਣੇ ਨਾਲ ਯੂ.ਏ.ਈ. ਲੈ ਕੇ ਜਾ ਸਕਦੇ ਹਨ। ਇਹ ਉਹ ਖਿਡਾਰੀ ਹੁੰਦੇ ਹਨ ਜੋ ਕਿ ਨੈੱਟਸ ’ਚ ਗੇਂਦਬਾਜ਼ੀ ਦੇ ਕੰਮ ਆਉਂਦੇ ਹਨ। 


Rakesh

Content Editor

Related News